ਨਵੀਂ ਦਿੱਲੀ—ਦੇਸ਼ ਦੀ ਪ੍ਰਮੁੱਖ ਦੋਪਹੀਆ ਅਤੇ ਤਿਪਹਿਆ ਵਾਹਨ ਨਿਰਮਾਤਾ ਕੰਪਨੀ ਬਜਾਜ ਆਟੋ ਦੀ ਜੂਨ 2018 'ਚ ਕੁੱਲ ਵਿਕਰੀ 65 ਫੀਸਦੀ ਵਧ ਕੇ 4,04,429 ਈਕਾਈ ਹੋ ਗਈ। ਇਕ ਸਾਲ ਪਹਿਲੇ ਇਸ ਮਹੀਨੇ 'ਚ ਬਜਾਜ ਨੇ 2,44,878 ਮੋਟਰਸਾਈਕਲਸ ਵੇਚੀਆਂ ਸਨ। ਬਜਾਜ ਆਟੋ ਨੇ ਮੁੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਜੂਨ ਮਹੀਨੇ 'ਚ ਉਸ ਨੇ 3,37,752 ਮੋਰਟਰਸਾਈਕਲਸ ਵੇਚੀਆਂ ਸਨ ਜੋ ਕਿ ਇਸ ਨਾਲ ਪਿਛਲੇ ਸਾਲ ਦੀ ਜੂਨ ਵਿਕਰੀ 2,04,667 ਈਕਾਈ ਤੋਂ 65 ਫੀਸਦੀ ਜ਼ਿਆਦਾ ਹੈ। ਉੱਥੇ ਕੰਪਨੀ ਨੇ ਪਿਛਲੇ ਮਹੀਨੇ 1,69,853 ਮੋਟਰਸਾਈਕਲਸ ਦਾ ਨਿਰਯਾਤ ਕੀਤਾ। ਇਹ ਪਿਛਲੇ ਸਾਲ ਜੂਨ ਦੇ ਨਿਰਯਾਤ ਅੰਕੜਿਆਂ ਤੋਂ 44 ਫੀਸਦੀ ਜ਼ਿਆਦਾ ਹੈ। ਵਪਾਰਕ ਵਾਹਨ ਖੇਤਰ 'ਚ ਬਜਾਜ ਆਟੋ ਦੀ ਵਿਕਰੀ 44 ਫੀਸਦੀ ਵਧ ਕੇ 66,677 ਈਕਾਈ ਰਹੀ, ਜੋ ਕਿ ਇਕ ਸਾਲ ਪਹਿਲੇ 40,211 ਈਕਾਈ ਸੀ।
ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ 159 ਅੰਕ ਡਿੱਗਾ ਅਤੇ ਨਿਫਟੀ 10650 ਦੇ ਨੇੜੇ ਬੰਦ
NEXT STORY