ਵਾਸ਼ਿੰਗਟਨ - ਅਮਰੀਕਾ ਦੀ ਦਿੱਗਜ ਟੈੱਕ ਕੰਪਨੀ ਐਪਲ ਨੇ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਵੱਲੋਂ ਉਸ ਉੱਤੇ ਲੱਗੇ ਦੋਸ਼ਾਂ ਨੂੰ ਹਟਾਉਣ ਦੀ ਅਪੀਲ ਕੀਤੀ ਹੈ। ਐਪਲ ਉੱਤੇ ਦੋਸ਼ ਲੱਗੇ ਹਨ ਕਿ ਉਸ ਨੇ ਐਪ ਮਾਰਕੀਟ ਵਿਚ ਆਪਣੀ ਪਾਵਰ ਦਾ ਗਲਤ ਇਸਤੇਮਾਲ ਕੀਤਾ। ਐਪਲ ਨੇ ਆਪਣੀ ਸਫਾਈ ਵਿਚ ਕਿਹਾ ਕਿ ਦੱਖਣ ਏਸ਼ੀਆਈ ਦੇਸ਼ ਵਿਚ ਗੂਗਲ ਦੇ ਮੁਕਾਬਲੇ ਉਹ ਬਹੁਤ ਛੋਟਾ ਖਿਡਾਰੀ ਹੈ। ਇੱਥੇ ਪੂਰੀ ਤਰ੍ਹਾਂ ਗੂਗਲ ਦਾ ਡਾਮਿਨੈਂਸ ਹੈ।
ਐਪਲ ਨੇ ਆਪਣੀ ਫਾਈਲਿੰਗ ਵਿਚ ਕਿਹਾ, ਭਾਰਤ ਵਿਚ ਉਸ ਦੀ ਬਾਜ਼ਾਰ ਹਿੱਸੇਦਾਰੀ 0-5 ਫੀਸਦੀ ਹੈ, ਜਦੋਂਕਿ ਗੂਗਲ ਦਾ ਮਾਰਕੀਟ ਸ਼ੇਅਰ 90-100 ਫੀਸਦੀ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਕੋਲ ਐਂਡ੍ਰਾਇਡ ਫੋਨ ਹੈ। ਅਜਿਹੇ ਵਿਚ ਭਾਰਤੀ ਬਾਜ਼ਾਰ ਵਿਚ ਪ੍ਰਭੁਤਵ ਦੇ ਬਿਨਾਂ ਉਹ ਆਪਣੀ ਪਾਵਰ ਦਾ ਦੁਰ ਉਪਯੋਗ ਨਹੀਂ ਕਰ ਸਕਦਾ। ਇਸ ਲਈ ਉਸ ਨੂੰ ਇਸ ਕੇਸ ਤੋਂ ਬਾਹਰ ਕੱਢਿਆ ਜਾਵੇ। 16 ਨਵੰਬਰ ਦੀ ਇਸ ਫਾਈਲਿੰਗ ਵਿਚ ਚੀਫ ਕੰਪਲਾਇੰਸ ਆਫਿਸਰ ਕਾਇਲ ਏਂਡੀਰ ਦੇ ਸਾਇਨ ਹਨ।
ਇਹ ਵੀ ਪੜ੍ਹੋ : LIC ਦੇ IPO ਦਾ ਇੰਤਜ਼ਾਰ ਕਰ ਰਹੇ ਨਿਵੇਸ਼ਕਾਂ ਨੂੰ ਕਰਨਾ ਪੈ ਸਕਦੈ ਲੰਮਾ ਇੰਤਜ਼ਾਰ, ਜਾਣੋ ਵਜ੍ਹਾ
ਕੋਈ ਪ੍ਰਮਾਣ ਨਹੀਂ ਕੀਤਾ ਪੇਸ਼
ਐਪਲ ਨੇ ਸੀ. ਸੀ. ਆਈ. ਨੂੰ ਆਪਣੀ ਫਾਈਲਿੰਗ ਵਿਚ ਜੋ ਵੀ ਗੱਲਾਂ ਕਹੀਆਂ ਹਨ, ਉਸ ਨੂੰ ਲੈ ਕੇ ਕੋਈ ਵੀ ਪ੍ਰਮਾਣ ਪੇਸ਼ ਨਹੀਂ ਕੀਤੇ ਹਨ, ਉਥੇ ਹੀ ਸੀ. ਸੀ. ਆਈ. ਨੇ ਵੀ ਇਸ ਮਾਮਲੇ ਵਿਚ ਹੁਣ ਤੱਕ ਜੋ ਵੀ ਜਾਂਚ ਕੀਤੀ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਜਦੋਂ ਐਪਲ ਅਤੇ ਸੀ. ਸੀ. ਆਈ. ਤੋਂ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਨੇ ਇਸ ਉੱਤੇ ਕੋਈ ਰਿਸਪਾਂਸ ਨਹੀਂ ਦਿੱਤਾ, ਉਥੇ ਹੀ ਗੂਗਲ ਨੇ ਵੀ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਰਿਪੋਰਟ 'ਚ ਖ਼ੁਲਾਸਾ, ਭਾਰਤ ਵਿਚ ਹਰ ਘੰਟੇ ਆਉਂਦੀਆਂ ਹਨ 27,000 ਫਰਜ਼ੀ ਫੋਨ ਕਾਲਸ
ਕਈ ਦੇਸ਼ਾਂ ਵਿਚ ਲੱਗੇ ਦੋਸ਼ਾਂ
ਭਾਰਤ ਹੀ ਨਹੀਂ ਹੋਰ ਦੇਸ਼ਾਂ ਵਿਚ ਵੀ ਐਪਲ ਉੱਤੇ ਇਸ ਤਰ੍ਹਾਂ ਦੇ ਦੋਸ਼ ਲੱਗ ਚੁੱਕੇ ਹਨ। ਇਸ ਕਮਿਸ਼ਨ ਰੇਟ ਨੂੰ ਲੈ ਕੇ ਦੁਨੀਆ ਦੀਆਂ ਜ਼ਿਆਦਾਤਰ ਐਪ ਕੰਪਨੀਆਂ ਪ੍ਰੇਸ਼ਾਨ ਹਨ। ਐਪਲ ਅਤੇ ਗੂਗਲ ਦੇ ਇਸ ਏਕਾਧਿਕਾਰ ਨੂੰ ਗੇਮਿੰਗ ਕੰਪਨੀ ਐਪਿਕ ਨੇ ਅਦਾਲਤ ਵਿਚ ਚੁਣੌਤੀ ਦਿੱਤੀ ਹੈ। ਐਪਿਕ ਗੇਮਸ ਦੁਨੀਆਭਰ ਵਿਚ ਲੋਕਪ੍ਰਿਅ ਗੇਮ ਫੋਰਟਨਾਈਟ ਦੀ ਨਿਰਮਾਤਾ ਹੈ।
ਇਹ ਵੀ ਪੜ੍ਹੋ : ਡੇਢ ਕਰੋੜ 'ਚ ਨਿਲਾਮ ਹੋਵੇਗਾ ਦੁਨੀਆ ਦਾ ਪਹਿਲਾਂ SMS, ਜਾਣੋ 14 ਅੱਖਰਾਂ 'ਚ ਲਿਖਿਆ ਇਹ ਮੈਸਜ ਕੀ ਸੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਓਮੀਕ੍ਰੋਨ ਕਾਰਨ ਸ਼ੇਅਰ ਬਾਜ਼ਾਰ 'ਚ ਸਹਿਮ : ਸੈਂਸੈਕਸ 1657 'ਚ ਅੰਕ ਟੁੱਟਿਆ, ਨਿਵੇਸ਼ਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ
NEXT STORY