ਮੁੰਬਈ (ਭਾਸ਼ਾ) - ਬੈਂਕਾਂ ਦਾ ਫਸਿਆ ਕਰਜ਼ਾ ਯਾਨੀ ਗ੍ਰਾਸ ਐੱਨ. ਪੀ. ਏ. ਕਈ ਸਾਲਾਂ ਦੇ ਹੇਠਲੇ ਲੈਵਲ 2.8 ਫੀਸਦੀ ਘੱਟ ਕੇ ਆ ਗਿਆ ਹੈ, ਜਦੋਂਕਿ ਨੈੱਟ ਨਾਨ-ਪਰਫਾਰਮਿੰਗ ਏਸੈਟਸ (ਐੱਨ. ਐੱਨ. ਪੀ. ਏ.) ਰੇਸ਼ੋ ਮਾਰਚ 2024 ’ਚ ਘੱਟ ਕੇ 0.6 ਫੀਸਦੀ ’ਤੇ ਆ ਚੁੱਕੀ ਹੈ। ਫਸੇ ਕਰਜ਼ ੇ ਦੇ ਹਿੱਸੇ ’ਚੋਂ ਪ੍ਰਬੰਧ ਕਰਨ ਤੋਂ ਬਾਅਦ ਜੋ ਕਰਜ਼ਾ ਬਚਦਾ ਹੈ, ਉਸ ਨੂੰ ਹੀ ਨੈੱਟ ਐੱਨ. ਪੀ. ਏ. ਯਾਨੀ ਸ਼ੁੱਧ ਫਸਿਆ ਹੋਇਆ ਕਰਜ਼ਾ ਕਹਿੰਦੇ ਹਨ।
ਭਾਰਤੀ ਰਿਜ਼ਰਵ ਬੈਂਕ ਨੇ ਅੱਜ ਫਾਈਨਾਂਸ਼ੀਅਲ ਸਟੇਬਿਲਟੀ ਰਿਪੋਰਟ ਦਾ 29ਵਾਂ ਐਡੀਸ਼ਨ ਜਾਰੀ ਕੀਤਾ ਹੈ, ਜਿਸ ’ਚ ਭਾਰਤੀ ਅਰਥਵਿਵਸਥਾ ਦੀ ਗਤੀਸ਼ੀਲਤਾ ਅਤੇ ਵਿੱਤੀ ਸਥਿਰਤਾ ਦੇ ਰਸਤਾ ’ਚ ਜੋਖਮ ਦੀ ਸਮੀਖਿਆ ਕੀਤੀ ਗਈ ਹੈ । ਇਸ ਰਿਪੋਰਟ ’ਚ ਬੈਂਕਾਂ ਦੇ ਫਸੇ ਹੋਏ ਕਰਜ਼ੇ ’ਚ ਆਈ ਕਮੀ ਦਾ ਖੁਲਾਸਾ ਕੀਤਾ ਗਿਆ ਹੈ।
ਆਰ. ਬੀ. ਆਈ. ਦੀ ਇਸ ਰਿਪੋਰਟ ਮੁਤਾਬਕ ਮਾਰਚ 2025 ਤੱਕ ਸਾਰੇ ਬੈਂਕਾਂ ਦੇ ਗ੍ਰਾਸ ਐੱਨ. ਪੀ. ਏ. ’ਚ ਸੁਧਾਰ ਹੋ ਕੇ 2.5 ਫੀਸਦੀ ਰਹਿਣ ਦਾ ਅਨੁਮਾਨ ਹੈ ਪਰ ਅਰਥਵਿਵਸਥਾ ਦੇ ਮੋਰਚੇ ’ਤੇ ਕਿਸੇ ਤਰ੍ਹਾਂ ਦਾ ਝੱਟਕਾ ਲੱਗਦਾ ਹੈ ਤਾਂ ਬੈਂਕਾਂ ਦਾ ਫਸਿਆ ਹੋਇਆ ਕਰਜ਼ਾ ਯਾਨੀ ਗ੍ਰਾਸ ਐੱਨ. ਪੀ. ਏ. ਦਾ ਰੇਸ਼ੋ ਵਧ ਕੇ 3.4 ਫੀਸਦੀ ਤੱਕ ਜਾ ਸਕਦਾ ਹੈ।
ਰਿਪੋਰਟ ਮੁਤਾਬਿਕ ਗੰਭੀਰ ਤਣਾਅ ਦੇ ਹਾਲਾਤ ’ਚ ਸਰਕਾਰੀ ਬੈਂਕਾਂ ਦੇ ਫਸੇ ਹੋਏ ਕਰਜ਼ੇ ਦੀ ਹਿੱਸੇਦਾਰੀ ਮਾਰਚ 2024 ਦੇ 3.7 ਫੀਸਦੀ ਤੋਂ ਵਧ ਕੇ ਮਾਰਚ 2025 ’ਚ 4.1 ਫੀਸਦੀ ਤੱਕ ਜਾ ਸਕਦੀ ਹੈ। ਨਿੱਜੀ ਬੈਂਕਾਂ ਦਾ ਗ੍ਰਾਸ ਐੱਨ. ਪੀ. ਏ. 1.8 ਫੀਸਦੀ ਤੋਂ ਵਧ ਕੇ 2.8 ਫੀਸਦੀ ਤਾਂ ਵਿਦੇਸ਼ੀ ਬੈਂਕਾਂ ਦਾ 1.2 ਫੀਸਦੀ ਤੋਂ ਵਧ ਕੇ ਗ੍ਰਾਸ ਐੱਨ. ਪੀ. ਏ. 1.3 ਫੀਸਦੀ ਹੋ ਸਕਦਾ ਹੈ।
ਰਿਪੋਰਟ ਮੁਤਾਬਕ ਕੌਮਾਂਤਰੀ ਅਰਥਵਿਵਥਾ ਲੰਬੇ ਸਮੇਂ ਤੋਂ ਜਾਰੀ ਭੂ-ਰਾਜਨੀਤਕ ਤਣਾਅ, ਜਨਤਕ ਕਰਜ਼ੇ ’ਚ ਤੇਜ਼ ਉਛਾਲ ਨਾਲ ਮਹਿੰਗਾਈ ’ਚ ਕਮੀ ਦੀ ਹੌਲੀ ਰਫਤਾਰ ਦੇ ਜੋਖਮਾਂ ਨਾਲ ਜੂਝ ਰਹੀ ਹੈ। ਹਾਲਾਂਕਿ ਇਨ੍ਹਾਂ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਗਲੋਬਲ ਫਾਈਨਾਂਸ਼ੀਅਲ ਸਿਸਟਮ ਗਤੀਸ਼ੀਲ ਦੇ ਨਾਲ ਵਿੱਤੀ ਹਾਲਾਤ ਸਥਿਰ ਬਣੇ ਹੋਏ ਹਨ।
ਰਿਪੋਰਟ ਮੁਤਾਬਕ ਮੈਕ੍ਰੋਇਕਨਾਮਿਕ ਅਤੇ ਫਾਈਨਾਂਸ਼ੀਅਲ ਸਟੇਬਿਲਟੀ ਦੌਰਾਨ ਭਾਰਤੀ ਅਰਥਵਿਵਸਥਾ ਅਤੇ ਫਾਈਨਾਂਸ਼ੀਅਲ ਸਿਸਟਮ ਤੇਜ਼ ਅਤੇ ਗਤੀਸ਼ੀਲ ਬਣਿਆ ਹੋਇਆ ਹੈ। ਬੈਲੇਂਸ ਸ਼ੀਟ ’ਚ ਸੁਧਾਰ, ਬੈਂਕਾਂ ਅਤੇ ਫਾਈਨਾਂਸ਼ੀਅਲ ਸੰਸਥਾਵਾਂ ਜ਼ਿਆਦਾ ਕਰਜ਼ੇ ਦੇ ਕੇ ਆਰਥਿਕ ਗਤੀਵਿਧੀ ਨੂੰ ਸਪੋਰਟ ਕਰਨ ਦਾ ਕਾਰਜ ਕਰ ਰਹੀਆਂ ਹਨ।
ਸੇਬੀ ਨੇ FPI ਰਜਿਸਟ੍ਰੇਸ਼ਨ ਨਿਯਮਾਂ ’ਚ ਕੀਤੀ ਸੋਧ
NEXT STORY