ਨਵੀਂ ਦਿੱਲੀ—ਅਕਤੂਬਰ 'ਚ ਬਜਾਜ ਆਟੋ ਦੀ ਵਿਕਰੀ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਅਕਤੂਬਰ 2018 'ਚ ਬਜਾਜ ਆਟੋ ਦੀ ਕੁੱਲ ਵਿਕਰੀ 7 ਫੀਸਦੀ 3.82 ਲੱਖ ਯੂਨਿਟ ਰਹੀ ਹੈ ਜਦਕਿ ਅਕਤੂਬਰ 2017 'ਚ ਬਜਾਜ ਆਟੋ ਦੀ ਕੁੱਲ ਵਿਕਰੀ 3.56 ਲੱਖ ਯੂਨਿਟ ਰਹੀ ਸੀ।
ਅਕਤੂਬਰ 2018 'ਚ ਬਜਾਜ ਆਟੋ ਦਾ ਐਕਸਪੋਰਟ 15 ਫੀਸਦੀ ਵਧ ਕੇ 1.35 ਲੱਖ ਯੂਨਿਟ ਰਿਹਾ ਜਦਕਿ ਅਕਤੂਬਰ2017 'ਚ ਬਜਾਜ ਆਟੋ ਦਾ ਐਕਸਪੋਰਟ 1.17 ਲੱਖ ਯੂਨਿਟ ਰਿਹਾ ਹੈ।
ਅਕਤੂਬਰ 2018 'ਚ ਬਜਾਜ ਆਟੋ ਦੀ ਘਰੇਲੂ ਵਿਕਰੀ 4 ਫੀਸਦੀ ਵਧ ਕੇ 2.47 ਲੱਖ ਯੂਨਿਟ ਰਹੀ ਹੈ ਜਦਕਿ ਅਕਤੂਬਰ 2017 'ਚ ਬਜਾਜ ਆਟੋ ਦੀ ਘਰੇਲੂ ਵਿਕਰੀ 2.38 ਲੱਖ ਯੂਨਿਟ ਰਹੀ ਸੀ।
ਅਕਤੂਬਰ 2018 'ਚ ਬਜਾਜ ਆਟੋ ਦੀ ਮੋਟਰਸਾਈਕਲ ਵਿਕਰੀ 6 ਫੀਸਦੀ ਚੜ੍ਹ ਕੇ 3.25 ਲੱਖ ਯੂਨਿਟ ਰਹੀ ਹੈ ਜਦਕਿ ਅਕਤੂਬਰ 2017 'ਚ ਬਜਾਜ ਆਟੋ ਦੀ ਮੋਟਰਸਾਈਕਲ ਵਿਕਰੀ 3.07 ਲੱਖ ਯੂਨਿਟ ਰਹੀ ਸੀ।
ਅਕਤੂਬਰ 2018 'ਚ ਬਜਾਜ ਆਟੋ ਦੀ ਤਿੰਨ ਪਹੀਆਂ ਵਾਹਨ ਦੀ ਵਿਕਰੀ 17 ਫੀਸਦੀ ਚੜ੍ਹ ਕੇ 56686 ਯੂਨਿਟ ਰਹੀ ਹੈ ਜਦਕਿ ਅਕਤੂਬਰ 2017 'ਚ ਬਜਾਜ ਆਟੋ ਦੀ ਤਿੰਨ ਪਹੀਆਂ ਵਿਕਰੀ 48276 ਯੂਨਿਟ ਰਹੀ ਸੀ।
ਏਅਰਟੈੱਲ ਬੰਦ ਕਰੇਗਾ ਇਹ ਸਰਵਸਿ, ਤੁਹਾਡੇ 'ਤੇ ਹੋਵੇਗਾ ਵੱਡਾ ਅਸਰ
NEXT STORY