ਨਵੀਂ ਦਿੱਲੀ- ਭਾਰਤ ਵਿਚ ਐਪਲ ਦਾ ਆਨਲਾਈਨ ਸਟੋਰ ਉਸ ਦੇ ਪ੍ਰਾਡਕਟਸ ਦੇ ਖ਼ਰੀਦਦਾਰਾਂ ਨੂੰ 5,000 ਰੁਪਏ ਦਾ ਕੈਸ਼ਬੈਕ ਪੇਸ਼ ਕਰ ਰਿਹਾ ਹੈ। ਜੇਕਰ ਤੁਸੀਂ ਵੀ ਐਪਲ ਆਈਫੋਨ ਜਾਂ ਹੋਰ ਪ੍ਰਾਡਕਟਸ ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਫਾਇਦਾ ਤੁਹਾਨੂੰ ਮਿਲ ਸਕਦਾ ਹੈ। ਹਾਲਾਂਕਿ, ਇਹ ਫਾਇਦਾ 44,900 ਰੁਪਏ ਜਾਂ ਇਸ ਤੋਂ ਵੱਧ ਰਕਮ ਦਾ ਆਰਡਰ ਆਨਲਾਈਨ ਦੇਣ 'ਤੇ ਹੀ ਮਿਲੇਗਾ।
ਐਪਲ ਆਨਲਾਈਨ ਸਟੋਰ 6 ਮਹੀਨਿਆਂ ਲਈ ਨੋ-ਕਾਸਟ ਈ. ਐੱਮ. ਆਈ. ਦੀ ਵੀ ਪੇਸ਼ਕਸ਼ ਵੀ ਕਰ ਰਿਹਾ ਹੈ। ਹਾਲਾਂਕਿ, ਕੈਸ਼ਬੈਕ ਸਿਰਫ ਐੱਚ. ਡੀ. ਐੱਫ. ਸੀ. ਬੈਂਕ ਕ੍ਰੈਡਿਟ ਕਾਰਡ ਅਤੇ HDFC ਕ੍ਰੈਡਿਟ ਕਾਰਡ ਈ. ਐੱਮ. ਆਈ. 'ਤੇ ਹੀ ਲਾਗੂ ਹੋਵੇਗਾ। 5,000 ਰੁਪਏ ਦਾ ਕੈਸ਼ਬੈਕ ਸੱਤ ਕੰਮਕਾਜੀ ਦਿਨਾਂ ਵਿਚ ਮਿਲੇਗਾ।
ਇਹ ਵੀ ਪੜ੍ਹੋ- ਸੈਂਸੈਕਸ 550 ਅੰਕ ਡਿੱਗਾ, ਨਿਵੇਸ਼ਕਾਂ ਦੇ 2 ਲੱਖ ਕਰੋੜ ਤੋਂ ਵੱਧ ਰੁ: ਹੋਏ ਮਿੱਟੀ
ਇਹ ਪੇਸ਼ਕਸ਼ 21 ਜਨਵਰੀ ਨੂੰ ਸ਼ੁਰੂ ਹੋਵੇਗੀ ਅਤੇ 28 ਜਨਵਰੀ ਨੂੰ ਖ਼ਤਮ ਹੋ ਜਾਵੇਗੀ। ਇਸ ਪੇਸ਼ਕਸ਼ ਨਾਲ ਕੁਝ ਨਿਯਮ ਅਤੇ ਸ਼ਰਤਾਂ ਵੀ ਹਨ, ਜਿਵੇਂ ਕਿ ਇਸ ਨੂੰ ਐਪਲ ਦੀ ਐਜ਼ੂਕੇਸ਼ਨ ਸਕੀਮ ਲਈ ਲਾਗੂ ਘੱਟ ਕੀਮਤਾਂ ਨਾਲ ਨਹੀਂ ਜੋੜਿਆ ਜਾ ਸਕਦਾ ਹੈ। ਇਸ ਤੋਂ ਇਲਾਵਾ 44,900 ਰੁਪਏ ਜਾਂ ਉਸ ਤੋਂ ਵੱਧ ਕੀਮਤ ਦੇ ਪ੍ਰਾਡਕਟਸ ਲਈ ਇਕ ਤੋਂ ਵੱਧ ਆਰਡਰ ਲਈ ਇਹ ਪੇਸ਼ਕਸ਼ ਨਹੀਂ ਲਾਗੂ ਹੋਵੇਗਾ, ਯਾਨੀ ਇਕ ਜਾਣਾ ਸਿਰਫ਼ ਇਕ ਵਾਰ ਹੀ ਇਕ ਹੀ ਪ੍ਰਾਡਕਟ 'ਤੇ ਇਸ ਦਾ ਫਾਇਦਾ ਲੈ ਸਕਦਾ ਹੈ। ਇਸ ਪੇਸ਼ਕਸ਼ ਤਹਿਤ ਆਈਫੋਨ 12 ਸੀਰੀਜ਼ ਅਤੇ ਆਈਫੋਨ 11 ਸੀਰੀਜ਼ ਵੀ ਫੋਨ ਅਤੇ ਆਈਫੋਨ XR ਸ਼ਾਮਲ ਹਨ। ਆਈਫੋਨ SE 2 'ਤੇ ਕੈਸ਼ਬੈਕ ਉਪਲਬਧ ਨਹੀਂ ਹੈ। ਮੈਕਬੁੱਕ ਏਅਰ/ ਪ੍ਰੋ ਲੈਪਟਾਪ ਜਾਂ ਮੈਕ ਕੰਪਿਊਟਰ ਵੀ ਖ਼ਰੀਦ ਸਕਦੇ ਹੋ। ਉੱਥੇ ਹੀ, ਧਿਆਨ ਦੇਣ ਦੀ ਇਹ ਵੀ ਜ਼ਰੂਰਤ ਹੈ ਕਿ ਐਪਲ ਨੇ ਇਹ ਵੀ ਦੱਸਿਆ ਹੈ ਕਿ ਪੇਸ਼ਕਸ਼ ਨੂੰ ਬਿਨਾਂ ਕਿਸੇ ਨੋਟਿਸ ਦੇ ਵਾਪਸ ਵੀ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਮਾਰਚ ਤੋਂ ਬਾਜ਼ਾਰ 'ਚ ਮਿਲਣ ਲੱਗ ਸਕਦੈ ਕੋਰੋਨਾ ਦਾ ਸਵਦੇਸ਼ੀ ਟੀਕਾ, ਜਾਣੋ ਕੀਮਤ
BSE ’ਤੇ ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ ਵਧ ਕੇ ਹੋਈ ਦੇਸ਼ ਦੇ GDP ਨਾਲੋਂ ਜ਼ਿਆਦਾ
NEXT STORY