ਨਵੀਂ ਦਿੱਲੀ (ਇੰਟ. ) - ਅਮਰੀਕੀ ਨਿਵੇਸ਼ਕਾਂ ਨੇ ਪਿਛਲੇ ਸਾਲ ਬਾਇਜੂ ਅਤੇ ਸਵਿਗੀ ਵਿਚ ਆਪਣੀ ਹੋਲਡਿੰਗ ਘਟਾਈ ਸੀ। ਅਮਰੀਕੀ ਏਸੈੱਟ ਮੈਨੇਜਰ ਬਲੈਕਰਾਕ ਨੇ ਕਥਿਤ ਤੌਰ ਉੱਤੇ ਐਡਟੈੱਕ ਦਿੱਗਜ ਬਾਇਜੂ ਦਾ ਮੁਲਾਂਕਣ ਲੱਗਭੱਗ 50 ਫੀਸਦੀ ਘਟਾ ਕੇ 11.5 ਅਰਬ ਡਾਲਰ ਕਰ ਦਿੱਤਾ ਹੈ। ਟੈਕ-ਕੇਂਦਰਿਤ ਮੀਡੀਆ ਪਲੇਟਫਾਰਮ ਦਿ ਆਰਕ ਵੱਲੋਂ ਅਕਸੈੱਸ ਕੀਤੀ ਫਾਈਲਿੰਗ ਅਨੁਸਾਰ ਬਾਇਜੂ ਦੇ ਮੁਲਾਂਕਣ ਵਿਚ ਇਹ ਤੇਜ਼ ਗਿਰਾਵਟ ਹੈ। ਬੈਂਗਲੁਰੂ ਆਧਾਰਿਤ ਐਡਟੈਕ ਦਿੱਗਜ ਬਾਇਜੂ ਦਾ 2022 ਵਿਚ ਕੀਤਾ ਅੰਤਿਮ ਮੁਲਾਂਕਣ 22 ਅਰਬ ਡਾਲਰ ਸੀ। ਦੱਸ ਦੇਈਏ ਕਿ ਬਲੈਕਰਾਕ ਪਿਛਲੇ ਸਾਲ ਜੂਨ ਤੋਂ ਬਾਇਜੂ ਦੇ ਮੁਲਾਂਕਣ ਨੂੰ ਘੱਟ ਕਰ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਰਾਹਤ! ਸਸਤਾ ਹੋਇਆ LPG ਸਿਲੰਡਰ, ਜਾਣੋ ਕਿੰਨੇ ਘਟੇ ਭਾਅ
ਇਸ ਮਾਮਲੇ ਉੱਤੇ ਟਿੱਪਣੀ ਲਈ ਬਾਇਜੂ ਨਾਲ ਸੰਪਰਕ ਨਹੀਂ ਕੀਤਾ ਜਾ ਸਕਿਆ ਅਤੇ ਦੂਜੇ ਪਾਸੇ ਬਲੈਕਰਾਕ ਵੱਲੋਂ ਪੁੱਛੇ ਸਵਾਲ ਦਾ ਵੀ ਕੋਈ ਜਵਾਬ ਨਹੀਂ ਮਿਲਿਆ। ਬਲੈਕਰਾਕ 2020 ਵਿਚ 12 ਅਰਬ ਡਾਲਰ ਦੇ ਮੁਲਾਂਕਣ ਉੱਤੇ ਬਾਇਜੂ ਦੀ ਕੈਪ ਟੇਬਲ ਵਿਚ ਸ਼ਾਮਿਲ ਹੋਈ ਸੀ। ਇਸ ਦੀ ਹਿੱਸੇਦਾਰੀ 1 ਫੀਸਦੀ ਤੋਂ ਘੱਟ ਹੈ। ਅਪ੍ਰੈਲ 2022 ਵਿਚ ਬਲੈਕਰਾਕ ਬਾਇਜੂ ਦੇ ਸ਼ੇਅਰਾਂ ਦਾ ਮੁਲਾਂਕਣ ਲੱਗਭੱਗ 4,660 ਡਾਲਰ ਪ੍ਰਤੀ ਸ਼ੇਅਰ ਉੱਤੇ ਰਿਹਾ ਸੀ। ਇਸ ਤਰ੍ਹਾਂ ਕੰਪਨੀ ਦਾ ਮੁਲਾਂਕਣ 22 ਅਰਬ ਡਾਲਰ ਹੋ ਰਿਹਾ ਸੀ। ਹਾਲਾਂਕਿ, ਬਲੈਕਰਾਕ ਨੇ ਦਸੰਬਰ 2022 ਦੇ ਅੰਤ ’ਚ ਬਾਇਜੂ ਵਿਚ ਆਪਣੇ ਸ਼ੇਅਰਾਂ ਦਾ ਮੁੱਲ ਘਟਾ ਕੇ 2,400 ਡਾਲਰ ਪ੍ਰਤੀ ਸ਼ੇਅਰ ਕਰ ਦਿੱਤਾ।
ਇਹ ਵੀ ਪੜ੍ਹੋ : ਹੈਦਰਾਬਾਦ ਦੇ ਇੱਕ ਵਿਅਕਤੀ ਨੇ Swiggy ਰਾਹੀਂ ਆਰਡਰ ਕੀਤੀ 6 ਲੱਖ ਰੁਪਏ ਦੀ ਇਡਲੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮਾਰਚ 'ਚ GST ਕੁਲੈਕਸ਼ਨ ਨੇ ਬਣਾਇਆ ਰਿਕਾਰਡ, ਵਧ ਕੇ ਇੰਨੇ ਲੱਖ ਕਰੋੜ ਹੋਇਆ
NEXT STORY