ਨਵੀਂ ਦਿੱਲੀ — ਕੋਰੋਨਾ ਵਾਇਰਸ ਕਾਰਨ ਜਿਥੇ ਦੁਨੀਆ ਭਰ ਦੇ ਕਾਰੋਬਾਰ 'ਤੇ ਵੱਡੀ ਮਾਰ ਪੈ ਰਹੀ ਹੈ ਉਥੇ ਭਾਰਤ ਵੀ ਇਸ ਦੇ ਅਸਰ ਤੋਂ ਬਚ ਨਹੀਂ ਸਕਿਆ ਹੈ। ਕਾਰੋਬਾਰ ਦੇ ਹੋਰ ਖੇਤਰਾਂ ਤੋਂ ਇਲਾਵਾ ਟਮਾਟਰ ਅਤੇ ਪਿਆਜ਼ ਦੀਆਂ ਕੀਮਤਾਂ 'ਤੇ ਵੀ ਇਸ ਦਾ ਅਸਰ ਸਾਫ ਦਿਖਾਈ ਦੇ ਰਿਹਾ ਹੈ। ਅਜ਼ਾਦਪੁਰ ਮੰਡੀ ਵਿਚ ਟਮਾਟਰ ਅਤੇ ਪਿਆਜ਼ ਦੀਆਂ ਥੋਕ ਕੀਮਤਾਂ ਵਿਚ ਪਿਛਲੇ ਕੁਝ ਹਫ਼ਤਿਆਂ ਦੌਰਾਨ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਦਾ ਕਾਰਨ ਹੋਟਲ ਅਤੇ ਰੈਸਟੋਰੈਂਟ ਦੀ ਜ਼ੀਰੋ ਮੰਗ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਮੰਡੀ ਦਾਖਲ ਹੋਣ ਰੋਕਣਾ ਹੈ। ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਅਜ਼ਾਦਪੁਰ ਮੰਡੀ ਵਿਚ ਪਿਛਲੇ ਸਾਲ 4-20 ਕਿਲੋ ਦੇ ਥੋਕ ਭਾਅ 'ਤੇ ਵਿਕਣ ਵਾਲੇ ਟਮਾਟਰ ਦੀ ਕੀਮਤ ਸ਼ੁੱਕਰਵਾਰ ਨੂੰ 6 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜਦੋਂਕਿ ਪਿਆਜ਼ ਦੀ ਕੀਮਤ 2-9.5 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਮਈ 2019 ਵਿਚ ਪਿਆਜ਼ ਥੋਕ ਬਾਜ਼ਾਰ ਵਿਚ 13 ਰੁਪਏ ਪ੍ਰਤੀ ਕਿਲੋ ਤਕ ਵਿਕਿਆ ਸੀ।
ਹਾਲਾਂਕਿ ਸਥਾਨਕ ਬਾਜ਼ਾਰਾਂ ਵਿਚ ਰਿਟੇਲਰਾਂ ਵਲੋਂ ਮੁਨਾਫਾ ਵਸੂਲੀ ਕਾਰਨ ਪਿਆਜ਼ ਅਤੇ ਟਮਾਟਰ ਦੋਵਾਂ ਦੀਆਂ ਕੀਮਤਾਂ ਉੱਚੀਆਂ ਬਣੀਆਂ ਹੋਈਆਂ ਹਨ। ਵੱਡੀ ਗਿਣਤੀ ਵਿਚ ਹੋਟਲ ਅਤੇ ਰੈਸਟੋਰੈਂਟ ਦੀ ਮੰਗ ਕਾਰਨ ਦਿੱਲੀ ਵਿਚ ਪਿਆਜ਼ ਅਤੇ ਟਮਾਟਰ ਦੋਵਾਂ ਦੀ ਭਾਰੀ ਮੰਗ ਰਹਿੰਦੀ ਹੈ। ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿਚ ਫਸਲ ਚੰਗੀ ਹੋਣ ਕਾਰਨ ਆਜ਼ਾਦਪੁਰ ਮੰਡੀ ਵਿਚ ਪਿਆਜ਼ ਦੀ ਆਮਦ ਬਹੁਤ ਜ਼ਿਆਦਾ ਹੈ। ਪਰ ਲਾਕਡਾਉਨ ਕਾਰਨ ਇਸਦੀ ਵਿਕਰੀ ਘੱਟ ਹੋ ਰਹੀ ਹੈ ਅਤੇ ਪ੍ਰਚੂਨ ਦੀਆਂ ਕੀਮਤਾਂ ਵਿਚ ਵੀ ਭਾਰੀ ਗਿਰਾਵਟ ਆਈ ਹੈ।
ਸਬਜ਼ੀ ਥੋਕ ਕੀਮਤ ਪ੍ਰਚੂਨ ਕੀਮਤ ਥੋਕ ਕੀਮਤ
1 ਕਿਲੋ 2020 1 ਕਿਲੋ 2020 1 ਕਿਲੋ 2019
ਟਮਾਟਰ 1.2-6 20-32 4-20
ਪਿਆਜ਼ 2-9.5 22-30 2-13
ਪਿਆਜ਼ ਵਪਾਰੀ ਐਸੋਸੀਏਸ਼ਨ ਦੇ ਸਕੱਤਰ ਸ਼੍ਰੀਕਾਂਤ ਮਿਸ਼ਰਾ ਨੇ ਕਿਹਾ,'ਵਿਕਰੀ ਸਟਾਕ ਦਾ ਸਿਰਫ 50-60% ਹੈ। ਵੀਰਵਾਰ ਨੂੰ 600 ਟਨ ਪਿਆਜ਼ ਬਾਜ਼ਾਰ 'ਚ ਪਹੁੰਚਿਆ, ਜਦੋਂਕਿ ਵਿਕਰੀ ਸਿਰਫ 350 ਟਨ ਸੀ।'
ਇਕ ਹੋਰ ਸਬਜ਼ੀ ਵਿਕਰੇਤਾ ਨੇ ਦੱਸਿਆ ਕਿ ਸਿੰਗਾਪੁਰ, ਦੁਬਈ ਅਤੇ ਸ੍ਰੀਲੰਕਾ ਨੂੰ ਪਿਆਜ਼ ਦੇ ਨਿਰਯਾਤ ਵਿਚ ਭਾਰੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ, 'ਇਨ੍ਹਾਂ ਦੇਸ਼ਾਂ ਤੋਂ ਕੋਈ ਮੰਗ ਨਹੀਂ ਆ ਰਹੀ ਹੈ। ਅਸੀਂ ਰੇਲ ਦੇ ਜ਼ਰੀਏ ਕੁਝ ਪਿਆਜ਼ ਬੰਗਲਾਦੇਸ਼ ਭੇਜ ਰਹੇ ਹਾਂ।
'
ਅਗਸਤ ਤੋਂ ਪਹਿਲਾਂ ਸ਼ੁਰੂ ਹੋ ਸਕਦੀਆਂ ਹਨ ਕੌਮਾਂਤਰੀ ਉਡਾਣਾਂ, ਹਰਦੀਪ ਪੁਰੀ ਨੇ ਦਿੱਤੇ ਸੰਕੇਤ
NEXT STORY