ਮੁੰਬਈ- ਗੈਰ-ਬੈਂਕਿੰਗ ਰਿਣਦਾਤਾ ਬਜਾਜ ਫਾਈਨਾਂਸ ਦਾ ਮੌਜੂਦਾ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਏਕੀਕ੍ਰਿਤ ਸ਼ੁੱਧ ਲਾਭ ਸਾਲਾਨਾ ਆਧਾਰ 'ਤੇ 40 ਫੀਸਦੀ ਵਧ ਕੇ 2,973 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਇਸ ਦੇ ਮੁਨਾਫੇ 'ਚ ਇਹ ਵਾਧਾ ਕਰਜ਼ਾ ਵੰਡ 'ਚ ਵਾਧੇ ਕਾਰਨ ਹੋਇਆ ਹੈ। ਕੰਪਨੀ ਨੇ ਅਕਤੂਬਰ-ਦਸੰਬਰ 2022 ਤਿਮਾਹੀ ਦੇ ਨਤੀਜੇ ਜਾਰੀ ਕਰਦੇ ਹੋਏ ਕਿਹਾ ਕਿ ਇਸ ਮਿਆਦ ਦੇ ਦੌਰਾਨ ਉਸ ਦੀ ਮੁੱਖ ਸ਼ੁੱਧ ਵਿਆਜ ਆਮਦਨ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ 28 ਫ਼ੀਸਦੀ ਵੱਧ ਕੇ 7,435 ਕਰੋੜ ਰੁਪਏ ਹੋ ਗਈ।
ਬਜਾਜ ਫਾਈਨਾਂਸ ਨੇ ਕਿਹਾ ਕਿ ਸਮੀਖਿਆ ਅਧੀਨ ਮਿਆਦ ਦੇ ਦੌਰਾਨ 31.4 ਲੱਖ ਨਵੇਂ ਗਾਹਕਾਂ ਦੇ ਸ਼ਾਮਲ ਹੋਣ ਦੇ ਨਾਲ, ਉਸ ਦਾ ਕੁੱਲ ਗਾਹਕ ਅਧਾਰ 19 ਫੀਸਦੀ ਵਧ ਕੇ 6.605 ਕਰੋੜ ਹੋ ਗਿਆ ਹੈ। ਕਰਜ਼ਾ ਲੈਣ ਵਾਲਿਆਂ ਦੀ ਗਿਣਤੀ 'ਚ ਵਾਧੇ ਕਾਰਨ ਇਸ ਦੀ ਪ੍ਰਬੰਧਨ ਅਧੀਨ ਜਾਇਦਾਦ 27 ਫੀਸਦੀ ਵਧ ਕੇ 2,30,842 ਕਰੋੜ ਰੁਪਏ ਹੋ ਗਈ। ਦਸੰਬਰ ਤਿਮਾਹੀ 'ਚ ਕੰਪਨੀ ਦੀ ਕੁੱਲ ਗੈਰ-ਕਾਰਗੁਜ਼ਾਰੀ ਜਾਇਦਾਦ (ਐੱਨ.ਪੀ.ਏ.) ਅਤੇ ਸ਼ੁੱਧ ਐੱਨ.ਪੀ.ਏ ਕ੍ਰਮਵਾਰ 1.14 ਫੀਸਦੀ ਅਤੇ 0.41 ਫੀਸਦੀ 'ਤੇ ਸੁਧਰ ਗਏ। ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ ਇਹ ਕ੍ਰਮਵਾਰ 1.73 ਫੀਸਦੀ ਅਤੇ 0.78 ਫੀਸਦੀ ਸੀ।
ਫਸੇ ਕਰਜ਼ਿਆਂ 'ਚ ਕਮੀ ਨੇ ਬਜਾਜ ਫਾਈਨਾਂਸ ਦੀ ਪ੍ਰੋਵਿਜ਼ਨਿੰਗ ਜ਼ਰੂਰਤ ਨੂੰ ਵੀ ਘਟਾ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਉਸ ਦਾ ਪੂੰਜੀ ਅਨੁਕੂਲਤਾ ਅਨੁਪਾਤ ਵੀ ਇੱਕ ਸਾਲ ਪਹਿਲਾਂ ਦੀ ਤਿਮਾਹੀ 'ਚ 23.28 ਫੀਸਦੀ ਦੇ ਮੁਕਾਬਲੇ 25.14 ਫੀਸਦੀ ਹੋ ਗਿਆ ਹੈ।
1 ਮਾਰਚ ਤੋਂ 3 ਕਮੇਟੀਆਂ ਸੋਸ਼ਲ ਮੀਡੀਆ ਫਰਮਾਂ ਖ਼ਿਲਾਫ਼ ਸ਼ਿਕਾਇਤਾਂ ਦਾ ਨਿਪਟਾਰਾ ਕਰਨਗੀਆਂ : IT ਮੰਤਰਾਲਾ
NEXT STORY