ਨਵੀਂ ਦਿੱਲੀ—ਵਿੱਤੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਬੈਂਕਾਂ ਨੂੰ ਆਪਣੀ ਭਰੋਸੇਯੋਗਤਾ ਬਹਾਲ ਕਰਨੀ ਚਾਹੀਦੀ ਅਤੇ ਸਮਾਜ ਲਈ ਕੰਮ ਕਰਨਾ ਚਾਹੀਦਾ ਕਿਉਂਕਿ ਟੈਕਸਦਾਤਾਂ ਉਨ੍ਹਾਂ ਨੂੰ ਚਲਾਉਣ ਲਈ ਤਿਆਗ ਕਰ ਰਹੇ ਹਨ।
ਜੇਤਲੀ ਨੇ ਕਿਹਾ ਕਿ ਟੈਕਸਦਾਤਾਵਾਂ ਦੇ ਪੈਸੇ ਨੂੰ ਬਿਮਾਰ ਬੈਂਕਿੰਗ ਪ੍ਰਣਾਲੀ 'ਚ ਲਗਾਇਆ ਜਾ ਰਿਹਾ ਹੈ ਅਤੇ ਮਜ਼ਬੂਤ ਅਰਥਵਿਵਸਥਾ ਦੀ ਦਿਸ਼ਾ 'ਚ ਅੱਗੇ ਵਧਣ 'ਚ ਮਦਦ ਲਈ ਹਾਲਤ ਸੁਧਾਰਣ ਹੇਤੂ ਹੁਣ ਜ਼ਿੰਮੇਦਾਰੀ ਇਸ ਖੇਤਰ ਦੀ ਹੈ।
ਮੰਤਰੀ ਨੇ ਇਥੇ ਯੂਕੋ ਬੈਂਕ ਦੇ ਇਕ ਪ੍ਰੋਗਰਾਮ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਬੈਂਕਿੰਗ ਪ੍ਰਣਾਲੀ ਦੇ ਲਚੀਲੇਪਨ ਦੀ ਪ੍ਰੀਖਿਆ ਹੋ ਰਹੀ ਹੈ ਅਤੇ ਇਹ ਖੇਤਰ ਕਈ ਚੁਣੌਤੀਆਂ ਤੋਂ ਲੰਘ ਰਿਹਾ ਹੈ।
ਜੇਤਲੀ ਨੇ ਕਿਹਾ ਕਿ ਭਾਰਤ ਕਈ ਢਾਂਚਾਗਤ ਸੁਧਾਰ ਕਰਨ ਵਾਲੀ ਇਕਮਾਤਰ ਅਰਥਵਿਵਸਥਾ ਹੈ। ਉਨ੍ਹਾਂ ਕਿਹਾ ਕਿ ਅਸੀਂ ਲਗਾਤਾਰ ਤਿੰਨ ਸਾਲ ਤੋਂ ਸਭ ਤੋਂ ਵੱਡੀ ਅਰਥਵਿਵਸਥਾ 'ਚੋਂ ਇਕ ਹਾਂ। ਅਸੀਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਉਭਰਦੀ ਹੋਈ ਅਰਥਵਿਵਸਥਾਵਾਂ 'ਚ ਸ਼ਾਮਲ ਹਾਂ ਅਤੇ ਅਸੀਂ ਦੁਨੀਆਂ ਦੀ ਅਜਿਹੀ ਅਰਥਵਿਵਸਥਾ ਹੈ ਜਿਸ ਨੇ ਢਾਂਚਾਗਤ ਸੁਧਾਰ ਕਰਨ ਦਾ ਸਾਹਸ ਦਿਖਾਇਆ ਹੈ।
Paytm 'ਚ ਕਰਾ ਸਕੋਗੇ ਐੱਫ. ਡੀ., 6.85 ਫੀਸਦੀ ਮਿਲੇਗਾ ਵਿਆਜ
NEXT STORY