ਨਵੀਂ ਦਿੱਲੀ — ਐਕਸਿਸ ਬੈਂਕ ਦੇ ਚੈਟਬਾਕਸ 'ਐਕਸਿਸ ਅਹਾ!' ਦੇ ਲਾਂਚ ਹੋਣ ਨਾਲ ਬੈਂਕਿੰਗ ਦਾ ਪ੍ਰੰਪਰਾਗਤ ਤਰੀਕਾ ਹੁਣ ਬਦਲ ਗਿਆ ਹੈ। ਹੁਣ ਆਮ ਬੋਲ-ਚਾਲ ਦੀ ਭਾਸ਼ਾ ਵਿਚ ਬੈਂਕਿੰਗ(ਕਨਵਰਸੇਸ਼ਨਲ ਬੈਂਕਿੰਗ) ਚਰਚਾ 'ਚ ਆ ਰਹੀ ਹੈ। ਐਕਸਿਸ ਅਹਾ! ਆਧੁਨਿਕ ਤਕਨਾਲੋਜੀ ਦੇ ਨਾਲ ਇਕ ਵਰਚੁਅਲ ਸਹਾਇਕ ਵੀ ਹੈ। ਇਸ ਵਿਚ ਮੁੱਖ ਤੌਰ 'ਤੇ ਨਕਲੀ ਖੁਫੀਆ ਅਤੇ ਮਸ਼ੀਨ ਲਰਨਿੰਗ ਐਲਗੋਰਿਦਮ ਸ਼ਾਮਲ ਹੈ।
ਇਹ ਵਿਲੱਖਣ ਚੈਟਬਾਕਸ ਗਾਹਕਾਂ ਦੇ ਸਵਾਲਾਂ ਦਾ ਸਪੱਸ਼ਟ ਅਤੇ ਸਹੀ ਉੱਤਰ ਦਿੰਦਾ ਹੈ। ਇਸ ਦੇ ਨਾਲ ਹੀ ਚੈਟ ਵਿੰਡੋ 'ਤੇ ਹੀ ਟਰਾਂਸਜੈਕਸ਼ਨ ਕਰਨ ਵਿਚ ਵੀ ਸਹਾਇਤਾ ਕਰਦਾ ਹੈ। ਗਾਹਕ ਵੌਇਸ(Voice) ਅਤੇ ਚੈਟ ਦੋਵਾਂ ਮੀਡੀਅਮ ਰਾਂਹੀ ਟਰਾਂਸਜੈਕਸ਼ਨ ਸ਼ੁਰੂ ਕਰ ਸਕਦੇ ਹਨ।

ਐਕਸਿਸ ਅਹਾ! 'ਫੰਡ ਟਰਾਂਸਫਰ, ਬਿੱਲ ਪੇਮੈਂਟ ਅਤੇ ਰਿਚਾਰਜ ਦੇ ਨਾਲ-ਨਾਲ ਕਾਰਡ ਲਿਮਿਟ ਦਾ ਪ੍ਰਬੰਧ ਕਰਨ ਅਤੇ ਕ੍ਰੈਡਿਟ ਅਤੇ ਡੈਬਿਟ ਕਾਰਡ ਨੂੰ ਬਲਾਕ ਕਰਨ ਦੀ ਸੁਵਿਧਾ ਵੀ ਦਿੰਦਾ ਹੈ।
ਸੈਂਸੈਕਸ 'ਚ 143 ਅੰਕ ਦਾ ਉਛਾਲ, ਨਿਫਟੀ 10,880 ਦੇ ਪਾਰ ਖੁੱਲ੍ਹਾ
NEXT STORY