ਆਟੋ ਡੈਸਕ- ਬਜਾਜ ਆਟੋ ਨੇ ਬੀ.ਐੱਸ.-6 ਇੰਜਣ ਨਾਲ ਨਵੀਂ ਪਲੈਟਿਨਾ 100 ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਇਸ ਦੇ ਕਿੱਕ ਸਟਾਰਟ ਮਾਡਲ ਦੀ ਕੀਮਤ 47,763 ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਉਥੇ ਹੀ ਇਲੈਕਟ੍ਰਿਕ ਸਟਾਰਟ ਮਾਡਲ ਦੀ ਕੀਮਤ 55,546 ਰੁਪਏ (ਐਕਸ-ਸ਼ੋਅਰੂਮ) ਹੈ।
ਬਾਈਕ 'ਚ ਕੀਤੇ ਗਏ ਕੁਝ ਅਹਿਮ ਬਦਲਾਅ
ਬੀ.ਐੱਸ.-6 ਪਲੈਟਿਨਾ 100 'ਚ ਕੰਪਨੀ ਨੇ ਕੁਝ ਬਦਲਾਅ ਕੀਤੇ ਹਨ ਤਾਂ ਜੋ ਇਸ ਨੂੰ ਪੂਰਾਣੇ ਮਾਡਲ ਦੇ ਮੁਕਾਬਲੇ ਥੋੜ੍ਹਾ ਬਿਹਤਰ ਕੀਤਾ ਜਾ ਸਕੇ। ਹੁਣ ਇਸ ਅਪਡੇਟਿਡ ਮਾਡਲ 'ਚ ਰੰਗੀਨ ਕਾਊਲ ਨੂੰ ਹਟਾ ਦਿੱਤਾ ਗਿਆ ਹੈ ਅਤੇ ਟਿੰਟੇਡ ਵਿੰਡਸਕਰੀਨ ਲਗਾਈ ਗਈ ਹੈ। ਫਰੰਟ ਸਾਈਡ 'ਤੇ LED DRL's ਨੂੰ ਹੈੱਡਲੈਂਪ ਦੇ ਥੋੜ੍ਹਾ ਹੋਰ ਨੇੜੇ ਕਰ ਦਿੱਤਾ ਗਿਆ ਹੈ, ਇਸ ਦੇ ਨਾਲ ਹੀ ਨਵੇਂ ਪੈਟਰਨ ਦੀ ਸੀਟ ਲਗਾਈ ਗਈ ਹੈ ਜੋ ਕਿ ਪਲੈਟਿਨਾ 110 ਐੱਚ ਗਿਅਰ 'ਚ ਦੇਖਣ ਨੂੰ ਮਿਲੀ ਸੀ। ਹੁਣ ਇਹ ਬਾਈਕ ਪਹਿਲਾਂ ਨਾਲੋਂ ਥੋੜ੍ਹੀ ਹੋਰ ਆਕਰਸ਼ਕ ਲੱਗਦੀ ਹੈ।
ਇੰਜਣ
ਬਜਾਜ ਪਲੈਟਿਨਾ 100 'ਚ 102 ਸੀਸੀ ਦਾ ਸਿੰਗਲ ਸਿਲੰਡਰ ਇੰਜਣ ਲੱਗਾ ਹੈ ਜੋ 7.7 ਬੀ.ਐੱਚ.ਪੀ. ਦੀ ਪਾਵਰ ਅਤੇ 8.34 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 4 ਸਪੀਡ ਗਿਅਰਬਾਕਸ ਦੇ ਨਾਲ ਜੋੜਿਆ ਗਿਆ ਹੈ।
ਜਿਓ ਦੇ ਰੀਚਾਰਜ 'ਤੇ ਮਿਲ ਰਿਹੈ ਸ਼ਾਨਦਾਰ ਕੈਸ਼ਬੈਕ, ਇੰਝ ਚੁੱਕੋ ਫਾਇਦਾ
NEXT STORY