ਨਿਊਯਾਰਕ—ਮੰਗਲਵਾਰ ਦੇ ਕਾਰੋਬਾਰੀ ਪੱਧਰ ਵਿਚ ਅਮਰੀਕੀ ਬਾਜ਼ਾਰ ਵਿਚ 100 ਅੰਕਾਂ ਤੋਂ ਜ਼ਿਆਦਾ ਟੁੱਟਣ ਤੋਂ ਬਾਅਦ ਚੰਗੀ ਰਿਕਵਰੀ ਦੇਖਣ ਨੂੰ ਮਿਲੀ ਹੈ। ਦਰਅਸਲ ਜੂਨੀਅਰ ਟਰੰਪ ਦੇ ਈ-ਮੇਲ ਨਾਲ ਵੱਡਾ ਖੁਲਾਸਾ ਹੋਇਆ ਹੈ। ਜੂਨੀਅਰ ਟਰੰਪ ਦੇ ਈ-ਮੇਲ ਨਾਲ ਚੋਣਾਂ ਵਿਚ ਰੂਸ ਦੀ ਸਰਕਾਰ ਨਾਲ ਟਰੰਪ ਨੂੰ ਮਦਦ ਮਿਲਣ ਦੇ ਸੰਕੇਤ ਮਿਲ ਰਹੇ ਹਨ। ਉਧਰ ਰੂਸ ਤੋਂ ਹਿਲੇਰੀ ਦੇ ਚੋਣ ਪ੍ਰਚਾਰ ਵਿਚ ਰੁਕਾਵਟ ਪਾਉਣ ਦੇ ਸੰਕੇਤ ਮਿਲੇ ਹਨ। ਅੱਜ ਜੇਨੇਟ ਯੇਲੇਨ ਦਾ ਬਿਆਨ ਆਏਗਾ ਜਿਸ ਦੀ ਨਿਵੇਸ਼ਕਾਂ ਨੂੰ ਉਡੀਕ ਹੋਵੇਗੀ।
ਡਾਓ ਜੋਂਸ ਸਪਾਟ ਹੋ ਕੇ 21409 ਦੇ ਪੱਧਰ ਤੇ ਬੰਦ ਹੋਇਆ ਹੈ ਜਦਕਿ ਦਿਨ ਦੇ ਕਾਰੋਬਾਰ ਵਿਚ ਇੰਡੈਕਸ 21279.3 ਤੱਕ ਟੁੱਟਿਆ ਸੀ। ਐਮ ਐਂਡ ਬੀ 500 ਇੰਡੈਕਸ 2 ਅੰਕ ਡਿੱਗ ਕੇ 2,425.5 ਦੇ ਪੱਧਰ ਤੇ ਬੰਦ ਹੋਇਆ ਹੈ। ਹਾਲਾਂਕਿ ਨੈਸਡੈਕ 17 ਅੰਕ ਯਾਨੀ 0.25 ਫੀਸਦੀ ਦੀ ਤੇਜ਼ੀ ਦੇ ਨਾਲ 6,193.3 ਦੇ ਪੱਧਰ ਤੇ ਬੰਦ ਹੋਇਆ ਹੈ।
ਕਰੂਡ ਵਿਚ ਜ਼ੋਰਦਾਰ ਉਛਾਲ, ਸੋਨੇ ਵਿਚ ਹਲਕਾ ਵਾਧਾ
NEXT STORY