ਨਵੀਂ ਦਿੱਲੀ : ਐਪਲ ਨੇ ਵਿੱਤੀ ਸਾਲ 2024 ਵਿੱਚ ਭਾਰਤ ਤੋਂ 10 ਅਰਬ ਡਾਲਰ ਦੇ ਆਈਫੋਨ ਦਾ ਨਿਰਯਾਤ ਕੀਤਾ, ਜੋ ਹੁਣ ਤੱਕ ਦਾ ਇੱਕ ਰਿਕਾਰਡ ਹੈ। ਸਰਕਾਰ ਨੂੰ ਮਿਲੇ ਅੰਕੜਿਆਂ ਦੇ ਅਨੁਸਾਰ, ਕੰਪਨੀ ਨੇ ਉਤਪਾਦਨ ਅਧਾਰਤ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਦੇ ਤਹਿਤ ਵਿੱਤੀ ਸਾਲ 2024 ਵਿੱਚ ਜੋ ਫੋਨ ਕੰਪਨੀ ਨੂੰ ਵੇਚੇ, ਉਹਨਾਂ ਦੀ ਕੀਮਤ 2022-23 ਵਿੱਚ ਵੇਚੇ ਆਈਫੋਨ ਦੀ ਕੀਮਤ ਨਾਲੋਂ ਦੁੱਗਣੀ ਯਾਨੀ 100 ਫ਼ੀਸਦੀ ਵੱਧ ਸੀ। ਭਾਰਤ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਕੰਪਨੀ ਨੇ ਇੰਨੀ ਉੱਚੀ ਕੀਮਤ ਦੇ ਆਪਣੇ ਕਿਸੇ ਖਪਤਕਾਰ ਉਤਪਾਦ ਦਾ ਨਿਰਯਾਤ ਕੀਤਾ ਹੈ।
ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ ਦੌਰਾਨ ਵਧੀ ਚਾਰਟਰਡ ਜਹਾਜ਼ ਤੇ ਹੈਲੀਕਾਪਟਰ ਦੀ ਮੰਗ, ਲੱਖਾਂ ਰੁਪਏ 'ਚ ਹੈ ਕਿਰਾਇਆ
ਪਿਛਲੇ ਵਿੱਤੀ ਸਾਲ 'ਚ ਦੇਸ਼ 'ਚ 70 ਫ਼ੀਸਦੀ ਆਈਫੋਨ ਨਿਰਯਾਤ ਕੀਤੇ ਗਏ। ਐਪਲ ਲਈ ਠੇਕੇ 'ਤੇ ਫੋਨ ਬਣਾਉਣ ਵਾਲੀਆਂ ਤਿੰਨ ਕੰਪਨੀਆਂ ਵਿਚੋਂ ਫਾਕਸਕਨ ਦੁਆਰਾ ਬਣਾਏ ਗਏ 60 ਫ਼ੀਸਦੀ ਆਈਫੋਨ, 74 ਫ਼ੀਸਦੀ ਪੇਗਾਟ੍ਰੋਨ ਦੁਆਰਾ ਅਤੇ 97 ਫ਼ੀਸਦੀ ਵਿਸਟ੍ਰੋਨ (ਹੁਣ ਟਾਟਾ ਦੀ ਇਕਾਈ) ਦੁਆਰਾ ਵਿਦੇਸ਼ੀ ਬਾਜ਼ਾਰਾਂ ਵਿੱਚ ਭੇਜੇ ਗਏ ਸਨ। ਵਿੱਤੀ ਸਾਲ 2024 'ਚ ਇਨ੍ਹਾਂ ਤਿੰਨਾਂ ਨੇ 14 ਅਰਬ ਡਾਲਰ ਦੇ ਕੁੱਲ ਆਈਫੋਨ ਬਣਾਏ। ਐਪਲ ਇੰਕ ਦੇ ਬੁਲਾਰੇ ਨੇ ਇਨ੍ਹਾਂ ਅੰਕੜਿਆਂ 'ਤੇ ਕੋਈ ਟਿੱਪਣੀ ਨਹੀਂ ਕੀਤੀ।
ਇਹ ਵੀ ਪੜ੍ਹੋ - ਨਵਾਂ ਰਿਕਾਰਡ ਬਣਾਉਣ ਦੀ ਤਿਆਰੀ 'ਚ ਸੋਨਾ, ਕੀਮਤਾਂ 'ਚ ਭਾਰੀ ਉਛਾਲ ਆਉਣ ਦੀ ਉਮੀਦ
ਪੀਐੱਲਆਈ ਯੋਜਨਾ ਦੇ ਤਹਿਤ ਵਿੱਤੀ ਸਾਲ 2024 ਵਿਚ ਤਿੰਨਾਂ ਕੰਪਨੀਆਂ ਨੂੰ ਕੁੱਲ 7.2 ਅਰਬ ਡਾਲਰ ਦੇ ਆਈਫੋਨ ਨਿਰਯਾਤ ਕਰਨੇ ਸਨ, ਪਰ ਉਨ੍ਹਾਂ ਨੇ 39 ਫ਼ੀਸਦੀ ਜ਼ਿਆਦਾ ਨਿਰਯਾਤ ਕਰ ਦਿੱਤਾ। ਅੰਕੜੇ ਦੱਸਦੇ ਹਨ ਕਿ PLI ਦੇ ਤਹਿਤ ਐਪਲ ਨੇ ਚਾਲੂ ਵਿੱਤੀ ਸਾਲ ਯਾਨੀ 2024-25 ਵਿੱਚ 10 ਅਰਬ ਡਾਲਰ ਦੇ ਨਿਰਯਾਤ ਦਾ ਟੀਚਾ ਰੱਖਿਆ ਸੀ, ਪਰ ਉਸਨੇ ਇੱਕ ਸਾਲ ਪਹਿਲਾਂ ਇਹ ਉਪਲਬਧੀ ਹਾਸਲ ਕਰ ਲਈ।
ਇਹ ਵੀ ਪੜ੍ਹੋ - ਚੋਣਾਂ ਤੋਂ ਬਾਅਦ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ, ਮੋਬਾਈਲ ਰਿਚਾਰਜ ਹੋਣਗੇ ਮਹਿੰਗੇ
ਐਪਲ ਭਾਰਤ 'ਚ ਆਪਣੀ ਸਮਰੱਥਾ ਵਧਾ ਰਿਹਾ ਹੈ, ਜਿਸ ਦਾ ਮਤਲਬ ਕਿ ਅਗਲੇ ਕੁਝ ਸਾਲਾਂ 'ਚ ਉਹ ਇੱਥੇ ਬਣੇ ਕੁੱਲ ਆਈਫੋਨ 'ਚੋਂ 80 ਫ਼ੀਸਦੀ ਤੋਂ ਜ਼ਿਆਦਾ ਦਾ ਨਿਰਯਾਤ ਕਰਨਾ ਸ਼ੁਰੂ ਕਰ ਦੇਵੇਗਾ। ਐਪਲ ਦੁਨੀਆ ਭਰ ਦੀ ਵੈਲਿਊ ਚੇਨ ਵਾਲੀ ਪਹਿਲੀ ਕੰਪਨੀ ਹੈ, ਜਿਸ ਨੇ ਇੱਥੇ ਬਾਜ਼ਾਰ ਦੀ ਬਜਾਏ ਨਿਰਯਾਤ ਲਈ ਭਾਰਤ ਨੂੰ ਆਪਣਾ ਆਧਾਰ ਬਣਾਇਆ ਹੈ। ਐਪਲ ਨੇ ਭਾਰਤ ਤੋਂ ਜੋ 10 ਅਰਬ ਡਾਲਰ ਦਾ ਨਿਰਯਾਤ ਕੀਤਾ ਹੈ, ਉਸ ਦੀ ਬਾਜ਼ਾਰ ਵਿਚ ਕੀਮਤ ਵੱਖ-ਵੱਖ ਦੇਸ਼ਾਂ ਦੇ ਟੈਕਸਾਂ ਨੂੰ ਜੋੜਨ ਤੋਂ ਬਾਅਦ ਲਗਭਗ 16 ਅਰਬ ਡਾਲਰ ਰਹਿ ਸਕਦੀ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਲੂ, ਪਿਆਜ਼ ਤੇ ਕੱਚੇ ਤੇਲ ਦੀਆਂ ਕੀਮਤਾਂ ਵੱਧਣ ਕਾਰਨ ਥੋਕ ਮਹਿੰਗਾਈ ਦਰ 0.53 ਫ਼ੀਸਦੀ 'ਤੇ ਪੁੱਜੀ
NEXT STORY