ਨਵੀਂ ਦਿੱਲੀ— ਪੀ.ਐੱਮ. ਮੋਦੀ ਦੀ ਅਗਵਾਈ 'ਚ ਹੋਈ ਕੈਬਨਿਟ ਮੀਟਿੰਗ 'ਚ ਆਧਾਰ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ। ਕੈਬਨਿਟ ਬੈਠਕ 'ਚ ਸੂਬਿਆਂ ਦੀ ਲੋਕ ਕਲਿਆਣਕਾਰੀ ਯੋਜਨਾਵਾਂ 'ਚ ਲੋਕਾਂ ਨੂੰ ਮਿਲਣ ਵਾਲੀ ਸਬਸਿਡੀ 'ਚ ਆਧਾਰ ਦੇ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ।
ਧੋਖਾਧੜੀ 'ਤੇ ਲੱਗੇਗੀ ਰੋਕ
ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਆਧਾਰ ਦੇ ਇਸਤੇਮਾਲ 'ਤੇ ਸੂਬੇ 'ਚ ਚੱਲਣ ਵਾਲੀ ਯੋਜਵਾਨਾਂ 'ਚ ਪਾਰਦਰਸ਼ਿਤਾਂ ਆਵੇਗੀ ਅਤੇ ਧੋਖਾਧੜੀ 'ਤੇ ਰੋਕ ਲਗਾਈ ਜਾ ਸਕੇਗੀ। ਇਸ ਦਾ ਸਿੱਧਾ ਫਾਇਦਾ ਦੇਸ਼ ਦੇ ਗਰੀਬ ਤੇ ਜ਼ਰੂਰਤਮੰਦ ਲੋਕਾਂ ਨੂੰ ਮਿਲੇਗਾ। ਜਾਵਡੇਕਰ ਮੁਤਾਬਕ ਦੇਸ਼ ਦੇ ਕਰੀਬ 128 ਕਰੋੜ ਲੋਕਾਂ ਕੋਲ ਆਧਾਰ ਕਾਰਡ ਹੈ। ਅਜਿਹੇ 'ਚ ਹੁਣ ਆਧਾਰ ਦਾ ਸਹੀ ਤਰੀਕੇ ਨਾਲ ਇਸਤੇਮਾਲ ਹੋ ਸਕੇਗਾ।
ਗੰਨਾ ਭੁਗਤਾਨ ਨੂੰ ਮਨਜ਼ੂਰੀ
ਮੰਤਰੀ ਨੇ ਦੱਸਿਆ ਕਿ ਕੈਬਨਿਟ ਨੇ ਆਧਾਰ 'ਤੇ ਹੋਰ ਕਾਨੂੰਨਾਂ (ਸੋਧ) ਬਿੱਲ 2019 ਦੇ ਅਧਿਕਾਰਕ ਸੋਧਾਂ ਨੂੰ ਮਨਜ਼ੂਰੀ ਦਿੱਤੀ। ਇਸ ਤੋਂ ਇਲਾਵਾ ਕੈਬਨਿਟ ਦੀ ਮੀਟਿੰਗ 'ਚ ਗੰਨਾ ਸੀਜ਼ਨ 2019-20 ਲਈ ਚੀਨੀ ਫੈਕਟਰੀਆਂ ਵੱਲੋਂ ਭੁਗਤਾਨ-ਯੋਗ ਗੰਨੇ ਦੇ 'ਸਹੀ ਤੇ ਲਾਭਕਾਰੀ ਕੀਮਤ' ਦੇ ਨਿਰਧਾਰਨ ਨੂੰ ਮਨਜ਼ੂਰੀ ਦਿੱਤੀ। ਇਸ ਮੀਟਿੰਗ 'ਚ 1 ਅਗਸਤ 2019 ਤੋਂ 31 ਜੁਲਾਈ 2020 ਤਕ ਇਕ ਸਾਲ ਲਈ 40 ਲੱਖ ਮੀਟ੍ਰਿਕ ਟਨ ਚੀਨੀ ਦਾ ਸੁਰੱਖਿਅਤ ਭੰਡਾਰ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ।
ਗਲੋਬਲ ਇਨੋਵੇਸ਼ਨ ਇੰਡੈਕਸ 'ਚ ਭਾਰਤ ਨੇ ਮਾਰੀ ਵੱਡੀ ਛਾਲ, ਜਾਣੋ ਮੌਜੂਦਾ ਰੁਤਬਾ
NEXT STORY