ਨਵੀਂ ਦਿੱਲੀ : ਟੀਵੀ ਰਿਐਲਿਟੀ ਸ਼ੋਅ ਸ਼ਾਰਕ-ਟੈਂਕ ਸੀਜ਼ਨ 1 ਦੇ ਜੱਜ ਅਤੇ BharatPe ਦੇ ਸਾਬਕਾ ਸਹਿ-ਸੰਸਥਾਪਕ ਅਸ਼ਨੀਰ ਗਰੋਵਰ ਇੱਕ ਵਾਰ ਫਿਰ ਮੁਸੀਬਤ ਵਿਚ ਫਸਦੇ ਨਜ਼ਰ ਆ ਰਹੇ ਹਨ। ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਯੂ) ਨੇ ਅਸ਼ਨੀਰ ਗਰੋਵਰ ਅਤੇ ਉਸ ਦੀ ਪਤਨੀ ਮਾਧੁਰੀ ਜੈਨ ਨੂੰ ਸੰਮਨ ਭੇਜਿਆ ਹੈ। ਫਿਨਟੇਕ ਯੂਨੀਕੋਰਨ 'ਚ 81 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ 'ਚ ਹੁਣ ਇਹ ਸੰਮਨ ਭੇਜੇ ਗਏ ਹਨ।
ਇਹ ਵੀ ਪੜ੍ਹੋ : ਸਕੂਟਰ 'ਤੇ ਸਾਮਾਨ ਵੇਚ ਸੁਬਰਤ ਰਾਏ ਨੇ ਖੜ੍ਹਾ ਕੀਤਾ ਸਹਾਰਾ ਗਰੁੱਪ ਦਾ ਸਾਮਰਾਜ, ਸਸਕਾਰ 'ਤੇ ਨਹੀਂ ਪਹੁੰਚੇ ਪੁੱਤ
ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਪੁਲਸ ਸੂਤਰਾਂ ਨੇ ਦੱਸਿਆ ਕਿ ਜੋੜੇ ਨੂੰ ਭਾਰਤਪੇ ਦੀ ਸ਼ਿਕਾਇਤ 'ਤੇ ਕੀਤੀ ਜਾ ਰਹੀ ਜਾਂਚ 'ਚ ਸ਼ਾਮਲ ਹੋਣ ਲਈ 21 ਨਵੰਬਰ ਨੂੰ ਈਓਡਬਲਯੂ ਦੇ ਮੰਦਰ ਮਾਰਗ ਦਫਤਰ 'ਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਅਸ਼ਨੀਰ ਗਰੋਵਰ ਨੇ 'ਐਕਸ' 'ਤੇ ਇਕ ਪੋਸਟ ਕਰਕੇ ਦਾਅਵਾ ਕੀਤਾ ਸੀ ਕਿ ਵੀਰਵਾਰ ਨੂੰ ਉਸ ਨੂੰ ਦਿੱਲੀ ਏਅਰਪੋਰਟ 'ਤੇ ਰੋਕਿਆ ਗਿਆ ਸੀ, ਜਦੋਂ ਉਹ ਅਤੇ ਉਸ ਦੀ ਪਤਨੀ ਛੁੱਟੀਆਂ ਮਨਾਉਣ ਲਈ ਨਿਊਯਾਰਕ ਜਾ ਰਹੇ ਸਨ।
ਇਹ ਵੀ ਪੜ੍ਹੋ : Axis Bank 'ਤੇ RBI ਦੀ ਵੱਡੀ ਕਾਰਵਾਈ, 'ਇਸ' ਕਾਰਨ ਲਗਾਇਆ ਲਗਭਗ 1 ਕਰੋੜ ਦਾ ਜੁਰਮਾਨਾ
EOW ਅਧਿਕਾਰੀਆਂ ਨੇ ਅਸ਼ਨੀਰ ਅਤੇ ਉਸਦੀ ਪਤਨੀ ਨੂੰ ਭੇਜੇ ਗਏ ਸੰਮਨ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਜੋੜੇ ਦੇ ਖਿਲਾਫ ਲੁਕਆਊਟ ਸਰਕੂਲਰ ਜਾਰੀ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਸੀ।
ਦੱਸ ਦੇਈਏ ਕਿ ਈਓਡਬਲਯੂ ਨੇ ਮਈ ਵਿੱਚ ਇਸ ਮਾਮਲੇ ਵਿੱਚ ਅਸ਼ਨੀਰ ਗਰੋਵਰ, ਉਸਦੀ ਪਤਨੀ ਮਾਧੁਰੀ ਅਤੇ ਪਰਿਵਾਰਕ ਮੈਂਬਰਾਂ ਦੀਪਕ ਗੁਪਤਾ, ਸੁਰੇਸ਼ ਜੈਨ ਅਤੇ ਸ਼ਵੇਤਾਂਕ ਜੈਨ ਦੇ ਖਿਲਾਫ ਐਫਆਈਆਰ ਦਰਜ ਕੀਤੀ ਸੀ। ਈਓਡਬਲਯੂ ਦੇ ਸੂਤਰਾਂ ਨੇ ਦੱਸਿਆ ਕਿ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ 7 ਨਵੰਬਰ ਨੂੰ ਅਦਾਲਤ ਵਿੱਚ ਸਟੇਟਸ ਰਿਪੋਰਟ ਦਾਇਰ ਕੀਤੀ ਸੀ। ਦੋਸ਼ੀ ਪਾਏ ਜਾਣ 'ਤੇ ਦੋਸ਼ੀ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਇਹ ਵੀ ਪੜ੍ਹੋ : IBM ਦਾ ਐਕਸ ਖ਼ਿਲਾਫ਼ ਵੱਡਾ ਐਕਸ਼ਨ, ਇਸ਼ਤਿਹਾਰਬਾਜ਼ੀ ਨੂੰ ਕੀਤਾ ਮੁਅੱਤਲ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੇਬੀ ਨੇ ਕਾਰਵੀ ਗਰੁੱਪ ਦੇ ਸਾਬਕਾ ਅਧਿਕਾਰੀਆਂ ਦੇ ਬੈਂਕ, ਡੀਮੈਟ ਖਾਤੇ ਅਟੈਚ ਕਰਨ ਦੇ ਦਿੱਤੇ ਨਿਰਦੇਸ਼
NEXT STORY