ਨਵੀਂ ਦਿੱਲੀ (ਇੰਟ) : ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੀ ਟੈਰਿਫ ਵਾਰ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਅਮਰੀਕਾ ਵੱਲੋਂ ਚੀਨ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ’ਤੇ 125 ਫੀਸਦੀ ਟੈਰਿਫ ਲਗਾਉਣ ਤੋਂ ਬਾਅਦ ਕਈ ਚੀਨੀ ਇਲੈਕਟ੍ਰਾਨਿਕ ਕੰਪੋਨੈਂਟ ਬਣਾਉਣ ਵਾਲੀਆਂ ਕੰਪਨੀਆਂ ਹੁਣ ਭਾਰਤੀ ਕੰਪਨੀਆਂ ਨੂੰ 5 ਫੀਸਦੀ ਤੱਕ ਦੀ ਛੋਟ ਦੇ ਰਹੀਆਂ ਹਨ। ਇਕ ਮੀਡੀਆ ਚੈਨਲ ਦੀ ਰਿਪੋਰਟ ਮੁਤਾਬਕ, ਭਾਰਤੀ ਗਾਹਕਾਂ ਨੂੰ ਇਸ ਛੋਟ ਦਾ ਸਿੱਧਾ ਲਾਭ ਮਿਲ ਸਕਦਾ ਹੈ, ਕਿਉਂਕਿ ਇਸ ਨਾਲ ਸਮਾਰਟਫੋਨ, ਫਰਿੱਜ ਅਤੇ ਟੀ. ਵੀ. ਵਰਗੇ ਇਲੈਕਟ੍ਰਾਨਿਕ ਉਤਪਾਦਾਂ ਦੀਆਂ ਕੀਮਤਾਂ ਘੱਟ ਸਕਦੀਆਂ ਹਨ। ਇਸ ਨਾਲ ਨਾ ਸਿਰਫ ਗਾਹਕਾਂ ਨੂੰ ਫਾਇਦਾ ਹੋਵੇਗਾ ਸਗੋਂ ਘਰੇਲੂ ਬਾਜ਼ਾਰ ’ਚ ਮੰਗ ਵੀ ਵਧੇਗੀ।
ਅਮਰੀਕਾ ਅਤੇ ਚੀਨ ਵਿਚਕਾਰ ਟੈਰਿਫ ਵਾਰ ਹੁਣ ਆਪਣੇ ਸਿਖਰ ’ਤੇ ਹੈ। 2 ਅਪ੍ਰੈਲ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ’ਤੇ ਭਾਰੀ ਟੈਰਿਫ ਲਗਾਏ, ਜਿਸ ਦੇ ਜਵਾਬ ’ਚ ਚੀਨ ਨੇ ਅਮਰੀਕੀ ਆਯਾਤ ਸਾਮਾਨ ’ਤੇ 34 ਫੀਸਦੀ ਡਿਊਟੀ ਲਗਾ ਦਿੱਤੀ।
ਇਹ ਵੀ ਪੜ੍ਹੋ: ਮੁੜ ਮੁਸੀਬਤ 'ਚ ਫਸਿਆ ਇਹ ਮਸ਼ਹੂਰ ਫਿਲਮ ਡਾਇਰੈਕਟਰ, FIR ਦਰਜ
ਚੀਨ ਨੇ ਇਸ ਦੇ ਜਵਾਬ ’ਚ ਟੈਰਿਫ ਵਧਾ ਕੇ 84 ਫੀਸਦੀ ਕਰ ਦਿੱਤਾ। 9 ਅਪ੍ਰੈਲ ਨੂੰ ਰਾਸ਼ਟਰਪਤੀ ਟਰੰਪ ਨੇ ਚੀਨ ’ਤੇ ਟੈਰਿਫ ਵਧਾ ਕੇ 125 ਫੀਸਦੀ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਸਮੇਤ ਕਈ ਦੇਸ਼ਾਂ ’ਤੇ ਲਗਾਏ ਗਏ ਪਰਸਪਰ ਟੈਰਿਫ ਨੂੰ 3 ਮਹੀਨਿਆਂ ਲਈ ਮੁਲਤਵੀ ਕਰਨ ਦਾ ਐਲਾਨ ਵੀ ਕੀਤਾ।
ਇਹ ਵੀ ਪੜ੍ਹੋ: ਨੁਸਰਤ ਭਰੂਚਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਇਜ਼ਰਾਈਲ ਤੋਂ ਆਪਣੀ ਸੁਰੱਖਿਅਤ ਵਾਪਸੀ ਲਈ ਕੀਤਾ ਧੰਨਵਾਦ
ਭਾਰਤ ਦੇ ਕੋਲ ਮੌਕਾ
ਗੋਦਰੇਜ ਐਂਟਰਪ੍ਰਾਈਜ਼ਿਜ਼ ਗਰੁੱਪ ਦੇ ਉਪਕਰਣ ਵਿਭਾਗ ਦੇ ਮੁਖੀ ਕਮਲ ਨੰਦੀ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਵਿਚਕਾਰ ਚੱਲ ਰਹੀ ਟੈਰਿਫ ਵਾਰ ਨੇ ਚੀਨੀ ਕੰਪਨੀਆਂ ’ਤੇ ਦਬਾਅ ਵਧਾ ਦਿੱਤਾ ਹੈ। ਚੀਨ ਲਈ ਅਮਰੀਕਾ ਇਕ ਵੱਡਾ ਬਾਜ਼ਾਰ ਹੈ। ਅਮਰੀਕੀ ਆਰਡਰਾਂ ’ਚ ਗਿਰਾਵਟ ਕਾਰਨ ਉਹ ਭਾਰਤੀ ਕੰਪਨੀਆਂ ਨੂੰ ਘੱਟ ਕੀਮਤ ’ਤੇ ਕੰਪੋਨੈਂਟ ਮੁਹੱਈਆ ਕਰਵਾਉਣ ਲਈ ਤਿਆਰ ਹਨ। ਕੰਪਨੀਆਂ ਮਈ-ਜੂਨ ਤੋਂ ਨਵੇਂ ਆਰਡਰ ਦੇਣਾ ਸ਼ੁਰੂ ਕਰ ਦੇਣਗੀਆਂ, ਜੋ ਕਿ 2-3 ਮਹੀਨਿਆਂ ਦੇ ਇਨਵੈਂਟਰੀ ਚੱਕਰ ਦੇ ਮੁਤਾਬਕ ਹੋਵੇਗਾ।
ਇਹ ਵੀ ਪੜ੍ਹੋ: Gold ਨੇ ਤੋੜੇ ਸਾਰੇ ਰਿਕਾਰਡ, ਜਾਣੋ 10 ਗ੍ਰਾਮ ਸੋਨੇ ਦਾ ਨਵਾਂ ਭਾਅ
ਸੁਪਰ ਪਲਾਸਟ੍ਰੋਨਿਕਸ ਦੇ ਸੀ. ਈ. ਓ. ਅਵਨੀਤ ਸਿੰਘ ਮਾਰਵਾਹ ਨੇ ਕਿਹਾ ਕਿ ਅਮਰੀਕਾ ਨੂੰ ਦਰਾਮਦ ’ਚ ਗਿਰਾਵਟ ਕਾਰਨ ਚੀਨੀ ਕੰਪਨੀਆਂ ਕੋਲ ਵਾਧੂ ਸਟਾਕ ਬਚਿਆ ਹੈ, ਜਿਸ ਕਾਰਨ ਉਨ੍ਹਾਂ ਨੇ ਕੀਮਤਾਂ ਘਟਾ ਦਿੱਤੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਕੰਪਨੀਆਂ ਇਨ੍ਹਾਂ ਹਾਲਾਤਾਂ ’ਚ ਕੀਮਤਾਂ ’ਤੇ ਮੁੜ ਗੱਲਬਾਤ ਕਰ ਰਹੀਆਂ ਹਨ, ਜਿਸ ਕਾਰਨ ਗਾਹਕਾਂ ਨੂੰ ਉਤਪਾਦਾਂ ’ਤੇ ਛੋਟ ਦਾ ਲਾਭ ਮਿਲ ਸਕਦਾ ਹੈ।
ਇਹ ਵੀ ਪੜ੍ਹੋ: 90 ਦੇ ਦਹਾਕੇ ਦੀ ਇਸ ਮਸ਼ਹੂਰ ਅਦਾਕਾਰਾ ਨੇ ਮੁੰਡਵਾਇਆ ਸਿਰ, ਕਿਹਾ- ਅੱਜ ਮੈਂ ਪੂਰੀ ਤਰ੍ਹਾਂ....
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2024 ਦੀ ਦੂਜੀ ਛਮਾਹੀ 'ਚ ਮੋਬਾਈਲ ਟ੍ਰਾਂਜ਼ੈਕਸ਼ਨਜ਼ ਰਾਹੀਂ ਹੋਇਆ ਕਰੀਬ 2 ਟ੍ਰਿਲੀਅਨ ਦਾ ਲੈਣ ਦੇਣ
NEXT STORY