ਗੈਜੇਟ ਡੈਸਕ– ਐਪਲ ਨੇ ਸਾਲ 2021 ’ਚ ਭਾਰਤ ’ਚ 48 ਫੀਸਦੀ ਦੀ ਗ੍ਰੋਥ ਹਾਸਿਲ ਕੀਤੀ ਹੈ। ਕੰਪਨੀ ਨੇ ਪੂਰੇ ਇਕ ਸਾਲ ’ਚ ਭਾਰਤ ’ਚ 5.4 ਮਿਲੀਅਨ ਆਈਫੋਨ ਵੇਚੇ ਹਨ ਅਤੇ ਇਨ੍ਹਾਂ ’ਚੋਂ ਕਰੀਬ 2.2 ਮਿਲੀਅਨ ਆਈਫੋਨ ਤਿਉਹਾਰੀ ਸੀਜ਼ਨ ਦੀ ਸੇਲ ਦੌਰਾਨ ਵੇਚੇ ਗਏ ਹਨ। ਗੁਰੂਗ੍ਰਾਮ ਬੇਸਡ ਮਾਰਕੀਟ ਰਿਸਰਚ ਫਰਮ CMR ਮੁਤਾਬਕ, ਅਕਤੂਬਰ ਤੋਂ ਦਸੰਬਰ ਦੌਰਾਨ ਐਪਲ ਨੇ 34 ਫੀਸਦੀ ਦੀ ਗ੍ਰੋਥ ਰੇਟ ਦਰਜ ਕੀਤੀ ਹੈ ਅਤੇ ਐਪਲ ਲਈ ਭਾਰਤ ’ਚ ਸਾਲ 2021 ਸਭ ਤੋਂ ਸ਼ਾਨਦਾਰ ਰਿਹਾ ਹੈ।
ਇਹ ਵੀ ਪੜ੍ਹੋ– ਭਾਰਤ ’ਚ ਸ਼ੁਰੂ ਹੋਈ iPhone 13 ਦੀ ਅਸੈਂਬਲਿੰਗ, ਅਗਲੇ ਸਾਲ ਤੋਂ ਹੋਣਗੇ ਐਕਸਪੋਰਟ
ਇਸ ਮਾਡਲ ਨੂੰ ਕੀਤਾ ਗਿਆ ਸਭ ਤੋਂ ਜ਼ਿਆਦਾ ਪਸੰਦ
ਭਾਰਤ ’ਚ ਆਈਫੋਨ 12 ਦਾ ਮਾਰਕੀਟਸ਼ੇਅਰ 40 ਫੀਸਦੀ ਰਿਹਾ ਹੈ। ਇਹ ਚੌਥੀ ਤਿਮਾਹੀ ’ਚ ਸਭ ਤੋਂ ਜ਼ਿਆਦਾ ਮੰਗ ਵਾਲਾ ਆਈਫੋਨ ਮਾਡਲ ਬਣਿਆ ਹੈ। ਇਸਤੋਂ ਬਾਅਦ ਆਈਫੋਨ 11, ਆਈਫੋਨ ਐੱਸ.ਈ. (2020), ਆਈਫੋਨ 13 ਅਤੇ ਆਈਫੋਨ 13 ਪ੍ਰੋ ਮੈਕਸ ਮਾਡਲਾਂ ਦੀ ਮੰਗ ਰਹੀ ਹੈ।
ਇਹ ਵੀ ਪੜ੍ਹੋ– 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਸ਼ਾਨਦਾਰ ਸਮਾਰਟ ਫੋਨ, ਖ਼ਰੀਦਣ ਲਈ ਵੇਖੋ ਪੂਰੀ ਲਿਸਟ
Binance ਦੀ ਮਦਦ ਨਾਲ ਥਾਈਲੈਂਡ ਕਰੇਗਾ ਕ੍ਰਿਪਟੋ ਐਕਸਚੇਂਜ ਦੀ ਸਥਾਪਨਾ
NEXT STORY