ਮੁੰਬਈ — ਏਸ਼ੀਆਈ ਬਜ਼ਾਰਾਂ ਵਿਚ ਕਮਜ਼ੋਰ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਕੱਲ੍ਹ THANKS GIVING DAY ਮੌਕੇ ਅਮਰੀਕੀ ਬਜ਼ਾਰਾਂ ਵਿਚ ਛੁੱਟੀ ਰਹੀ। ਏਸ਼ੀਆ 'ਤੇ ਨਜ਼ਰ ਮਾਰੀਏ ਤਾਂ SGX ਨਿਫਟੀ 0.15 ਫੀਸਦੀ ਯਾਨੀ ਕਿ 18 ਅੰਕਾਂ ਦੀ ਗਿਰਾਵਟ ਨਾਲ 12,168 ਦੇ ਪੱਧਰ 'ਤੇ ਦਿਖ ਰਿਹਾ ਹੈ। ਇਸ ਦੇ ਨਾਲ ਹੀ ਨਿਕਕਈ 31.55 ਅੰਕ ਯਾਨੀ 0.13 ਫੀਸਦੀ ਦੀ ਕਮਜ਼ੋਰੀ ਦੇ ਨਾਲ 23,377.59 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਸਟ੍ਰੇਟ ਟਾਈਮਜ਼ 'ਚ ਵੀ 0.46 ਫੀਸਦੀ ਦੀ ਕਮਜ਼ੋਰੀ ਨਜ਼ਰ ਆ ਰਹੀ ਹੈ ਜਦੋਂਕਿ ਹੈਂਗਸੈਂਗ 461.58 ਅੰਕ ਯਾਨੀ ਕਿ 1.68 ਫੀਸਦੀ ਦੀ ਕਮਜ਼ੋਰੀ ਦੇ ਨਾਲ 26,442.12 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਤਾਇਵਾਨ ਦਾ ਬਜ਼ਾਰ 64.48 ਅੰਕ ਯਾਨੀ ਕਿ 0.56 ਫੀਸਦੀ ਦੀ ਕਮਜ਼ੋਰੀ ਦੇ ਨਾਲ 11,552.60 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਕੋਪਸੀ 23.76 ਅੰਕ ਯਾਨੀ ਕਿ 1.12 ਫੀਸਦੀ ਦੀ ਕਮਜ਼ੋਰੀ ਦੇ ਨਾਲ 2,094 ਦੇ ਪੱਧਰ 'ਤੇ ਦਿਖ ਰਿਹਾ ਹੈ। ਸੰਘਾਈ ਕੰਪੋਜ਼ਿਟ ਵੀ ਅੱਜ ਲਾਲ ਨਿਸ਼ਾਨ 'ਚ ਹੈ। ਇਹ 11.11 ਅੰਕ ਯਾਨੀ ਕਿ 0.38 ਫੀਸਦੀ ਦੀ ਗਿਰਾਵਟ ਦੇ ਨਾਲ 2,878.58 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ।
'2 ਸਾਲ 'ਚ ਦੁੱਗਣੀ ਹੋਵੇਗੀ ICICI ਦੇ ਸ਼ੇਅਰ ਦੀ ਕੀਮਤ'
NEXT STORY