ਨਵੀਂ ਦਿੱਲੀ— ਸੋਮਵਾਰ ਦੇ ਕਾਰੋਬਾਰੀ ਸੈਸ਼ਨ 'ਚ ਏਸ਼ੀਆਈ ਬਾਜ਼ਾਰਾਂ 'ਚ ਕਾਰੋਬਾਰ ਮਿਲੇ-ਜੁਲੇ ਨਿਸ਼ਾਨ 'ਤੇ ਦੇਖਣ ਨੂੰ ਮਿਲ ਰਹੇ ਹਨ। ਕਸਟਮ ਅੰਕੜਿਆਂ ਮੁਤਾਬਕ, ਚੀਨ ਦੀ ਬਰਾਮਦ ਨਵੰਬਰ 'ਚ ਲਗਾਤਾਰ ਚੌਥੇ ਮਹੀਨੇ ਘੱਟ ਰਹੀ। ਚੀਨ ਦੀ ਵਿਦੇਸ਼ੀ ਬਰਾਮਦ ਨਵੰਬਰ 'ਚ ਸਾਲ-ਦਰ-ਸਾਲ 1.1 ਫੀਸਦੀ ਘਟੀ ਹੈ। ਉੱਥੇ ਹੀ, ਦੂਜੇ ਪਾਸੇ ਦਰਾਮਦ ਇਕ ਸਾਲ ਪਹਿਲਾਂ ਦੇ ਮੁਕਾਬਲੇ 0.3 ਫੀਸਦੀ ਵਧੀ ਹੈ। ਚੀਨ ਦਾ ਬਾਜ਼ਾਰ ਬਾਜ਼ਾਰ ਸੰਘਾਈ ਕੰਪੋਜ਼ਿਟ ਕਮਜ਼ੋਰੀ 'ਚ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਇਸ ਦੌਰਾਨ ਕੋਸਪੀ 'ਚ ਹਲਕੀ ਬੜ੍ਹਤ ਤੇ ਸਟ੍ਰੇਟਸ ਟਾਈਮਜ਼ 'ਚ ਵੀ ਕਮਜ਼ੋਰੀ ਦੇਖਣ ਨੂੰ ਮਿਲੀ।
ਸ਼ੰਘਾਈ ਕੰਪੋਜ਼ਿਟ ਹਾਲਾਂਕਿ 2.83 ਅੰਕ ਯਾਨੀ 0.10 ਫੀਸਦੀ ਦੀ ਗਿਰਾਵਟ 'ਚ 2909 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 1.50 ਅੰਕ ਯਾਨੀ 0.01 ਫੀਸਦੀ ਡਿੱਗ ਕੇ 11,953 ਦੇ ਪੱਧਰ 'ਤੇ ਹੈ।
ਹਾਲਾਂਕਿ, ਜਪਾਨ ਦਾ ਬਾਜ਼ਾਰ ਨਿੱਕੇਈ 167 ਅੰਕ ਯਾਨੀ 0.81 ਫੀਸਦੀ ਦੀ ਮਜਬੂਤੀ 'ਚ 23,416 'ਤੇ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ 20.73 ਅੰਕ ਯਾਨੀ 0.08 ਫੀਸਦੀ ਕਮਜ਼ੋਰ ਹੋ ਕੇ 26,477 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 8.9 ਅੰਕ ਯਾਨੀ 0.43 ਫੀਸਦੀ ਦੀ ਗਿਰਾਵਟ 'ਚ 2,090 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੌਰਾਨ ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ 0.08 ਫੀਸਦੀ ਕਮਜ਼ੋਰ ਹੋ ਕੇ 3,192 'ਤੇ ਕਾਰੋਬਾਰ ਕਰਦਾ ਦਿਸਿਆ।
ਬੈਂਕ, ਬੀਮਾ ਕੰਪਨੀ ਦੀ ਲਾਪ੍ਰਵਾਹੀ ’ਤੇ ਤੁਸੀਂ ਲੈ ਸਕਦੇ ਹੋ ਹਰਜਾਨਾ
NEXT STORY