ਬਿਜਨੈੱਸ ਡੈਸਕ- ਚੋਟੀ ਦੀਆਂ ਭਾਰਤੀ ਕੰਪਨੀਆਂ ਦੇ ਜ਼ਿਆਦਾਤਰ ਮੁੱਖ ਕਾਰਜਕਾਰੀਆਂ ਦਾ ਅਨੁਮਾਨ ਹੈ ਕਿ ਨਵੇਂ ਸਾਲ 'ਚ ਅਰਥਵਿਵਸਥਾ 'ਚ ਤੇਜ਼ੀ ਨਾਲ ਸੁਧਾਰ ਆਵੇਗਾ। ਉਨ੍ਹਾਂ ਨੇ ਸਮੱਰਥਾ ਵਧਾਉਣ ਤੇ ਨਿਯੁਕਤੀਆਂ ਤੇਜ਼ ਕਰਨ ਦੀ ਵੀ ਯੋਜਨਾ ਬਣਾਈ ਹੈ। ਦਸੰਬਰ 'ਚ 40 ਸੀ.ਈ.ਓ. ਦਾ ਸਰਵੇਖਣ ਕੀਤਾ ਗਿਆ, ਜੋ ਦਰਸਾਉਂਦਾ ਹੈ ਕਿ ਕੰਪਨੀਆਂ ਸਾਲ ਦੇ ਦੌਰਾਨ ਅਰਥਵਿਵਸਥਾ 'ਚ ਉਛਾਲ ਆਉਣ ਦੀ ਉਮੀਦ ਕਰ ਰਹੀਆਂ ਹਨ। ਪੋਲ 'ਚ ਸ਼ਾਮਲ 90 ਫੀਸਦੀ ਸੀ.ਈ.ਓ ਦਾ ਅਨੁਮਾਨ ਹੈ ਕਿ ਖਪਤਕਾਰ ਖਰਚ, ਖਾਸ ਤੌਰ 'ਤੇ ਪੇਂਡੂ ਇਲਾਕਿਆਂ 'ਚ ਸਾਲ 2022 'ਚ ਵਧੇਗਾ। ਸਾਲ 2021 'ਚ ਕਾਰਾਂ ਤੇ ਦੋ ਪਹੀਆਂ ਵਾਹਨਾਂ ਦੀ ਵਿੱਕਰੀ 'ਚ ਗਿਰਾਵਟ ਰਹੀ।
ਭਾਰਤੀ ਅਰਥਵਿਵਸਥਾ ਨੂੰ ਲੈ ਕੇ ਆਪਣੀ ਉਮੀਦ ਜਤਾਉਂਦੇ ਹੋਏ 53 ਫੀਸਦੀ ਸੀ.ਈ.ਓ. ਨੇ ਕਿਹਾ ਕਿ ਇਹ 8.5 ਫੀਸਦੀ ਤੋਂ ਜ਼ਿਆਦਾ ਵਧੇਗੀ, ਜਦਕਿ 30 ਫੀਸਦੀ ਦਾ ਮੰਨਣਾ ਹੈ ਕਿ ਇਸ 'ਚ ਉਸ ਪੱਧਰ ਦਾ ਵਾਧਾ ਨਹੀਂ ਹੋਵੇਗਾ। ਬਾਕੀਆਂ ਨੇ ਕੋਈ ਅਨੁਮਾਨ ਨਹੀਂ ਜਤਾਇਆ।
ਨਿਰਮਾਣ ਖੇਤਰ ਦੀਆਂ ਦਿੱਗਜ ਕੰਪਨੀ ਐੱਲ.ਐਂਡ.ਟੀ ਦੇ ਕਾਰਜਕਾਰੀ ਚੇਅਰਮੈਨ ਏ.ਐੱਮ.ਨਾਈਕ ਨੇ ਕਿਹਾ ਕਿ ਹਰ ਕੋਈ 8.5 ਤੇ 9.5 ਫੀਸਦੀ ਜੀ.ਡੀ.ਪੀ. ਵਾਧੇ ਦੀ ਗੱਲ ਕਰਦਾ ਹੈ। ਪਰ ਮੇਰਾ ਮੰਨਣਾ ਹੈ ਕਿ ਅਸਲ ਮਾਪਦੰਡ ਦੇ ਹਿਸਾਬ ਨਾਲ 7 ਤੋਂ 7.5 ਫੀਸਦੀ ਤੋਂ ਜ਼ਿਆਦਾ ਨਹੀਂ ਰਹੇਗੀ। ਨਾਈਕ ਨੇ ਕਿਹਾ ਕਿ ਜੀ.ਡੀ.ਪੀ. 8 ਫੀਸਦੀ ਵਾਧਾ ਦਿਖਾ ਸਕਦਾ ਹੈ ਕਿਉਂਕਿ ਕੋਵਿਡ-19 ਦੀ ਵਜ੍ਹਾ ਨਾਲ ਆਧਾਰ ਘੱਟ ਗਿਆ ਸੀ ਪਰ ਅਸਰ ਵਾਧਾ ਸਿਰਫ 3.5 ਜਾਂ 4 ਫੀਸਦੀ ਹੈ। ਜਦਕਿ ਕੋਵਿਡ ਤੋਂ ਪਹਿਲਾਂ ਦੇ ਜੀ.ਡੀ.ਪੀ. ਦੇ ਪੱਧਰ 'ਚ ਵਾਧਾ ਹੋਵੇਗਾ ਉਦੋਂ ਉਹ ਅਸਲੀ ਵਾਧਾ ਹੋਵੇਗਾ।
ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਦਸੰਬਰ ਦੀ ਸ਼ੁਰੂਆਤ 'ਚ ਭਾਰਤੀ ਅਰਥਵਿਵਸਥਾ ਦੀ ਉਜਲੀ ਤਸਵੀਰ ਪੇਸ਼ ਕੀਤੀ ਸੀ। ਇਸ ਨੇ ਕਿਹਾ ਕਿ 2020-21 ਦੀ ਪਹਿਲੀ ਤਿਮਾਹੀ 'ਚ ਵੱਡੇ ਸੰਕੁਚਨ ਤੋਂ ਬਾਅਦ ਉਹ ਉਸ ਸਥਿਤੀ 'ਚ ਆ ਗਈ ਹੈ ਜਿਸ 'ਚ 2021-22 ਦੀ ਪਹਿਲੀ ਤਿਮਾਹੀ 'ਚ ਦੇਸ਼ ਦਾ ਜੀ.ਡੀ.ਪੀ. 13.7 ਫੀਸਦੀ ਵਧਿਆ ਹੈ।
ਜ਼ਿਆਦਾਤਰ ਸੀ.ਈ.ਓ ਨੇ ਅਰਥਵਿਵਸਥਾ ਦੇ ਹਾਂ-ਪੱਖੀ ਦ੍ਰਿਸ਼ ਦਾ ਅਨੁਮਾਨ ਜਤਾਇਆ। ਉਸ 'ਚੋਂ 83 ਫੀਸਦੀ ਨੇ ਕਿਹਾ ਕਿ ਉਨ੍ਹਾਂ ਨੇ ਨਵੇਂ ਸਾਲ 'ਚ ਕਈ ਨਿਯੁਕਤੀਆਂ ਕਰਨ ਦੀ ਯੋਜਨਾ ਬਣਾਈ ਹੈ। ਕਰੀਬ 88 ਫੀਸਦੀ ਨੇ ਵੀ ਕਿਹਾ ਕਿ ਉਨ੍ਹਾਂ ਨੇ 2021 'ਚ ਕਰਮਚਾਰੀਆਂ ਦੀ ਕੋਈ ਛਾਂਟੀ ਨਹੀਂ ਕੀਤੀ। ਸੀ.ਈ.ਓ. ਨੇ ਕਿਹਾ ਕਿ ਹਾਲਾਂਕਿ ਮਜ਼ਦੂਰ ਬਲ ਦੀ ਮੰਗ ਅਜੇ ਮਹਾਮਾਰੀ ਤੋਂ ਪਹਿਲੇ ਦੇ ਪੱਧਰ 'ਤੇ ਨਹੀਂ ਪਹੁੰਚੀ ਹੈ ਪਰ 2021 'ਚ ਤਿਮਾਹੀ ਦਰ ਤਿਮਾਹੀ ਵਾਧੇ ਤੋਂ ਪਤਾ ਚੱਲਦਾ ਹੈ ਕਿ ਕੰਪਨੀਆਂ, ਖਾਸ ਤੌਰ 'ਤੇ ਖੁਦਰਾ ਵਿਕਰੀ ਅਤੇ ਇੰਫੋਟੇਕ ਵਰਗੇ ਖੇਤਰਾਂ ਦੀਆਂ ਕੰਪਨੀਆਂ ਨਿਯੁਕਤੀਆਂ ਜਾਰੀ ਰੱਖਣਗੀਆਂ।
Xiaomi, Oppo ਨੇ ਕੀਤੀ ਟੈਕਸ ਕਾਨੂੰਨ ਦੀ ਉਲੰਘਣਾ , ਹੋ ਸਕਦਾ ਹੈ 1,000 ਕਰੋੜ ਦਾ ਜੁਰਮਾਨਾ
NEXT STORY