ਨਵੀਂ ਦਿੱਲੀ - ਦੇਸ਼ ਵਿੱਚ ਤਿਉਹਾਰਾਂ ਦਾ ਸੀਜ਼ਨ ਚਲ ਰਿਹਾ ਹੈ। ਅਜਿਹੇ 'ਚ ਦੇਸ਼ ਦੇ ਵੱਖ-ਲੱਖ ਸੂਬੇ ਆਪਣੇ ਸਥਾਨਕ ਤਿਉਹਾਰਾਂ ਨੂੰ ਲੈ ਕੇ ਛੁੱਟੀਆਂ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਆਉਣ ਵਾਲੇ ਨਵੰਬਰ ਮਹੀਨੇ ਵਿਚ ਵੀ ਤਿਉਹਾਰਾਂ ਕਾਰਨ ਨਿੱਜੀ ਅਤੇ ਸਰਕਾਰੀ ਬੈਂਕ ਬੰਦ ਰਹਿਣ ਵਾਲੇ ਹਨ। ਇਸ ਮਹੀਨੇ ਦੀਵਾਲੀ, ਛਠ ਪੂਜਾ ਅਤੇ ਹੋਰ ਤਿਉਹਾਰਾਂ ਕਾਰਨ ਨਵੰਬਰ ਮਹੀਨੇ ਵਿੱਚ ਬੈਂਕ ਲਗਾਤਾਰ 17 ਦਿਨ ਬੰਦ ਰਹਿਣਗੇ।
ਜੇਕਰ ਤੁਸੀਂ ਵੀ ਆਉਣ ਵਾਲੇ ਮਹੀਨਿਆਂ ਵਿਚ ਕੋਈ ਜ਼ਰੂਰੀ ਲੈਣ-ਦੇਣ ਕਰਨਾ ਹੈ ਤਾਂ ਜਲਦੀ ਹੀ ਨਿਪਟਾ ਲਓ। ਨਹੀਂ ਤਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਆਦਾਤਰ ਤਿਉਹਾਰਾਂ ਦੀਆਂ ਛੁੱਟੀਆਂ ਸਥਾਨਕ(ਖ਼ੇਤਰੀ) ਹਨ। ਹਾਲਾਂਕਿ ਕੁਝ ਛੁੱਟੀਆਂ ਪੂਰੇ ਭਾਰਤ ਵਿਚ ਵੀ ਹੋਣ ਵਾਲੀਆਂ ਹਨ। ਰਿਜ਼ਰਵ ਬੈਂਕ ਆਫ਼ ਇੰਡੀਆ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਨਵੰਬਰ 2021 ਮਹੀਨੇ ਵਿਚ 11 ਛੁੱਟੀਆਂ ਹਨ ਜਦੋਂਕਿ ਬਾਕੀ ਛੁੱਟੀਆਂ ਹਫ਼ਤਾਵਾਰੀ ਹਨ।
ਇਹ ਵੀ ਪੜ੍ਹੋ : ਬਾਈਕ 'ਤੇ ਲਿਜਾ ਰਹੇ ਹੋ ਬੱਚਿਆਂ ਨੂੰ ਤਾਂ ਰਹੋ ਸਾਵਧਾਨ... ਪਹਿਲਾਂ ਜਾਣੋ ਇਹ ਨਿਯਮ
Bank holidays in November 2021:
1 ਨਵੰਬਰ : ਕੰਨੜ ਰਾਜਯੋਤਸਵ/ਕੁਟ ਕਾਰਨ ਬੈਂਗਲੁਰੂ ਅਤੇ ਇੰਫਾਲ ਵਿੱਚ ਬੈਂਕ ਬੰਦ ਰਹਿਣਗੇ
3 ਨਵੰਬਰ : ਨਰਕ ਚਤੁਰਥੀ ਕਾਰਨ ਬੈਂਗਲੁਰੂ ਵਿਚ ਬੈਂਕ ਬੰਦ ਰਹਿਣਗੇ।
4 ਨਵੰਬਰ : ਦੀਵਾਲੀ ਮੱਸਿਆ(ਲਕਸ਼ਮੀ ਪੂਜਾ/ਦੀਵਾਲੀ/ਕਾਲੀ ਪੂਜਾ ਕਾਰਨ ਲਗਭਗ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ)
5 ਨਵੰਬਰ - ਦੀਵਾਲੀ (ਬਾਲੀ ਪ੍ਰਤੀਪਦਾ) / ਵਿਕਰਮ ਸੰਵੰਤ ਨਵਾਂ ਸਾਲ / ਗੋਵਰਧਨ ਪੂਜਾ ਦੀ ਛੁੱਟੀ ਅਹਿਮਦਾਬਾਦ, ਬੇਲਾਪੁਰ, ਬੈਂਗਲੁਰੂ, ਦੇਹਰਾਦੂਨ, ਗੰਗਟੋਕ, ਜੈਪੁਰ, ਕਾਨਪੁਰ, ਲਖਨਊ, ਮੁੰਬਈ ਅਤੇ ਨਾਗਪੁਰ ਵਿੱਚ ਛੁੱਟੀ
6 ਨਵੰਬਰ - ਭਾਈ ਦੂਜ/ਚਿੱਤਰਗੁਪਤ ਜਯੰਤੀ/ਲਕਸ਼ਮੀ ਪੂਜਾ/ਦੀਵਾਲੀ/ਨਿੰਗੋਲ ਚਕੌਬਾ ਗੰਗਟੋਕ, ਇੰਫਾਲ, ਕਾਨਪੁਰ, ਲਖਨਊ ਅਤੇ ਸ਼ਿਮਲਾ ਵਿੱਚ ਬੈਂਕ ਬੰਦ ਰਹਿਣਗੇ।
10 ਨਵੰਬਰ - ਪਟਨਾ ਅਤੇ ਰਾਂਚੀ ਵਿੱਚ ਛਠ ਪੂਜਾ/ਸ਼ਾਮ ਅਰਧ ਕਾਰਨ ਬੈਂਕ ਬੰਦ ਰਹਿਣਗੇ।
11 ਨਵੰਬਰ- ਪਟਨਾ 'ਚ ਛਠ ਪੂਜਾ ਦੌਰਾਨ ਬੈਂਕ ਬੰਦ ਰਹਿਣਗੇ
12 ਨਵੰਬਰ- ਵਾਂਗਲਾ ਫੈਸਟੀਵਲ ਕਾਰਨ ਸ਼ਿਲਾਂਗ ਦੇ ਬੈਂਕ ਛੁੱਟੀ 'ਤੇ ਰਹਿਣਗੇ
19 ਨਵੰਬਰ - ਗੁਰੂ ਨਾਨਕ ਜਯੰਤੀ / ਕਾਰਤਿਕ ਪੂਰਨਿਮਾ ਬੈਂਕਾਂ ਆਈਜ਼ੌਲ, ਬੇਲਾਪੁਰ, ਭੋਪਾਲ, ਪੰਜਾਬ, ਚੰਡੀਗੜ੍ਹ, ਦੇਹਰਾਦੂਨ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ, ਰਾਂਚੀ, ਸ਼ਿਮਲਾ ਅਤੇ ਸ਼੍ਰੀਨਗਰ ਵਿੱਚ ਬੰਦ ਰਹਿਣਗੇ।
22 ਨਵੰਬਰ - ਕਨਕਦਾਸ ਜਯੰਤੀ ਦੇ ਮੌਕੇ 'ਤੇ ਬੈਂਗਲੁਰੂ ਵਿੱਚ ਬੈਂਕ ਬੰਦ ਰਹਿਣਗੇ
23 ਨਵੰਬਰ - ਸੇਂਗ ਕੁਟਸਨੇਮ ਵਿੱਚ ਸ਼ਿਲਾਂਗ ਦੇ ਬੈਂਕ ਬੰਦ ਰਹਿਣਗੇ
ਇਹ ਵੀ ਪੜ੍ਹੋ : ਚੀਨ ਦੇ ਸਭ ਤੋਂ ਅਮੀਰ ਰਹਿ ਚੁੱਕੇ ਜੈਕ ਮਾ ਨੂੰ ਇਕ ਗਲਤੀ ਪਈ ਭਾਰੀ , ਸਾਲ 'ਚ ਗਵਾ੍ਏ 344 ਅਰਬ ਡਾਲਰ
ਨਵੰਬਰ 2021 ਵਿੱਚ ਬੈਂਕ ਛੁੱਟੀਆਂ: ਨਵੰਬਰ ਵਿੱਚ ਹਫ਼ਤਾਵਾਰੀ ਬੈਂਕ ਛੁੱਟੀਆਂ
7 ਨਵੰਬਰ: ਐਤਵਾਰ
13 ਨਵੰਬਰ: ਮਹੀਨੇ ਦਾ ਦੂਜਾ ਸ਼ਨੀਵਾਰ
14 ਨਵੰਬਰ: ਐਤਵਾਰ
21 ਨਵੰਬਰ: ਐਤਵਾਰ
27 ਨਵੰਬਰ: ਮਹੀਨੇ ਦਾ ਚੌਥਾ ਸ਼ਨੀਵਾਰ
28 ਨਵੰਬਰ: ਐਤਵਾਰ
ਬੈਂਕ ਦੀ ਛੁੱਟੀ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਮੁਤਾਬਕ ਬੈਂਕ ਛੁੱਟੀਆਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਇਸ ਵਿੱਚ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਅਤੇ ਰੀਅਲ-ਟਾਈਮ ਗ੍ਰਾਸ ਸੈਟਲਮੈਂਟ ਹੋਲੀਡੇ, ਨੈਗੋਸ਼ੀਏਬਲ ਇੰਸਟਰੂਮੈਂਟਸ (Holiday under Negotiable Instruments Act)ਐਕਟ ਦੇ ਤਹਿਤ ਛੁੱਟੀਆਂ ਅਤੇ ਬੈਂਕਾਂ ਦੇ ਖਾਤੇ ਬੰਦ ਕਰਨ ਦੇ ਤਹਿਤ ਦੱਸੀਆਂ ਗਈਆਂ ਛੁੱਟੀਆਂ ਸ਼ਾਮਲ ਹਨ। ਹੇਠਾਂ ਜ਼ਿਕਰ ਕੀਤੀਆਂ ਛੁੱਟੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ : ਈਸ਼ਾ ਅੰਬਾਨੀ ਦੀ ਵੱਡੀ ਉਪਲੱਬਧੀ, ਸਮਿਥਸੋਨੀਅਨ ਨੈਸ਼ਨਲ ਮਿਊਜ਼ੀਅਮ ਬੋਰਡ 'ਚ ਹੋਈ ਸ਼ਾਮਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਮਿਤਾਭ ਬੱਚਨ ਦੇ ਦੀਵਾਨਿਆ ਲਈ ਖ਼ੁਸ਼ਖ਼ਬਰੀ, 1 ਨਵੰਬਰ ਨੂੰ ਖੁੱਲ੍ਹਣ ਜਾ ਰਿਹੈ Big B ਦਾ NFT
NEXT STORY