ਨਵੀਂ ਦਿੱਲੀ - ਕੁਦਰਤੀ ਗੈਸ ਦੀਆਂ ਕੀਮਤਾਂ 'ਚ ਰਿਕਾਰਡ ਵਾਧੇ ਤੋਂ ਬਾਅਦ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ CNG ਦੀ ਕੀਮਤ 'ਚ 80 ਪੈਸੇ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਗੌਤਮ ਬੁੱਧ ਨਗਰ, ਗਾਜ਼ੀਆਬਾਦ ਅਤੇ ਦਿੱਲੀ ਵਿੱਚ ਪਾਈਪ ਵਾਲੀ ਕੁਦਰਤੀ ਗੈਸ (ਪੀਐਨਜੀ) ਦੀ ਕੀਮਤ ਵਿੱਚ 5.85 ਪ੍ਰਤੀ ਐਸਸੀਐਮ ਤੱਕ ਦਾ ਵਾਧਾ ਕੀਤਾ ਗਿਆ ਹੈ। ਇੰਦਰਪ੍ਰਸਥ ਗੈਸ ਲਿਮਿਟੇਡ (IGL) ਨੇ CNG-PNG ਦੀ ਕੀਮਤ 'ਚ ਇਹ ਵਾਧਾ ਕੀਤਾ ਹੈ।
ਇਹ ਵੀ ਪੜ੍ਹੋ : ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਖ਼ਪਤਕਾਰਾਂ ਨੂੰ ਵੱਡਾ ਝਟਕਾ, 250 ਰੁਪਏ ਮਹਿੰਗਾ ਹੋਇਆ ਸਿਲੰਡਰ
IGL (ਇੰਦਰਪ੍ਰਸਥ ਗੈਸ ਲਿਮਿਟੇਡ) ਰਾਸ਼ਟਰੀ ਰਾਜਧਾਨੀ ਵਿੱਚ ਸੀਐਨਜੀ ਅਤੇ ਪਾਈਪ ਵਾਲੀ ਐਲਪੀਜੀ ਦੀ ਪ੍ਰਚੂਨ ਵਿਕਰੀ ਕਰਦੀ ਹੈ। ਪਿਛਲੇ ਇੱਕ ਮਹੀਨੇ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਇਹ ਛੇਵਾਂ ਵਾਧਾ ਹੈ ਅਤੇ ਇਸ ਸਮੇਂ ਦੌਰਾਨ ਕੁੱਲ ਕੀਮਤਾਂ ਵਿੱਚ ਲਗਭਗ 4 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋ ਚੁੱਕਾ ਹੈ। ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਇਹ ਵਾਧਾ ਵਿਸ਼ਵ ਪੱਧਰ ਉੱਤੇ ਗੈਸ ਦੀਆਂ ਕੀਮਤਾਂ ਵਿੱਚ ਉਛਾਲ ਕਾਰਨ ਹੋਇਆ ਹੈ। IGL ਘਰੇਲੂ ਖੇਤਰਾਂ ਦੇ ਨਾਲ-ਨਾਲ ਆਯਾਤ ਐਲਐਨਜੀ ਤੋਂ ਕੁਦਰਤੀ ਗੈਸ ਦੀ ਖਰੀਦ ਕਰਦਾ ਹੈ।
ਦਿੱਲੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਸੀਐਨਜੀ ਕਿੰਨੀ ਮਹਿੰਗੀ ਹੈ?
ਇੰਦਰਪ੍ਰਸਥ ਗੈਸ ਲਿਮਟਿਡ (IGL) ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਰਾਸ਼ਟਰੀ ਰਾਜਧਾਨੀ ਖੇਤਰ (NCT) 'ਚ CNG ਦੀ ਕੀਮਤ 60.01 ਰੁਪਏ ਤੋਂ ਵਧਾ ਕੇ 60.81 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੀ ਗਈ ਹੈ। ਹੁਣ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਸੀਐਨਜੀ ਦੀ ਕੀਮਤ 63.38 ਰੁਪਏ ਪ੍ਰਤੀ ਕਿਲੋਗ੍ਰਾਮ ਹੋਵੇਗੀ, ਜਦੋਂਕਿ ਗੁਰੂਗ੍ਰਾਮ ਵਿੱਚ ਇਹ 69.17 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਉਪਲਬਧ ਹੋਵੇਗੀ। ਸੀਐਨਜੀ ਦੀ ਕੀਮਤ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਬਦਲਦੀ ਹੈ। ਇਹ ਵੈਟ (ਵੈਲਿਊ ਐਡਿਡ ਟੈਕਸ) ਵਰਗੇ ਸਥਾਨਕ ਟੈਕਸਾਂ ਦੇ ਪ੍ਰਭਾਵ ਕਾਰਨ ਹੈ।
ਇਹ ਵੀ ਪੜ੍ਹੋ : Bank Holidays in April: ਅੱਜ ਤੋਂ ਲਗਾਤਾਰ 5 ਦਿਨ ਬੰਦ ਰਹਿਣਗੇ ਬੈਂਕ, ਵੇਖੋ ਛੁੱਟੀਆਂ ਦੀ ਪੂਰੀ ਸੂਚੀ
ਗੌਤਮ ਬੁੱਧ ਨਗਰ, ਦਿੱਲੀ ਅਤੇ ਗਾਜ਼ੀਆਬਾਦ ਵਿੱਚ PNG ਦੀ ਨਵੀਂ ਕੀਮਤ
IGL ਨੇ ਗੌਤਮ ਬੁੱਧ ਨਗਰ ਅਤੇ ਗਾਜ਼ੀਆਬਾਦ ਵਿੱਚ ਘਰੇਲੂ PNG ਦੀ ਕੀਮਤ ਵਿੱਚ 5.85 ਰੁਪਏ ਪ੍ਰਤੀ SCM ਦਾ ਵਾਧਾ ਕੀਤਾ ਹੈ। ਹੁਣ ਗੌਤਮ ਬੁੱਧ ਨਗਰ ਅਤੇ ਗਾਜ਼ੀਆਬਾਦ ਵਿੱਚ PNG ਦੀ ਨਵੀਂ ਕੀਮਤ 41.71/SCM ਹੋ ਗਈ ਹੈ। ਦਿੱਲੀ 'ਚ PNG ਦੀ ਕੀਮਤ 'ਚ 5 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਬਾਅਦ ਰਾਜਧਾਨੀ ਵਿੱਚ PNG ਦੀ ਨਵੀਂ ਕੀਮਤ ਵੈਟ ਸਮੇਤ 41.61/SCM ਹੋ ਗਈ ਹੈ। ਇਹ ਵਾਧਾ 1 ਅਪ੍ਰੈਲ ਤੋਂ ਲਾਗੂ ਹੋ ਗਿਆ ਹੈ।
ਕਿੰਨੀ ਮਹਿੰਗੀ ਹੋ ਗਈ ਕੁਦਰਤੀ ਗੈਸ?
ਸਰਕਾਰ ਨੇ ਵੀਰਵਾਰ ਨੂੰ ਸਥਾਨਕ ਖੇਤਰਾਂ ਤੋਂ ਪੈਦਾ ਹੋਣ ਵਾਲੀ ਗੈਸ ਦੀ ਕੀਮਤ 2.9 ਅਮਰੀਕੀ ਡਾਲਰ ਪ੍ਰਤੀ ਮਿਲੀਅਨ ਤੋਂ ਵਧਾ ਕੇ 6.10 ਡਾਲਰ ਪ੍ਰਤੀ ਮਿਲੀਅਨ ਬ੍ਰਿਟਿਸ਼ ਥਰਮਲ ਯੂਨਿਟ ਕਰ ਦਿੱਤੀ ਹੈ। ਉਦਯੋਗਿਕ ਸੂਤਰਾਂ ਨੇ ਕਿਹਾ ਕਿ ਇਸ ਨਾਲ IGL ਦੀ ਲਾਗਤ ਵਧ ਗਈ ਹੈ, ਅਤੇ ਕੀਮਤਾਂ ਵਿੱਚ ਵਾਧਾ ਜ਼ਰੂਰੀ ਸੀ।
ਇਹ ਵੀ ਪੜ੍ਹੋ : ਤੰਬਾਕੂ-ਸਿਗਰਟ ਦਾ ਇਸਤੇਮਾਲ ਕਰਨ ਵਾਲਿਆਂ ਉੱਤੇ ਅੱਜ ਤੋਂ ਵਧੇਗਾ ਮਹਿੰਗਾਈ ਦਾ ਬੋਝ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਰਕਾਰ ਨੇ ITR ਫਾਰਮ ’ਚ ਮੰਗੀ ਵਿਦੇਸ਼ੀ ਰਿਟਾਇਰਮੈਂਟ ਲਾਭ ਖਾਤਿਆਂ ਤੋਂ ਆਮਦਨ ਦੀ ਜਾਣਕਾਰੀ
NEXT STORY