ਨਵੀਂ ਦਿੱਲੀ: ਬਜਾਜ ਫਾਈਨੈਂਸ ਲਿਮਟਿਡ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਬਜਾਜ ਹਾਊਸਿੰਗ ਫਾਈਨਾਂਸ ਲਿਮਟਿਡ ਨੇ ਹੋਮ ਲੋਨ 'ਤੇ ਵਿਆਜ ਦਰਾਂ ਨੂੰ ਘਟਾ ਕੇ 6.65 ਫੀਸਦੀ ਕਰ ਦਿੱਤਾ ਹੈ, ਜੋ ਕਿ 26 ਜਨਵਰੀ 2022 ਤੱਕ ਵੈਧ ਰਹਿਣਗੀਆਂ। ਕੰਪਨੀ ਨੇ ਇੱਥੇ ਜਾਰੀ ਬਿਆਨ 'ਚ ਕਿਹਾ ਕਿ ਹੁਣ ਕੰਪਨੀ ਵੱਲੋਂ ਦਿੱਤਾ ਜਾਣ ਵਾਲਾ ਹੋਮ ਲੋਨ ਘੱਟੋ-ਘੱਟ 6.65 ਫੀਸਦੀ ਸਾਲਾਨਾ ਦੀ ਵਿਆਜ ਦਰ ਨਾਲ ਮਿਲੇਗਾ।
ਇਹ ਵੀ ਪੜ੍ਹੋ: ਨਵੇਂ ਸਾਲ ਦੇ ਪਹਿਲੇ ਦਿਨ ਖ਼ਪਤਕਾਰਾਂ ਲਈ ਰਾਹਤ, ਵਪਾਰਕ ਗੈਸ ਸਿਲੰਡਰ ਦੀ ਕੀਮਤ 'ਚ ਹੋਈ ਕਟੌਤੀ
ਉਦਯੋਗ ਵਿੱਚ ਪਹਿਲੀ ਵਾਰ, ਇਹ ਹਾਊਸਿੰਗ ਫਾਈਨਾਂਸ ਕੰਪਨੀ ਯੋਗ ਬਿਨੈਕਾਰਾਂ ਨੂੰ ਆਪਣੇ ਹੋਮ ਲੋਨ ਦੀਆਂ ਵਿਆਜ ਦਰਾਂ ਨੂੰ ਆਰਬੀਆਈ ਦੀ ਰੇਪੋ ਦਰ ਨਾਲ ਜੋੜਨ ਦਾ ਵਿਕਲਪ ਦਿੰਦੀ ਹੈ, ਤਾਂ ਜੋ ਉਹ ਆਰਬੀਆਈ ਦੁਆਰਾ ਸੰਭਾਵਿਤ ਦਰਾਂ ਵਿੱਚ ਕਟੌਤੀ ਦਾ ਲਾਭ ਲੈ ਸਕਣ। ਤਨਖਾਹਦਾਰ ਕਰਮਚਾਰੀ, ਡਾਕਟਰ ਜਾਂ ਸੀਏ ਇਸ ਪੇਸ਼ਕਸ਼ ਦਾ ਲਾਭ ਲੈ ਸਕਦੇ ਹਨ। ਤਨਖਾਹ ਲੈਣ ਵਾਲੇ ਬਿਨੈਕਾਰਾਂ ਨੂੰ ਘੱਟੋ-ਘੱਟ 3 ਸਾਲਾਂ ਦੇ ਕੰਮ ਦੇ ਤਜ਼ਰਬੇ ਦੇ ਨਾਲ ਜਨਤਕ ਜਾਂ ਨਿੱਜੀ ਖੇਤਰ ਦੀ ਕੰਪਨੀ ਜਾਂ ਬਹੁ-ਰਾਸ਼ਟਰੀ ਕੰਪਨੀ ਵਿੱਚ ਕੰਮ ਕਰਦੇ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਪੈਨਸ਼ਨਰਾਂ ਨੂੰ ਵੱਡੀ ਰਾਹਤ! ਲਾਈਫ ਸਰਟੀਫਿਕੇਟ ਜਮ੍ਹਾ ਕਰਨ ਦੀ ਮਿਆਦ ਵਧੀ
ਐੱਮ.ਬੀ.ਬੀ.ਐੱਸ. ਜਾਂ ਇਸ ਤੋਂ ਵੱਧ ਯੋਗਤਾ ਵਾਲੇ ਡਾਕਟਰ, ਹਸਪਤਾਲ ਜਾਂ ਰਜਿਸਟਰਡ ਹੈਲਥਕੇਅਰ ਪ੍ਰਦਾਤਾ ਜਾਂ ਡਿਗਰੀ ਤੋਂ ਬਾਅਦ ਆਪਣੀ ਪ੍ਰੈਕਟਿਸ ਵਿੱਚ ਘੱਟੋ-ਘੱਟ 3 ਸਾਲ ਦਾ ਤਜਰਬਾ ਰੱਖਦੇ ਹੋਏ ਵੀ ਇਸ ਸਕੀਮ ਦਾ ਲਾਭ ਲੈਣ ਦੇ ਯੋਗ ਹਨ। ਇਸ ਦੇ ਨਾਲ ਹੀ, ਵੈਧ ਸਰਟੀਫਿਕੇਟ ਅਤੇ ਡਿਗਰੀ ਤੋਂ ਬਾਅਦ 3 ਸਾਲਾਂ ਦਾ ਤਜਰਬਾ ਰੱਖਣ ਵਾਲੇ CA ਵੀ ਇਸ ਪੇਸ਼ਕਸ਼ ਦਾ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ, ਇਹ ਪੇਸ਼ਕਸ਼ ਉਹਨਾਂ ਬਿਨੈਕਾਰਾਂ ਲਈ ਖੁੱਲੀ ਹੈ ਜੋ 800 ਅਤੇ ਇਸ ਤੋਂ ਵੱਧ ਦੇ CIBIL ਸਕੋਰ ਦੇ ਨਾਲ ਬੇਮਿਸਾਲ ਕ੍ਰੈਡਿਟ ਇਤਿਹਾਸ ਦਾ ਪ੍ਰਦਰਸ਼ਨ ਕਰਦੇ ਹਨ। 750 ਤੋਂ 799 ਦੇ ਚੰਗੇ ਕ੍ਰੈਡਿਟ ਸਕੋਰ ਵਾਲੇ ਵੀ ਇਸ ਪ੍ਰਤੀਯੋਗੀ ਵਿਆਜ ਦਰ ਦਾ ਲਾਭ ਲੈ ਸਕਦੇ ਹਨ ਪਰ ਉਨ੍ਹਾਂ ਲਈ ਵਿਆਜ ਦਰ ਮਾਮੂਲੀ ਜ਼ਿਆਦਾ ਹੋਵੇਗੀ।
ਇਹ ਵੀ ਪੜ੍ਹੋ: ਕ੍ਰਿਪਟੋਕਰੰਸੀ ਡੀਲਰ Wazirx ਲੰਬੇ ਸਮੇਂ ਤੋਂ ਕਰ ਰਿਹਾ ਸੀ GST ਚੋਰੀ , ਵਿਭਾਗ ਨੇ ਵਸੂਲੀ ਰਕਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨਵੇਂ ਸਾਲ 'ਚ ਅਰਥਵਿਵਸਥਾ ਨੂੰ ਵਾਧੇ ਦੀ ਆਸ
NEXT STORY