ਨਵੀਂ ਦਿੱਲੀ — ਦੋ ਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਬਜਾਜ ਆਟੋ ਦੀ ਕੁੱਲ ਵਿਕਰੀ ਜਨਵਰੀ 'ਚ 4,07,150 ਇਕਾਈ ਰਹੀ ਜਿਹੜੀ ਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ 3,53,147 ਇਕਾਈ ਸੀ। ਸ਼ੇਅਰ ਬਜ਼ਾਰ ਨੂੰ ਉਪਲੱਬਧ ਕਰਵਾਈ ਗਈ ਜਾਣਕਾਰੀ ਅਨੁਸਾਰ ਇਸ ਦੌਰਾਨ ਕੰਪਨੀ ਦੀ ਮੋਟਰਸਾਈਕਲ ਵਿਕਰੀ 21 ਫੀਸਦੀ ਵਧ ਕੇ 3,50,460 ਵਾਹਨ ਰਹੀ ਜਿਹੜੀ ਜਨਵਰੀ 2018 'ਚ 2,88,936 ਇਕਾਈ ਸੀ। ਕੰਪਨੀ ਦੇ ਵਪਾਰਕ ਵਾਹਨਾਂ ਦੀ ਵਿਕਰੀ ਇਸ ਦੌਰਾਨ 12 ਫੀਸਦੀ ਘੱਟ ਕੇ 56,690 ਇਕਾਈ ਰਹੀ ਜਿਹੜੀ ਕਿ ਪਿਛਲੇ ਸਾਲ ਇਸੇ ਮਹੀਨੇ 'ਚ 64,211 ਇਕਾਈ ਸੀ। ਕੰਪਨੀ ਦਾ ਨਿਰਯਾਤ ਜਨਵਰੀ 2019 'ਚ 1,75,689 ਵਾਹਨ ਰਿਹਾ ਹੈ ਜਿਹੜਾ ਕਿ ਜਨਵਰੀ 2018 ਦੇ 1,50,954 ਵਾਹਨ ਦੇ ਮੁਕਾਬਲੇ 16 ਫੀਸਦੀ ਜ਼ਿਆਦਾ ਹੈ।
RBI ਦੀ ਬੈਠਕ 5 ਫਰਵਰੀ ਤੋਂ, ਵੀਰਵਾਰ ਨੂੰ ਹੋਵੇਗਾ ਪਾਲਿਸੀ ਦਾ ਐਲਾਨ
NEXT STORY