ਚੰਡੀਗੜ੍ਹ (ਤਾਂਗੜੀ) - ਪੰਜਾਬ ’ਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ ਤੇ ਵੱਖ-ਵੱਖ ਪਾਰਟੀਆਂ ਵੱਲੋਂ ਐਲਾਨੇ ਗਏ ਉਮੀਦਵਾਰ ਆਪਣੇ ਹਲਕਿਆਂ ’ਚ ਤੇਜ਼ੀ ਨਾਲ ਪ੍ਰਚਾਰ ਵੀ ਕਰ ਰਹੇ ਹਨ। ਇਸ ਦਰਮਿਆਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਲਾਕਾਰਾਂ ਨੂੰ ਉਮੀਦਵਾਰ ਬਣਾਏ ਜਾਣ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਸਿਆਸੀ ਮਾਹਿਰ ਵੱਖ-ਵੱਖ ਤਰ੍ਹਾਂ ਦੇ ਅੰਦਾਜ਼ੇ ਲਾ ਰਹੇ ਹਨ। ਉਨ੍ਹਾਂ ਨੇ ਕਲਾਕਾਰਾਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਕ ਵਾਰ ਜਦੋਂ ਕਲਾਕਾਰ ਨੇਤਾ ਬਣ ਜਾਂਦਾ ਹਨ ਤਾਂ ਉਹ ਇਲਾਕੇ ’ਚ ਫਿਰ ਵਾਪਸ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਜਿਸ ਦਾ ਜੋ ਕੰਮ ਹੈ, ਉਸ ਨੂੰ ਉਹੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਈ ਕਲਾਕਾਰਾਂ ਨੂੰ ਮੌਕਾ ਦੇ ਕੇ ਦੇਖ ਲਿਆ, ਇਸ ਦਾ ਇਨਪੁੱਟ ਸਭ ਨੂੰ ਪਤਾ ਹੈ। ਜਿੱਤਣ ਤੋਂ ਬਾਅਦ ਫਿਰ ਉਹ ਲੋਕਾਂ ’ਚ ਨਹੀਂ ਵਿਚਰਦੇ। ਟਿਕਟ ਉਸੇ ਨੂੰ ਦੇਣੀ ਚਾਹੀਦੀ ਹੈ, ਜੋ ਲੋਕਾਂ ਲਈ ਆਵਾਜ਼ ਬੁਲੰਦ ਕਰ ਸਕੇ।
ਇਹ ਵੀ ਪੜ੍ਹੋ : ਗਾਇਕ ਸ਼ੈਰੀ ਮਾਨ ਨੇ ਪਹਿਲੀ ਵਾਰ ਦਿਖਾਈ ਨੰਨ੍ਹੀ ਧੀ ਦੀ ਪਹਿਲੀ ਝਲਕ
ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ, ਜੋ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ’ਚ ਵੀ ਕਾਫ਼ੀ ਨਾਮਣਾ ਖੱਟ ਚੁੱਕੇ ਹਨ। ਭਾਜਪਾ ਨੇ ਵੀ ਇਸ ਸੀਟ ਤੋਂ ਹੰਸ ਰਾਜ ਹੰਸ ਨੂੰ ਟਿਕਟ ਦਿੱਤੀ, ਜਿਨ੍ਹਾਂ ਦੀ ਕਿਸੇ ਸਮੇਂ ਪੰਜਾਬੀ ਗਾਇਕੀ ’ਚ ਪੂਰੀ ਤੂਤੀ ਬੋਲਦੀ ਰਹੀ ਹੈ। ਉਨ੍ਹਾਂ ਦਾ ਨਾਂ ਪੰਜਾਬ ਦੇ ਉਸਤਾਦ ਗਾਇਕਾਂ ’ਚ ਗਿਣਿਆ ਜਾਂਦਾ ਹੈ। ਪਿਛਲੀ ਵਾਰ ਇਸ ਸੀਟ ਤੋਂ ਮੁਹੰਮਦ ਸਦੀਕ ਲੋਕ ਸਭਾ ਪਹੁੰਚੇ ਸਨ, ਜਿਨ੍ਹਾਂ ਦਾ ਦੋਗਾਣਾ ਗਾਇਕੀ ’ਚ ਵਿਲੱਖਣ ਮੁਕਾਮ ਹੈ। ਫ਼ਰੀਦਕੋਟ ਹਲਕੇ ਤੋਂ ਬਾਕੀ ਦੋ ਪਾਰਟੀਆਂ ਵੱਲੋਂ ਕਲਾਕਾਰਾਂ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਕਾਂਗਰਸ ਵੱਲੋਂ ਇੱਥੋਂ ਮੁਹੰਮਦ ਸਦੀਕ ਨੂੰ ਟਿਕਟ ਦਿੱਤੀ ਜਾਵੇਗੀ ਪਰ ਰਾਜਾ ਵੜਿੰਗ ਦੇ ਇਸ ਬਿਆਨ ਤੋਂ ਇੰਝ ਲੱਗਦਾ ਹੈ ਕਿ ਜਿਵੇਂ ਕਾਂਗਰਸ ਕਲਾਕਾਰਾਂ ਨੂੰ ਟਿਕਟ ਦੇਣ ਦੇ ਹੱਕ ’ਚ ਨਹੀਂ ਹੈ। ਵੜਿੰਗ ਨੇ ਇੱਥੋਂ ਤਕ ਕਹਿ ਦਿੱਤਾ ਕਿ ਭਾਵੇਂ ਟਿਕਟ ਸਾਗਰ ਦੀ ਵਹੁਟੀ ਨੂੰ ਦੇ ਦਿਓ ਤੇ ਭਾਵੇਂ ਸਾਗਰ ਦੇ ਮੁੰਡੇ ਨੂੰ ਪਰ ਫ਼ੈਸਲਾ ਜਨਤਾ ਦੇ ਹੱਥ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਦਲ ਬਦਲੂਆਂ ਨੂੰ ਵੀ ਲੋਕਾਂ ਨੇ ਮੂੰਹ ਤੋੜ ਜਵਾਬ ਦੇਣਾ ਹੈ, ਖ਼ਾਸ ਕਰਕੇ ਉਨ੍ਹਾਂ ਨੂੰ ਜੋ ਰਾਤ ਨੂੰ ਹੀ ਨਵੇਂ ਲੀਡਰ ਬਣ ਗਏ।
ਇਹ ਵੀ ਪੜ੍ਹੋ : ਗੀਤਕਾਰ ਜਾਨੀ ਦੀਆਂ ਪੁੱਤਰ ਨਾਲ ਤਸਵੀਰਾਂ ਵਾਇਰਲ, ਪਿਓ-ਪੁੱਤ ਦੀ ਬੌਡਿੰਗ ਨੇ ਖਿੱਚਿਆ ਸਭ ਦਾ ਧਿਆਨ
ਸਦੀਕ ਨੇ ਕੀਤਾ ਸੀ ਟਿਕਟ ਮਿਲਣ ਦਾ ਇਸ਼ਾਰਾ
ਪਿਛਲੇ ਦਿਨੀਂ ਪੰਜਾਬ ਤੋਂ ਕਾਂਗਰਸ ਦੇ 5 ਲੋਕ ਸਭਾ ਮੈਂਬਰਾਂ ਨੇ ਦਿੱਲੀ ਵਿਖੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇਨ੍ਹਾਂ ’ਚ ਮਨੀਸ਼ ਤਿਵਾੜੀ, ਅਮਰ ਸਿੰਘ, ਮੁਹੰਮਦ ਸਦੀਕ, ਗੁਰਜੀਤ ਸਿੰਘ ਔਜਲਾ ਅਤੇ ਜਸਬੀਰ ਸਿੰਘ ਡਿੰਪਾ ਸ਼ਾਮਲ ਸਨ। ਇਸ ਮੌਕੇ ਮੁਹੰਮਦ ਸਦੀਕ ਨੇ ਕਿਹਾ ਸੀ ਕਿ ਅਸੀਂ ਸੋਨੀਆ ਗਾਂਧੀ ਨੂੰ ਕਿਹਾ ਕਿ ਬਾਕੀ ਪਾਰਟੀਆਂ ਨੇ ਕਈ ਥਾਵਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰ ਦਿੱਤੇ ਹਨ, ਸਾਡੀ ਪਾਰਟੀ ਵੱਲੋਂ ਵੀ ਉਮੀਦਵਾਰਾਂ ਦਾ ਐਲਾਨ ਛੇਤੀ ਕੀਤਾ ਜਾਵੇ ਤਾਂ ਕਿ ਅਸੀਂ ਵੀ ਕੰਮ ਸ਼ੁਰੂ ਕਰੀਏ। ਸਦੀਕ ਨੇ ਇਸ਼ਾਰੇ-ਇਸ਼ਾਰੇ ’ਚ ਦੱਸ ਦਿੱਤਾ ਕਿ ਮੌਜੂਦਾ ਐੱਮ. ਪੀ. ਨੂੰ ਟਿਕਟ ਮਿਲੇਗੀ ਪਰ ਇਸ ਦਾ ਆਖ਼ਰੀ ਫ਼ੈਸਲਾ ਹਾਈਕਮਾਂਡ ਕਰੇਗਾ। ਹੁਣ ਦੇਖਣਾ ਹੋਵੇਗਾ ਕਿ ਕੀ ਕਾਂਗਰਸ ਵੀ ਮੁਹੰਮਦ ਸਦੀਕ ਦਾ ਮੁਕਾਬਲਾ ਕਲਾਕਾਰਾਂ ਨਾਲ ਹੀ ਕਰਵਾਏਗੀ ਜਾਂ ਕੋਈ ਹੋਰ ਉਮੀਦਵਾਰ ਫ਼ਰੀਦਕੋਟ ਵਾਲਿਆਂ ਨੂੰ ਦੇਵੇਗੀ ਕਿਉਂਕਿ ਕਾਂਗਰਸ ਦੇ ਕਈ ਵੱਡੇ ਲੀਡਰਾਂ ਨੇ ਟਿਕਟ ਲਈ ਦਿੱਲੀ ’ਚ ਡੇਰੇ ਲਾਏ ਹੋਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬਾਲੀਵੁੱਡ 'ਖਲਨਾਇਕ' ਸੰਜੇ ਦੱਤ ਦੀ ਹੋ ਸਕਦੀ ਹੈ ਸਿਆਸਤ 'ਚ ਐਂਟਰੀ, ਵੱਡੇ ਲੀਡਰ ਨੂੰ ਦੇਣਗੇ ਟੱਕਰ
NEXT STORY