ਬਿਜ਼ਨੈੱਸ ਡੈਸਕ—ਹਵਾਬਾਜ਼ੀ ਕੰਪਨੀ ਏਅਰ ਏਸ਼ੀਆ ਨੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਨਵਾਂ ਤਰੀਕਾ ਲੱਭਿਆ ਹੈ। ਕੰਪਨੀ ਇਕ ਪ੍ਰਤੀਯੋਗਤਾ ਰਾਹੀਂ ਲੱਕੀ ਜੇਤੂਆਂ ਨੂੰ ਇਕ ਸਾਲ ਦੇ ਲਈ ਮੁਫਟ ਟਿਕਟ ਦੇਵੇਗੀ। ਇਸ ਲਈ ਕੰਪਨੀ ਫੇਸਬੁੱਕ ਲਾਈਵ ਸ਼ੋਅ ਦਾ ਆਯੋਜਨ ਕਰੇਗੀ। ਲਾਈਵ ਸ਼ੋਅ 'ਚ ਸਿਰਫ ਤਿੰਨ ਸਵਾਲਾਂ ਦੇ ਜਵਾਬ ਦੇਣੇ ਹੋਣਗੇ।
ਜਾਣੋ ਕੀ ਹੈ ਆਫਰ 'ਚ
ਕੰਪਨੀ ਨੇ ਫੇਸਬੁੱਕ ਪੇਜ 'ਤੇ ਕਿਹਾ ਕਿ ਇਕ ਘੰਟੇ ਦਾ ਫੇਸਬੁੱਕ ਲਾਈਵ ਸ਼ੋਅ ਹੋਵੇਗਾ, ਜਿਸ 'ਚ ਹਰ 20 ਮਿੰਟ 'ਤੇ ਸਵਾਲ ਪੁੱਛੇ ਜਾਣਗੇ ਭਾਵ ਇਕ ਘੰਟੇ 'ਚ ਕੁੱਲ 3 ਹੀ ਸਵਾਲ ਹੋਣਗੇ। ਸਹੀ ਜਵਾਬ ਦੇਣ ਵਾਲਿਆਂ 'ਚ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ। ਫੇਸਬੁੱਕ ਸ਼ੋਅ ਦਾ ਨਾਂ- ‘Beyond Low Fares’(ਸਸਤੇ ਕਿਰਾਏ ਤੋਂ ਵੀ ਅੱਗੇ) ਰੱਖਿਆ ਗਿਆ ਹੈ। ਸਾਲ ਭਾਰ ਮੁਫਤ ਟਿਕਟ ਤੋਂ ਇਲਾਵਾ ਲੋਕਾਂ ਨੂੰ ਸ਼ੋਅ 'ਚ ਹੋਰ ਗਿਫਟ ਵੀ ਦਿੱਤੇ ਜਾਣਗੇ। ਏਅਰ ਏਸ਼ੀਆ ਨੇ ਇਸ ਫੇਸਬੁੱਕ ਲਾਈਵ ਸ਼ੋਅ ਦੇ ਬਾਰੇ 'ਚ ਆਪਣੇ ਇੰਟਰਨੈਸ਼ਨਲ ਫੇਸਬੁੱਕ ਪੇਜ (facebook.com/1ir1sia) 'ਤੇ ਜਾਣਕਾਰੀ ਦਿੱਤੀ ਹੈ।
ਨਵੀਂ ਉੱਚਾਈ 'ਤੇ ਪਹੁੰਚੇਗਾ ਚੀਨੀ ਉਤਪਾਦਨ
NEXT STORY