ਨਵੀਂ ਦਿੱਲੀ – ਜੇ ਤੁਸੀਂ ਬੈਂਕ ਲਾਕਰ ਲਿਆ ਹੋਇਆ ਹੈ ਅਤੇ ਰਿਵਾਈਜ਼ਡ ਐਗਰੀਮੈਂਟ ਹੁਣ ਤੱਕ ਸਾਈਨ ਨਹੀਂ ਕੀਤਾ ਹੈ ਜਾਂ ਬੈਂਕ ਨੇ ਹੁਣ ਤੱਕ ਇਸ ਨੂੰ ਲੈ ਕੇ ਤੁਹਾਨੂੰ ਸੂਚਨਾ ਨਹੀਂ ਭੇਜੀ ਹੈ ਤਾਂ ਤੁਰੰਤ ਬੈਂਕ ਬ੍ਰਾਂਚ ਜਾ ਕੇ ਇਸ ਕੰਮ ਨੂੰ ਨਿਪਟਾਓ। ਨਹੀਂ ਤਾਂ ਇਸ ਸਥਿਤੀ ’ਚ ਤੁਹਾਨੂੰ ਵਾਧੂ ਲਾਭ ਨਹੀਂ ਮਿਲ ਸਕੇਗਾ।
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੈਂਕਾਂ ਲਈ ਮੌਜੂਦਾ ਸੇਫ ਡਿਪਾਜ਼ਿਟ ਲਾਕਰ ਗਾਹਕਾਂ ਲਈ ਐਗਰੀਮੈਂਟ ਰਿਨਿਊਅਲ ਦੀ ਪ੍ਰਕਿਰਿਆ ਨੂੰ ਅਪ੍ਰੈਲ ਤੱਕ ਵਧਾਇਆ ਸੀ। ਇਸ ਤੋਂ ਬਾਅਦ ਬੀਤੇ ਮਹੀਨੇ ਆਰ. ਬੀ. ਆਈ. ਨੇ ਨਿਯਮਾਂ ’ਚ ਬਦਲਾਅ ਨਾਲ ਰਿਵਾਈਜ਼ਡ ਬੈਂਕ ਲਾਕਰ ਐਗਰੀਮੈਂਟ ਡੇਟ ਜਾਰੀ ਕੀਤੀ ਹੈ। ਆਰ. ਬੀ. ਆਈ. ਨੇ ਕਿਹਾ ਕਿ ਬੈਂਕਾਂ ਨੇ ਵੱਡੀ ਗਿਣਤੀ ’ਚ ਗਾਹਕਾਂ ਨੂੰ ਹਾਲੇ ਤੱਕ ਸੂਚਿਤ ਨਹੀਂ ਕੀਤਾ ਹੈ, ਜਿਸ ਨਾਲ ਸੋਧੇ ਹੋਏ ਲਾਕਰ ਐਗਰੀਮੈਂਟ ਸਮਝੌਤੇ ’ਤੇ ਗਾਹਕ ਹਸਤਾਖਰ ਨਹੀਂ ਕਰ ਸਕੇ ਹਨ।
ਇਹ ਵੀ ਪੜ੍ਹੋ : ਸਸਤਾ ਸੋਨਾ ਖ਼ਰੀਦਣ ਦਾ ਵੱਡਾ ਮੌਕਾ, ਡਿਸਕਾਉਂਟ ਦੇ ਨਾਲ ਮਿਲੇਗਾ ਵਿਆਜ, ਜਾਣੋ ਕਿਵੇਂ
ਆਰ. ਬੀ. ਆਈ. ਨੇ ਕਿਹਾ ਕਿ ਬੈਂਕ ਲਾਕਰ ਗਾਹਕਾਂ ਨੂੰ ਪਰੇਸ਼ਾਨੀਆਂ ਤੋਂ ਬਚਾਉਣ ਅਤੇ ਸਕੂਨ ਭਰੀ ਪ੍ਰਕਿਰਿਆ ਬਣਾਉਣ ਲਈ ਸਮਾਂ ਹੱਦ ਨੂੰ ਵਧਾਇਆ ਗਿਆ ਹੈ। ਆਰ. ਬੀ. ਆਈ. ਨੇ ਸਰਕੂਲਰ ਵਿਚ ਕਿਹਾ ਕਿ ਬੈਂਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਬੈਂਕ ਲਾਕਰ ਗਾਹਕਾਂ ਨੂੰ ਸੋਧੀਆਂ ਲੋੜਾਂ ਬਾਰੇ ਸੂਚਿਤ ਕਰਨ। ਆਰ. ਬੀ. ਆਈ. ਨੇ ਕਿਹਾ ਕਿ ਬੈਂਕਾਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ 30 ਜੂਨ ਤੱਕ 50 ਫੀਸਦੀ ਗਾਹਕ ਰਿਵਾਈਜ਼ ਬੈਂਕ ਲਾਕਰ ਐਗਰੀਮੈਂਟ ’ਤੇ ਹਸਤਾਖਰ ਕਰ ਲੈਣ।
ਭਾਰਤੀ ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਨੂੰ ਰਾਹਤ ਦਿੰਦੇ ਹੋਏ ਕਿਹਾ ਕਿ ਬੈਂਕ ਲਾਕਰ ਗਾਹਕਾਂ ਨੂੰ ਰਿਵਾਈਜ਼ਡ ਐਗਰੀਮੈਂਟ ਸਾਈਨ ਕਰਵਾਉਣ ਦੀ 75 ਫੀਸਦੀ ਿਗਣਤੀ ਪੂਰੀ ਕਰਨ ਲਈ 30 ਸਤੰਬਰ 2023 ਤੱਕ ਦੀ ਸਮਾਂ ਹੱਦ ਨਿਰਧਾਰਤ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਸਾਰੇ 100 ਫੀਸਦੀ ਬੈਂਕ ਲਾਕਰ ਗਾਹਕਾਂ ਤੋਂ ਰਿਵਾਈਜ਼ਡ ਐਗਰੀਮੈਂਟ ਸਾਈਨ ਕਰਵਾਉਣਾ ਹੋਵੇਗਾ। ਅਜਿਹੇ ’ਚ ਐੱਸ. ਬੀ. ਆਈ. ਸਮੇਤ ਲਗਭਗ ਸਾਰੇ ਬੈਂਕ ਆਪਣੇ ਲਾਕਰ ਗਾਹਕਾਂ ਨੂੰ ਅਲਰਟ ਮੈਸੇਜ ਅਤੇ ਈ-ਮੇਲ ਭੇਜ ਕੇ ਬ੍ਰਾਂਚ ਵਿਚ ਆਉਣ ਅਤੇ ਰਿਵਾਈਜ਼ਡ ਐਗਰੀਮੈਂਟ ’ਚ ਸਾਈਨ ਕਰਨ ਲਈ ਕਹਿ ਰਹੇ ਹਨ।
ਇਹ ਵੀ ਪੜ੍ਹੋ : ਵਿਗਿਆਪਨਾਂ ਦੇ ਦਾਅਵੇ ਕਰ ਰਹੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ, ਪੋਸ਼ਣ ਦੇ ਨਾਂ 'ਤੇ ਪਰੋਸ ਰਹੇ ਜ਼ਹਿਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤੀ ਬਾਜ਼ਾਰ 'ਤੇ ਭਰੋਸਾ ਕਾਇਮ, ਜੂਨ 'ਚ ਹੁਣ ਤੱਕ 16400 ਕਰੋੜ ਦਾ ਨਿਵੇਸ਼
NEXT STORY