ਨਵੀਂ ਦਿੱਲੀ—ਵਸਤੂਆਂ ਅਤੇ ਸੇਵਾਵਾਂ ਦੋਵੇਂ ਵਰਗਾਂ 'ਚ ਇਸ ਸਾਲ ਭਾਰਤ ਦਾ ਅਮਰੀਕੀ ਨਿਰਯਾਤ ਵਧਿਆ ਹੈ। ਇਸ ਨਾਲ ਦੋ-ਪੱਖੀ ਵਪਾਰ 'ਚ ਅਮਰੀਕਾ ਦਾ ਵਪਾਰ ਘਾਟਾ ਕਾਫੀ ਘੱਟ ਹੋਇਆ ਹੈ। ਅਧਿਕਾਰਿਕ ਅੰਕੜਿਆਂ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ।
ਅਮਰੀਕਾ ਦੇ ਵਪਾਰ ਵਿਭਾਗ ਦੇ ਬਿਊਰੋ ਆਫ ਸੈਂਸਸ ਦੇ ਅੰਕੜਿਆਂ ਮੁਤਾਬਕ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ 'ਚ ਅਮਰੀਕਾ ਤੋਂ ਭਾਰਤ ਨੂੰ ਵਪਾਰਕ ਵਸਤੂਆਂ ਦਾ ਨਿਰਯਾਤ 28.42 ਫੀਸਦੀ ਵਧ ਕੇ 15.5 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਇਸ ਦੌਰਾਨ ਭਾਰਤ ਤੋਂ ਅਮਰੀਕਾ ਨੂੰ ਵਪਾਰਕ ਵਸਤੂਆਂ ਦੇ ਨਿਰਯਾਤ 'ਚ 13.11 ਫੀਸਦੀ ਵਾਧਾ ਹੋਇਆ ਹੈ ਅਤੇ ਇਹ 26.8 ਅਰਬ ਡਾਲਰ 'ਤੇ ਪਹੁੰਚ ਗਿਆ।
ਅੰਕੜਿਆਂ ਮੁਤਾਬਕ ਦੋਵਾਂ ਦੇਸ਼ਾਂ ਦਾ ਆਪਸੀ ਵਪਾਰ ਇਸ ਦੌਰਾਨ 18.4 ਫੀਸਦੀ ਵਧ ਕੇ 42.36 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਵਪਾਰਕ ਵਸਤੂਆਂ ਦੇ ਅਨੁਕੂਪ ਵਪਾਰ ਦੇ ਮਾਮਲੇ 'ਚ ਅਮਰੀਕਾ ਦਾ ਵਪਾਰ ਘਾਟਾ 2.54 ਫੀਸਦੀ ਘੱਟ ਹੋਇਆ ਹੈ। ਸੇਵਾ ਖੇਤਰ 'ਚ ਦੋਵਾਂ ਦੇਸ਼ਾਂ ਨੂੰ ਦੋ-ਪੱਖੀ ਵਪਾਰ ਵੀ ਇਸ ਦੌਰਾਨ 6.7 ਫੀਸਦੀ ਵਧ ਕੇ 13.3 ਅਰਬ ਡਾਲਰ ਹੋ ਗਿਆ ਹੈ। ਸੇਵਾ ਖੇਤਰ 'ਚ ਅਮਰੀਕਾ ਦਾ ਵਪਾਰ ਘਾਟਾ 42.90 ਫੀਸਦੀ ਡਿੱਗ ਕੇ 67.8 ਕਰੋੜ ਡਾਲਰ 'ਤੇ ਆ ਗਿਆ ਹੈ।
ਜਲਦ ਹੀ 300 ਤੋਂ ਵੱਧ ਦਵਾਈਆਂ 'ਤੇ ਲੱਗ ਸਕਦੀ ਹੈ ਪਾਬੰਦੀ
NEXT STORY