ਨਵੀਂ ਦਿੱਲੀ—ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਆਡੀ ਨੇ ਭਾਰਤੀ ਬਾਜ਼ਾਰ 'ਚ ਸਾਲ 2017 'ਚ ਕੁੱਲ 7867 ਕਾਰਾਂ ਦੀ ਵਿਕਰੀ ਕੀਤੀ ਹੈ। ਇਸ ਸਾਲ ਕੰਪਨੀ ਨੇ ਭਾਰਤੀ ਬਾਜ਼ਾਰ 'ਚ ਆਪਣੇ ਪਰਿਚਲਣ ਦਾ ਦਸਵਾਂ ਸਾਲ ਪੂਰਾ ਕੀਤਾ ਹੈ। ਕੰਪਨੀ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ 2017 'ਚ ਆਡੀ ਨੇ 10 ਨਵੇਂ ਵਾਹਨ ਲਾਂਚ ਕੀਤੇ ਹਨ। ਆਡੀ ਇੰਡੀਆ ਦੇ ਪ੍ਰਮੁੱਖ ਰਾਹਿਲ ਅੰਸਾਰੀ ਨੇ ਦੱਸਿਆ ਕਿ ਆਡੀ ਨੇ ਭਾਰਤ 'ਚ 2017 'ਚ ਆਪਣੇ 10 ਸਾਲ ਪੂਰੇ ਕੀਤੇ ਅਤੇ ਇਸ ਛੋਟੀ ਮਿਆਦ 'ਚ ਹੀ ਇਹ ਦੇਸ਼ ਦਾ ਸਭ ਤੋਂ ਪਸੰਦੀਦਾ ਲਗਜ਼ਰੀ ਕਾਰ ਬ੍ਰਾਂਡ ਬਣ ਗਿਆ ਹੈ। 2017 'ਚ ਗਾਹਕਾਂ ਨੂੰ 7867 ਕਾਰਾਂ ਦੀ ਡਿਲਵਰੀ ਨਾਲ ਅਸੀ ਆਪਣੇ ਡੀਲਰਸ ਪਾਟਨਰਸ ਲਈ ਮੁਨਾਫੇ 'ਚ ਵਾਧਾ ਕਰਦੇ ਹੋਏ ਵਿਰਕੀ 'ਚ 2 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਅਸੀ ਜਨਵਰੀ 'ਚ ਨਵਾਂ ਮਾਡਲ audi q5 ਲਾਂਚ ਕਰਾਂਗੇ।
BSNL ਨੇ ਲੈਂਡਲਾਈਨ ਤੋਂ ਫ੍ਰੀ ਕਾਲਿੰਗ 'ਤੇ ਚਲਾਈ ਕੈਂਚੀ
NEXT STORY