ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਬੈਂਕ ਆਫ ਬੜੌਦਾ ਦਾ ਮੁਨਾਫਾ 203.4 ਕਰੋੜ ਰੁਪਏ ਹੋ ਗਿਆ, ਜਦਕਿ ਇਸ ਹਫਤੇ 'ਚ ਬੈਂਕ ਆਫ ਬੜੌਦਾ ਨੂੰ 459.3 ਕਰੋੜ ਰੁਪਏ ਦੇ ਮੁਨਾਫੇ ਦਾ ਅੰਦਾਜ਼ਾ ਸੀ।
ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਬੈਂਕ ਆਫ ਬੜੌਦਾ ਦੀ ਵਿਆਜ ਆਮਦਨ 3,405 ਕਰੋੜ ਰੁਪਏ ਰਹੀ, ਜਦਕਿ ਇਸ ਤਿਮਾਹੀ 'ਚ ਬੈਂਕ ਆਫ ਬੜੌਦਾ ਦੀ ਵਿਆਜ ਆਮਦਨ 3,519.6 ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਸੀ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਬੈਂਕ ਆਫ ਬੜੌਦਾ ਦਾ ਗ੍ਰਾਸ ਐੱਨ.ਪੀ.ਏ. 10.46 ਫੀਸਦੀ ਤੋਂ ਵਧ ਕੇ 11.4 ਫੀਸਦੀ ਰਿਹਾ। ਤਿਮਾਹੀ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਬੈਂਕ ਆਫ ਬੜੌਦਾ ਦਾ ਨੈੱਟ ਐੱਨ. ਪੀ. ਏ. 4.72 ਫੀਸਦੀ ਤੋਂ ਵਧ ਕੇ 5.17 ਫੀਸਦੀ ਰਿਹਾ।
ਰੁਪਏ 'ਚ ਬੈਂਕ ਆਫ ਬੜੌਦਾ ਦੇ ਐੱਨ. ਪੀ. ਏ. 'ਤੇ ਨਜ਼ਰ ਪਾਓ ਤਾਂ ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਗ੍ਰਾਸ ਐੱਨ. ਪੀ. ਏ. 42,719 ਕਰੋੜ ਰੁਪਏ ਤੋਂ ਵਧ ਕੇ 46,173 ਕਰੋੜ ਰੁਪਏ ਰਿਹਾ। ਨੈੱਟ ਐੱਨ. ਪੀ. ਏ. 18,080.2 ਕਰੋੜ ਰੁਪਏ ਤੋਂ ਵਧ ਕੇ 19,519 ਲੱਖ ਕਰੋੜ ਰੁਪਏ ਰਿਹਾ।
CESC ਦਾ ਮੁਨਾਫਾ 2.3 ਫੀਸਦੀ ਅਤੇ ਆਮਦਨ 8.5 ਫੀਸਦੀ ਵਧੀ
NEXT STORY