ਵੈੱਬ ਡੈਸਕ- ਅਪ੍ਰੈਲ ਮਹੀਨੇ 'ਚ ਛੁੱਟੀਆਂ ਦੀ ਭਰਮਾਰ ਹੁੰਦੀ ਹੈ, ਵੱਖ-ਵੱਖ ਮੌਕਿਆਂ ਕਾਰਨ ਜਿਸ ਕਾਰਨ ਬੈਂਕ ਬੰਦ ਰਹਿਣਗੇ। ਇਹ ਜਾਣਕਾਰੀ ਉਨ੍ਹਾਂ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ ਜਿਨ੍ਹਾਂ ਨੂੰ ਕੋਈ ਬੈਂਕਿੰਗ ਕੰਮ ਕਰਨਾ ਹੋਵੇ। ਜੇਕਰ ਤੁਹਾਨੂੰ ਵੀ ਬੈਂਕ ਨਾਲ ਜੁੜਿਆ ਕੋਈ ਕੰਮ ਹੈ ਤਾਂ ਅੱਜ ਤੋਂ ਹੀ ਨਿਪਟਾ ਲਓ ਜਾਂ ਫਿਰ 15 ਅਪ੍ਰੈਲ ਮੰਗਲਵਾਰ ਤੱਕ ਰੁਕ ਜਾਓ। ਦਰਅਸਲ 12 ਅਪ੍ਰੈਲ,13 ਅਪ੍ਰੈਲ ਅਤੇ 14 ਅਪ੍ਰੈਲ ਨੂੰ ਬੈਂਕਾਂ 'ਚ ਛੁੱਟੀ ਹੈ। ਲਗਾਤਾਰ ਤਿੰਨ ਦਿਨ ਬੈਂਕ ਬੰਦ ਰਹਿਣਗੇ। ਆਓ ਜਾਣਦੇ ਹਾਂ ਕਿ ਕਿਹੜੇ 3 ਕਾਰਨਾਂ ਕਰਕੇ ਬੈਂਕਾਂ ਦੀ ਛੁੱਟੀ ਰਹੇਗੀ?
12 ਅਪ੍ਰੈਲ ਨੂੰ ਮਹੀਨੇ ਦੇ ਦੂਜੇ ਸ਼ਨੀਵਾਰ ਦੀ ਛੁੱਟੀ ਹੋਵੇਗੀ, ਜਿਸ ਕਾਰਨ ਦੇਸ਼ ਭਰ ਸਾਰੇ ਬੈਂਕ ਬੰਦ ਰਹਿਣਗੇ।
13 ਅਪ੍ਰੈਲ ਨੂੰ ਐਤਵਾਰ ਦੀ ਹਫਤਾਵਾਰੀ ਛੁੱਟੀ ਹੋਣ ਕਾਰਨ ਬੈਂਕ ਬੰਦ ਹਨ ਅਤੇ ਉਸ ਦਿਨ ਵਿਸਾਖੀ ਵੀ ਹੈ।
14 ਅਪ੍ਰੈਲ ਨੂੰ ਛੁੱਟੀ
14 ਅਪ੍ਰੈਲ ਸੋਮਵਾਰ ਨੂੰ ਵੀ ਬੈਂਕ ਬੰਦ ਹਨ। ਇਸ ਦਿਨ ਅੰਬੇਡਕਰ ਜਯੰਤੀ ਹੈ। 14 ਅਪ੍ਰੈਲ ਨੂੰ ਸਮਾਨਤਾ ਦਿਵਸ ਅਤੇ ਗਿਆਨ ਦਿਵਸ ਵੀ ਮਨਾਇਆ ਜਾਂਦਾ ਹੈ।
ਤੁਸੀਂ ਆਪਣਾ ਕੰਮ ਔਨਲਾਈਨ ਬੈਂਕਿੰਗ ਰਾਹੀਂ ਪੂਰਾ ਕਰ ਸਕਦੇ ਹੋ। ਬੈਂਕਾਂ ਬੰਦ ਹੋਣ ਦੇ ਬਾਵਜੂਦ, ਤੁਸੀਂ ਔਨਲਾਈਨ ਬੈਂਕਿੰਗ ਅਤੇ ਏਟੀਐਮ ਰਾਹੀਂ ਪੈਸੇ ਦਾ ਲੈਣ-ਦੇਣ ਕਰ ਸਕਦੇ ਹੋ ਜਾਂ ਹੋਰ ਕੰਮ ਕਰ ਸਕਦੇ ਹੋ। ਇਹ ਸਹੂਲਤਾਂ ਬੈਂਕ ਛੁੱਟੀਆਂ ਨਾਲ ਪ੍ਰਭਾਵਿਤ ਨਹੀਂ ਹੋਣਗੀਆਂ।
ਸਸਤੇ ਹੋ ਜਾਣਗੇ ਸਮਾਰਟਫੋਨ, ਫਰਿੱਜ ਅਤੇ TV, ਜਾਣੋਂ ਕਿਵੇਂ ਅਮਰੀਕਾ-ਚੀਨ ਟੈਰਿਫ ਵਾਰ ਦਾ ਭਾਰਤ ਨੂੰ ਹੋਵੇਗਾ ਫਾਇਦਾ
NEXT STORY