ਨਵੀਂ ਦਿੱਲੀ — ਬੰਬਈ ਸਟਾਕ ਐਕਸਚੇਂਜ (ਬੀਐਸਈ) ਵਿਚ ਸੂਚੀਬੱਧ ਸਾਰੀਆਂ ਕੰਪਨੀਆਂ ਦੇ ਕੁਲ ਬਾਜ਼ਾਰ ਪੂੰਜੀਕਰਣ ਨੇ ਪਿਛਲੇ ਦਹਾਕੇ ਵਿਚ ਪਹਿਲੀ ਵਾਰ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) ਨੂੰ ਪਾਰ ਕਰ ਦਿੱਤਾ ਹੈ। ਪਿਛਲੀ ਵਾਰ ਅਜਿਹਾ ਸਤੰਬਰ 2010 ਵਿਚ ਵਾਪਰਿਆ ਸੀ, ਜਦੋਂ ਬੀ.ਐਸ.ਸੀ. ਦੀ ਕੁਲ ਮਾਰਕੀਟ ਕੈਪ ਦੇਸ਼ ਦੇ ਜੀਡੀਪੀ ਅਨੁਪਾਤ (ਐਮਡੀ ਕੈਪ ਦੇ ਜੀਡੀਪੀ ਅਨੁਪਾਤ) ਦੇ 100.7 ਪ੍ਰਤੀਸ਼ਤ ਤੱਕ ਪਹੁੰਚ ਗਈ ਸੀ। ਇਕ ਰਿਪੋਰਟ ਅਨੁਸਾਰ 14 ਜਨਵਰੀ ਤੱਕ ਜੀਡੀਪੀ ਦੇ ਅਨੁਪਾਤ ’ਚ ਬੀ.ਐਸ.ਸੀ. ਦਾ ਮਾਰਕੀਟ ਕੈਪ 197.7 ਟਿ੍ਰਲਿਅਨ ਰੁਪਏ ਦੇ ਪੱਧਰ ’ਤੇ ਪਹੁੰਚ ਗਿਆ ਹੈ ਜਦੋਂ ਕਿ ਸਾਲ 2020 ਨੂੰ ਖਤਮ ਹੋਏ ਸਾਲ ਦੌਰਾਨ ਭਾਰਤ ਦੀ ਜੀਡੀਪੀ ਲਗਭਗ 190 ਟਿ੍ਰਲਿਅਨ ਰੁਪਏ ਸੀ। ਹਾਲਾਂਕਿ ਇਸ ਵਾਰ ਇਹ ਅਨੁਪਾਤ ਹੁਣ ਤੱਕ ਦੇ ਰਿਕਾਰਡ ਉੱਚ ਪੱਧਰ 149.4 ਤੋਂ ਬਹੁਤ ਹੇਠਾਂ ਹੈ। ਇਹ ਦਸੰਬਰ 2007 ਵਿਚ ਇਸ ਪੱਧਰ ’ਤੇ ਪਹੁੰਚ ਗਿਆ ਸੀ। ਪਿਛਲੇ 15 ਸਾਲਾਂ ਵਿਚ ਇਸਦਾ ਸਭ ਤੋਂ ਘੱਟ ਅਨੁਪਾਤ ਮਾਰਚ 2005 ਵਿੱਚ 52 ਪ੍ਰਤੀਸ਼ਤ ਦਾ ਹੈ।
ਇਹ ਵੀ ਪੜ੍ਹੋ: ਰੇਲ ਯਾਤਰੀਆਂ ਲਈ ਵੱਡੀ ਖ਼ਬਰ, ਹੁਣ ਤੁਹਾਡੇ ਸਾਰੇ ਪ੍ਰਸ਼ਨਾਂ ਦਾ ਜਵਾਬ ਮਿਲੇਗਾ ਤੁਰੰਤ
ਬੀ.ਐਸ.ਸੀ. ਮਾਰਕੀਟ ਕੈਪ ਵੀਰਵਾਰ ਨੂੰ 197.7 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ। ਦਸੰਬਰ 2020 ਤੱਕ ਮੌਜੂਦਾ ਕੀਮਤ ’ਤੇ ਦੇਸ਼ ਦਾ ਨਾਮੀਨਲ ਜੀਡੀਪੀ 190 ਟਿ੍ਰਲਿਅਨ ਰੁਪਏ (ਨਾਮੀਨਲ ਜੀਡੀਪੀ) ’ਤੇ ਹੈ। ਜੀਡੀਪੀ ਦਾ ਇਹ ਅੰਕੜਾ ਨੈਸ਼ਨਲ ਸਟੈਟਿਸਟਿਕਸ ਆਫਿਸ (ਐਨਐਸਓ) ਦੁਆਰਾ ਵਿੱਤੀ ਸਾਲ 2021 ਲਈ ਪੇਸ਼ਗੀ ਅਨੁਮਾਨਾਂ ’ਤੇ ਅਧਾਰਤ ਹੈ। ਇਸ ਸਰਕਾਰੀ ਏਜੰਸੀ ਨੇ ਚਾਲੂ ਵਿੱਤੀ ਸਾਲ ਦੇ ਦੂਜੇ ਅੱਧ ਵਿਚ ਇਕ ਸਾਲ-ਦਰ-ਸਾਲ ਆਧਾਰ ਉੱਤੇ ਜੀਡੀਪੀ 11 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਾਇਆ ਹੈ। ਹਾਲਾਂਕਿ, ਪਹਿਲੇ ਅੱਧ ਵਿਚ ਤਕਰੀਬਨ 20 ਪ੍ਰਤੀਸ਼ਤ ਦਾ ਸੰਕੁਚਨ ਦੇਖਣ ਨੂੰ ਮਿਲਿਆ ਸੀ।
ਇਹ ਵੀ ਪੜ੍ਹੋ: ਗਾਜੀਪੁਰ ਮੰਡੀ ਵਿਚ 5 ਲੱਖ ਮੁਰਗੀਆਂ ਦੀ ਰੋਜ਼ਾਨਾ ਸਿਪਲਾਈ ਨੂੰ ਸ਼ਰਤਾਂ ਸਹਿਤ ਮਿਲੀ ਇਜਾਜ਼ਤ
ਮਾਰਚ 2020 ਤੋਂ ਹੁਣ ਤੱਕ ਬੀ ਐਸ ਸੀ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 75%
ਐਨਐਸਓ ਅਨੁਮਾਨਾਂ ਅਨੁਸਾਰ ਮੌਜੂਦਾ ਸਾਲ ’ਚ ਭਾਰਤ ਦੀ ਜੀਡੀਪੀ ਦਾ ਨਾਮਿਨਲ ਆਕਾਰ ਤਕਰੀਬਨ 195 ਟਿ੍ਰਿਲਅਨ ਦੇ ਆਸਪਾਸ ਰਹੇਗਾ, ਜੋ ਬੀ ਐਸ ਸੀ ਵਿਚ ਸੂਚੀਬੱਧ ਸਾਰੀਆਂ ਕੰਪਨੀਆਂ ਦੀ ਮਾਰਕੀਟ ਕੈਪ ਨਾਲੋਂ ਘੱਟ ਹੈ। ਦੱਸ ਦੇਈਏ ਕਿ ਮਾਰਚ 2020 ਤੋਂ ਹੁਣ ਤੱਕ, ਬੀ ਐਸ ਸੀ ਸੂਚੀਬੱਧ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ ਵਿੱਚ ਲਗਭਗ 75 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਅਮਰੀਕਾ, ਇੰਗਲੈਂਡ, ਜਾਪਾਨ, ਫਰਾਂਸ ਅਤੇ ਸਵਿਟਜ਼ਰਲੈਂਡ ਵਰਗੇ ਦੇਸ਼ਾਂ ਦੀ ਜੀਡੀਪੀ ਅਨੁਪਾਤ 100 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਹੈ। ਇਸ ਦੇ ਨਾਲ ਹੀ ਜਰਮਨੀ, ਚੀਨ, ਬ੍ਰਾਜ਼ੀਲ ਅਤੇ ਰੂਸ ਦਾ ਜੀਡੀਪੀ ਅਨੁਪਾਤ ਐਮ-ਕੈਪ 100 ਪ੍ਰਤੀਸ਼ਤ ਤੋਂ ਘੱਟ ਹੈ। ਮਾਹਰ ਮੰਨਦੇ ਹਨ ਕਿ ਜੀਡੀਪੀ ਅਨੁਪਾਤ ਪ੍ਰਤੀ ਐਮ-ਕੈਪ ਦਾ 100 ਪ੍ਰਤੀਸ਼ਤ ਜਾਂ ਵਧੇਰੇ ਰਹਿਣਾ ਨਿਵੇਸ਼ਕਾਂ ਲਈ ਸਾਵਧਾਨੀ ਦਾ ਪ੍ਰਤੀਕ ਹੈ।
ਇਹ ਵੀ ਪੜ੍ਹੋ: ਚੀਨ ਖ਼ਿਲਾਫ਼ ਟਰੰਪ ਦਾ ਇਕ ਹੋਰ ਸਖ਼ਤ ਕਦਮ, Xiaomi ਸਮੇਤ ਇਨ੍ਹਾਂ ਦਿੱਗਜ ਕੰਪਨੀਆਂ ਨੂੰ ਕੀਤਾ ਬਲੈਕਲਿਸਟ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੈਂਸੈਕਸ 550 ਅੰਕ ਡਿੱਗਾ, ਨਿਵੇਸ਼ਕਾਂ ਦੇ 2 ਲੱਖ ਕਰੋੜ ਤੋਂ ਵੱਧ ਰੁ: ਹੋਏ ਮਿੱਟੀ
NEXT STORY