ਗੈਜੇਟ ਡੈਸਕ- ਅਮਰੀਕੀ ਸਮਾਰਟਫੋਨ ਕੰਪਨੀ ਐਪਲ 'ਤੇ ਇਕ ਵਾਰ ਫਿਰ ਕਰੋੜਾਂ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਐਪਲ 'ਤੇ ਆਪਣੇ ਐਪ ਸਟੋਰ ਦਾ ਗਲਤ ਤਰੀਕੇ ਨਾਲ ਇਸਤੇਮਾਲ ਕਰਨ ਨੂੰ ਲੈ ਕੇ ਫਰਾਂਸ ਦੀ ਯੂਜ਼ਰ ਪ੍ਰਾਈਵੇਸੀ ਸੰਸਥਾ CNIL ਨੇ 8 ਮਿਲੀਅਨ ਯੂਰੋ (ਕਰੀਬ 70 ਕਰੋੜ ਰੁਪਏ) ਦਾ ਜ਼ੁਰਮਾਨਾ ਲਗਾਇਆ ਹੈ। CNIL (ਸੀ.ਐੱਨ.ਆਈ.ਐੱਲ.) ਦਾ ਕਹਿਣਾ ਹੈ ਕਿ ਐਪਲ ਨੇ ਆਪਣੇ ਐਪ ਸਟੋਰ ਰਾਹੀਂ ਯੂਜ਼ਰਜ਼ ਨੂੰ ਪਰਸਨਲਾਈਜ਼ਡ ਐਡਵਰਟਾਈਜ਼ਮੈਂਟ ਰਾਹੀਂ ਟਾਰਗੇਟ ਕੀਤਾ ਹੈ। ਦੱਸ ਦੇਈਏ ਕਿ ਹਾਲ ਹੀ 'ਚ ਐਪਲ 'ਤੇ ਜਾਪਾਨ 'ਚ ਆਈਫੋਨ ਦੀ ਬਲਕ ਵਿਕਰੀ ਨੂੰ ਲੈ ਕੇ 10.5 ਕਰੋੜ ਡਾਲਰ (ਕਰੀਬ 870 ਕਰੋੜ ਰੁਪਏ) ਦਾ ਵਾਧੂ ਟੈਕਸ ਲਗਾਇਆ ਗਿਆ ਹੈ ਅਤੇ ਬ੍ਰਾਜ਼ੀਲ 'ਚ ਵੀ ਚਾਰਜਰ ਨਾ ਦੇਣ 'ਤੇ ਕੰਪਨੀ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ– ਘੁੰਮਣ ਜਾਣ ਤੋਂ ਪਹਿਲਾਂ WhatsApp 'ਤੇ ਆਨ ਕਰ ਲਓ ਇਹ ਸੈਟਿੰਗ, ਮਿਲੇਗੀ ਸੇਫਟੀ
70 ਕਰੋੜ ਰੁਪਏ ਦੇ ਜੁਰਮਾਨੇ ਤੋਂ ਬਾਅਦ ਕੰਪਨੀ ਨੇ ਪ੍ਰਾਈਵੇਸੀ ਨਿਗਰਾਨੀ ਸੰਸਥਾ ਦੇ ਫੈਸਲੇ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਅਤੇ ਇਸ ਖਿਲਾਫ ਅਪੀਲ ਕਰਨ ਦੀ ਗੱਲ ਕਹੀ ਹੈ। ਸੀ.ਐੱਨ.ਆਈ.ਐੱਲ. ਨੇ ਇਕ ਬਿਆਨ 'ਚ ਕਿਹਾ ਕਿ ਆਈਫੋਨ ਦੇ ਸੈਟਿੰਗਸ ਆਈਕਨ 'ਚ ਉਪਲੱਬਧ ਐਡਵਰਟਾਈਜ਼ਿੰਗ ਟਾਰਗੇਟਿੰਗ ਸੈਟਿੰਗਸ ਦੀ ਡਿਫਾਲਟ ਰੂਪ ਨਾਲ ਪਹਿਲਾਂ ਜਾਂਚ ਕੀਤੀ ਗਈ ਸੀ, ਹਾਲਾਂਕਿ ਡਿਵਾਈਸ ਦੇ ਫੰਕਸ਼ਨਿੰਗ ਲਈ ਇਹ ਬਦਲਾਅ ਜ਼ਰੂਰੀ ਨਹੀਂ ਹੈ।
ਇਹ ਵੀ ਪੜ੍ਹੋ– ਨਵੇਂ ਸਾਲ ਦੀ ਸ਼ੁਰੂਆਤ 'ਚ ਹੀ iPhone ਯੂਜ਼ਰਜ਼ ਨੂੰ ਲੱਗਾ ਵੱਡਾ ਝਟਕਾ, ਇਸ ਕੰਮ ਲਈ ਖ਼ਰਚਣੇ ਪੈਣਗੇ ਵਾਧੂ ਪੈਸੇ
ਸੀ.ਐੱਨ.ਆਈ.ਐੱਲ. ਦਾ ਕਹਿਣਾ ਹੈ ਕਿ ਇਸ ਸੈਟਿੰਗ 'ਚ ਬਦਲਾਅ ਕਰਕੇ ਕੰਪਨੀ ਯੂਜ਼ਰਜ਼ ਦੀ ਮਰਜ਼ੀ ਦੇ ਬਿਨਾਂ ਉਨ੍ਹਾਂ ਦੇ ਆਈਫੋਨ 'ਚ ਕੁਝ ਐਪ ਇੰਸਟਾਲ ਕਰ ਦਿੰਦਾ ਸੀ ਅਤੇ ਪਰਸਨਲਾਈਜ਼ਡ ਐਡਵਰਟਾਈਜ਼ਮੈਂਟ ਰਾਹੀਂ ਇਸਨੂੰ ਟਾਰਗੇਟ ਕੀਤਾ ਜਾਂਦਾ ਸੀ। ਦੱਸ ਦੇਈਏ ਕਿ ਇਹ ਮਾਮਲਾ 2021 ਦਾ ਹੈ ਅਤੇ ਆਈ.ਓ.ਐੱਸ. ਆਪਰੇਟਿੰਗ ਸਾਫਟਵੇਅਰ ਦੇ ਪੁਰਾਣੇ ਵਰਜ਼ਨ ਨਾਲ ਸੰਬੰਧਿਤ ਹੈ, ਜਿਸ ਵਿਚ ਯੂਜ਼ਰਜ਼ ਦੁਆਰਾ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਇਹ ਜ਼ੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ– iPhone 14 ਸੀਰੀਜ਼ ਤੋਂ ਸਸਤੀ ਹੋਵੇਗੀ iPhone 15 ਸੀਰੀਜ਼!, ਕੀਮਤਾਂ ’ਚ ਕਟੌਤੀ ’ਤੇ ਵਿਚਾਰ ਕਰ ਰਹੀ ਐਪਲ
ਐਪਲ ਨੇ ਇਸ 'ਤੇ ਸਫਾਈ ਦਿੰਦੇ ਹੋਏ ਕਿਹਾ ਕਿ ਐਪਲ ਸਰਚ ਵਿਗਿਆਪਨ ਕਿਸੇ ਵੀ ਹੋਰ ਡਿਜੀਟਲ ਵਿਗਿਆਪਨ ਪਲੇਟਫਾਰਮ ਤੋਂ ਉਪਰ ਹੈ, ਜਿਸ ਬਾਰੇ ਅਸੀਂ ਯੂਜ਼ਰਜ਼ ਨੂੰ ਸਪਸ਼ਟ ਤੌਰ 'ਤੇ ਆਪਸ਼ਨ ਪ੍ਰਦਾਨ ਕਰਦੇ ਹਾਂ ਕਿ ਉਹ ਪਰਸਨਲਾਈਜ਼ਡ ਐਡਵਰਟਾਈਜ਼ਮੈਂਟ ਪਸੰਦ ਕਰਨਗੇ ਜਾਂ ਨਹੀਂ। ਐਪ ਟ੍ਰੈਕਿੰਗ ਟ੍ਰਾਂਸਪੇਰੈਂਸੀ ਕਹੇ ਜਾਣ ਵਾਲੇ ਐਪਲ ਦੇ ਪ੍ਰਾਈਵੇਸੀ ਅਪਡੇਟ, ਯੂਜ਼ਰਜ਼ ਨੂੰ ਹੋਰ ਕੰਪਨੀਆਂ ਦੀ ਮਲਕੀਅਤ ਵਾਲੇ ਐਪ ਅਤੇ ਵੈੱਬਸਾਈਟਾਂ 'ਤੇ ਟ੍ਰੈਕਿੰਗ ਗਤੀਵਿਧੀ ਨਾਲ ਐਪ ਨੂੰ ਬਲਾਕ ਕਰਨ ਦਾ ਆਪਸ਼ਨ ਦਿੰਦੇ ਹਨ।
ਇਹ ਵੀ ਪੜ੍ਹੋ– ਨਵੇਂ ਸਾਲ 'ਤੇ WhatsApp ਦਾ ਝਟਕਾ! iPhone-Samsung ਸਣੇ ਇਨ੍ਹਾਂ ਫੋਨਾਂ 'ਤੇ ਬੰਦ ਹੋ ਗਿਆ ਐਪ
ਸੈਮਸੰਗ ਨੇ ਲਾਂਚ ਕੀਤਾ ਸਾਲ ਦਾ ਪਹਿਲਾ 5ਜੀ ਫੋਨ, ਜਾਣੋ ਕੀਮਤ ਤੇ ਫੀਚਰਜ਼
NEXT STORY