ਮੁੰਬਈ—ਐਪਲ ਇੰਕ ਦੀ ਕੀਮਤ ਭਾਰਤ ਦੀਆਂ ਉੱਚ 50 ਬਲਿਊ ਚਿਪ ਕੰਪਨੀਆਂ ਦੀ ਕੁੱਲ ਕੀਮਤ ਦੇ ਲਗਭਗ ਬਰਾਬਰ ਹੈ। ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਦਾ ਬਾਜ਼ਾਰ ਪੂੰਜੀਕਰਣ 1.02 ਲੱਖ ਕਰੋੜ ਡਾਲਰ ਹੈ ਅਤੇ ਉਹ ਨਿਫਟੀ 50 ਸੂਚਕਾਂਕ ਦੀ ਕੀਮਤ 1.18 ਲੱਖ ਕਰੋੜ ਡਾਲਰ ਤੋਂ ਕੁਝ ਲੱਖ ਡਾਲਰ ਹੀ ਦੂਰ ਹੈ। ਜੇਕਰ ਸ਼ੇਅਰ ਬਾਜ਼ਾਰਾਂ 'ਚ ਐਪਲ ਦੇ ਸ਼ੇਅਰਾਂ ਦੀ ਤੇਜ਼ੀ ਦਾ ਦੌਰ ਬਰਕਰਾਰ ਰਿਹਾ ਤਾਂ ਛੇਤੀ ਹੀ ਉਹ ਇਹ ਮੁਕਾਮ ਹਾਸਲ ਕਰ ਲਵੇਗੀ।
ਤਰਨਾਲੋਜੀ ਕੰਪਨੀ ਐਪਲ ਨੇ 2018 ਦੀ ਤੀਜੀ ਤਿਮਾਹੀ 'ਚ 53.3 ਅਰਬ ਡਾਲਰ ਦਾ ਰਾਜਸਵ ਹਾਸਲ ਕੀਤਾ ਹੈ ਜੋ ਪਿਛਲੇ ਸਾਲ ਦੀ ਇਸ ਤਿਮਾਹੀ ਦੇ ਮੁਕਾਬਲੇ 17 ਫੀਸਦੀ ਜ਼ਿਆਦਾ ਹੈ। ਇਸ ਦੌਰਾਨ ਕੰਪਨੀ ਦੀ ਸ਼ੁੱਧ ਆਮਦਨ 11.5 ਅਰਬ ਡਾਲਰ ਰਹੀ ਜੋ ਪਿਛਲੇ ਸਾਲ ਦੇ ਮੁਕਾਬਲੇ 32 ਫੀਸਦੀ ਜ਼ਿਆਦਾ ਹੈ। ਵੀਰਵਾਰ ਨੂੰ ਉਸ ਦਾ ਸ਼ੇਅਰ 207.4 ਡਾਲਰ 'ਤੇ ਬੰਦ ਹੋਇਆ। ਦੁਨੀਆ ਦੀਆਂ 5 ਉੱਚ ਤਕਨਾਲੋਜੀ ਕੰਪਨੀਆਂ ਐਪਲ, ਅਲਫਾਬੇਟ, ਮਾਈਕ੍ਰੋਸਾਫਟ, ਐਮਾਜਾਨ ਅਤੇ ਫੇਸਬੁੱਕ ਦਾ ਕੁੱਲ ਬਾਜ਼ਾਰ ਪੂੰਜੀਕਰਣ 4.1 ਲੱਖ ਕਰੋੜ ਡਾਲਰ ਹੈ। ਇਹ ਰਾਸ਼ੀ ਭਾਰਤ ਦੀਆਂ ਉੱਚ 50 ਨਿਫਟੀ ਕੰਪਨੀਆਂ ਦੇ ਕੁੱਲ ਬਾਜ਼ਾਰ ਪੂੰਜੀਕਰਣ ਤੋਂ ਤਿੰਨ ਗੁਣਾ ਜ਼ਿਆਦਾ ਹਨ ਅਤੇ ਭਾਰਤ ਦੇ ਕੁੱਲ ਬਾਜ਼ਾਰ ਪੂੰਜੀਕਰਣ ਤੋਂ ਕਰੀਬ ਦੁੱਗਣਾ ਹੈ।
ਵਿਸ਼ਵ ਬੈਂਕ ਦੇ ਅੰਕੜਿਆਂ ਮੁਤਾਬਕ ਉਨ੍ਹਾਂ ਦਾ ਸੰਯੁਕਤ ਬਾਜ਼ਾਰ ਪੂੰਜੀਕਰਣ ਅਮਰੀਕਾ, ਚੀਨ, ਜਪਾਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ 2017 ਦੇ ਸਕਲ ਘਰੇਲੂ ਉਤਪਾਦਨ (ਜੀ.ਡੀ.ਪੀ.) ਤੋਂ ਜ਼ਿਆਦਾ ਹੈ। ਭਾਰਤ ਦੀ ਜੀ.ਡੀ.ਪੀ. 2.6 ਲੱਖ ਕਰੋੜ ਡਾਲਰ ਹੈ ਅਤੇ ਉਹ ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਅਲਫਾਬੇਟ, ਐਪਲ, ਮਾਈਕ੍ਰੋਸਾਫਟ ਅਤੇ ਐਮਾਜਾਨ ਦੇ ਸ਼ੇਅਰਾਂ 'ਚ ਇਸ ਸਾਲ 18 ਤੋਂ 57 ਫੀਸਦੀ ਦੀ ਤੇਜ਼ੀ ਆਈ ਹੈ।
ਭਾਰਤ ਦੇ ਨਾਲ ਘੱਟ ਹੋਇਆ ਅਮਰੀਕਾ ਦਾ ਵਪਾਰ ਘਾਟਾ
NEXT STORY