ਨਵੀਂ ਦਿੱਲੀ : ਮਈ 2022 ਵਿੱਚ ਬੈਂਕਾਂ ਦੀਆਂ ਛੁੱਟੀਆਂ ਮਈ 2022 ਵਿੱਚ 11 ਦਿਨ ਹੋਣ ਜਾ ਰਹੀਆਂ ਹਨ। ਇਨ੍ਹਾਂ ਛੁੱਟੀਆਂ ਵਿੱਚ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਮਈ ਮਹੀਨੇ 'ਚ ਈਦ, ਅਕਸ਼ੈ ਤ੍ਰਿਤੀਆ, ਬੁਧ ਪੂਰਨਿਮਾ, ਰਬਿੰਦਰਨਾਥ ਟੈਗੋਰ ਦੇ ਜਨਮ ਦਿਨ ਵਰਗੇ ਮੌਕੇ ਆਉਣਗੇ, ਜਿਸ ਦੌਰਾਨ ਬੈਂਕ ਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਮਈ ਦੇ ਮਹੀਨੇ ਵਿੱਚ ਦੇਸ਼ ਦੇ ਹਰ ਖ਼ੇਤਰ ਦੇ ਬੈਂਕ 11 ਦਿਨਾਂ ਲਈ ਬੰਦ ਨਹੀਂ ਹੋਣ ਵਾਲੇ ਹਨ। ਹਰੇਕ ਸੂਬੇ ਵਿਚ ਵੱਖ-ਵੱਖ ਦਿਨ ਜਾਂ ਤਿਉਹਾਰ ਕਾਰਨ ਛੁੱਟੀਆਂ ਵੀ ਵੱਖ-ਵੱਖ ਹੁੰਦੀਆਂ ਹਨ। ਮਈ 2022 ਦੇ ਮਹੀਨੇ ਵਿੱਚ ਆਉਣ ਵਾਲੀਆਂ ਕੁਝ ਛੁੱਟੀਆਂ/ਤਿਉਹਾਰ ਕਿਸੇ ਖਾਸ ਰਾਜ ਜਾਂ ਖੇਤਰ ਤੱਕ ਸੀਮਿਤ ਹੋਣਗੇ। ਇਸ ਲਈ ਬੈਂਕ ਛੁੱਟੀਆਂ ਰਾਜ ਤੋਂ ਰਾਜ ਵਿੱਚ ਵੱਖ-ਵੱਖ ਹੋ ਸਕਦੀਆਂ ਹਨ। ਬੈਂਕ ਦੀਆਂ ਛੁੱਟੀਆਂ ਦੀ ਸੂਚੀ ਦੇਖ ਕੇ ਹੀ ਬੈਂਕ ਜਾਣ ਦੀ ਯੋਜਨਾ ਬਣਾਓ।
ਇਹ ਵੀ ਪੜ੍ਹੋ: ED ਦੀ ਵੱਡੀ ਕਾਰਵਾਈ: Xiaomi ਦੀ 5,551 ਹਜ਼ਾਰ ਕਰੋੜ ਦੀ ਸੰਪਤੀ ਕੀਤੀ ਜ਼ਬਤ
ਜਾਣੋ ਇਸ ਮਹੀਨੇ ਦੀ ਛੁੱਟੀਆਂ ਦੀ ਸੂਚੀ ਕੀ ਹੈ
1 ਮਈ : ਐਤਵਾਰ
2 ਮਈ : ਰਮਜ਼ਾਨ ਈਦ/ਈਦ ਉਲ ਫਿਤਰ (ਕੋਚੀ, ਤਿਰੂਵਨੰਤਪੁਰਮ ਵਿੱਚ ਬੈਂਕ ਬੰਦ)
3 ਮਈ : ਭਗਵਾਨ ਸ੍ਰੀ ਪਰਸ਼ੂਰਾਮ ਜਯੰਤੀ/ਰਮਜ਼ਾਨ ਈਦ/ਬਸਾਵਾ ਜਯੰਤੀ/ਅਕਸ਼ੈ ਤ੍ਰਿਤੀਆ (ਕੋਚੀ, ਤਿਰੂਵਨੰਤਪੁਰਮ ਨੂੰ ਛੱਡ ਕੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਬੈਂਕ ਬੰਦ)
ਮਈ 7 : ਮਹੀਨੇ ਦਾ ਦੂਜਾ ਸ਼ਨੀਵਾਰ
8 ਮਈ : ਐਤਵਾਰ
9 ਮਈ : ਰਬਿੰਦਰਨਾਥ ਟੈਗੋਰ ਦਾ ਜਨਮਦਿਨ (ਕੋਲਕਾਤਾ ਵਿੱਚ ਬੈਂਕ ਬੰਦ)
15 ਮਈ : ਐਤਵਾਰ
16 ਮਈ : ਬੁੱਧ ਪੂਰਨਿਮਾ (ਅਗਰਤਲਾ, ਬੇਲਾਪੁਰ, ਭੋਪਾਲ, ਚੰਡੀਗੜ੍ਹ, ਦੇਹਰਾਦੂਨ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਂਚੀ, ਸ਼ਿਮਲਾ, ਸ਼੍ਰੀਨਗਰ ਵਿੱਚ ਬੈਂਕ ਬੰਦ)
21 ਮਈ : ਮਹੀਨੇ ਦਾ ਚੌਥਾ ਸ਼ਨੀਵਾਰ
22 ਮਈ : ਐਤਵਾਰ
29 ਮਈ : ਐਤਵਾਰ
ਇਹ ਵੀ ਪੜ੍ਹੋ: Hero Electric ਕੰਪਨੀ ਨਹੀਂ ਵੇਚ ਸਕੀ ਅਪ੍ਰੈਲ ਮਹੀਨੇ ਵਿਚ ਇਕ ਵੀ ਵਾਹਨ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਪ੍ਰੈਲ 2022 'ਚ GST ਮਾਲੀਆ ਕੁਲੈਕਸ਼ਨ ਨੇ ਤੋੜੇ ਰਿਕਾਰਡ, ਪਹੁੰਚਿਆ 1.67 ਲੱਖ ਕਰੋੜ ਦੇ ਪਾਰ
NEXT STORY