ਬਿਜਨੈੱਸ ਡੈਸਕ- ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਬੈਂਕ ਕਰਮਚਾਰੀ 27 ਜੂਨ ਨੂੰ ਹੜਤਾਲ 'ਤੇ ਰਹਿਣਗੇ। ਇਸ ਤੋਂ ਪਹਿਲਾਂ 25 ਜੂਨ ਨੂੰ ਮਹੀਨੇ ਦੇ ਆਖਰੀ ਸ਼ਨੀਵਾਰ ਅਤੇ 26 ਜੂਨ ਨੂੰ ਐਤਵਾਰ ਦੀ ਛੁੱਟੀ ਦੇ ਚੱਲਦੇ ਬੈਂਕ ਬੰਦ ਰਹਿਣਗੇ। ਲਗਾਤਾਰ ਤਿੰਨ ਦਿਨ ਬੈਂਕ ਬੰਦ ਰਹਿਣ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ ਦੇ ਸੱਦੇ 'ਤੇ ਬੈਂਕ ਯੂਨੀਅਨਾਂ ਨੇ 27 ਜੂਨ ਨੂੰ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਹੈ। ਸਟੇਟ ਬੈਂਕ ਆਫ ਇੰਡੀਆ ਅਫਸਰ ਐਸੋਸੀਏਸ਼ਨ ਦੇ ਉਪ ਮਹਾਸਕੱਤਰ ਨਰਿੰਦਰ ਚੌਹਾਨ ਦਾ ਕਹਿਣਾ ਹੈ ਕਿ ਮੰਗਾਂ 'ਤੇ ਲੰਬੇ ਸਮੇਂ ਤੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਪੰਜ ਦਿਨ ਬੈਂਕਿੰਗ, ਪੈਨਸ਼ਨ ਦੇ ਮੁੜ ਨਿਰਧਾਰਨ ਸਮੇਤ ਬੈਂਕ ਕਰਮਚਾਰੀਆਂ ਦੀ ਲੰਬਿਤ ਮੰਗਾਂ ਨੂੰ ਲੈ ਕੇ ਹੜਤਾਲ ਦਾ ਫ਼ੈਸਲਾ ਲਿਆ ਗਿਆ ਹੈ।
ਛੇ ਅਰਬ ਡਾਲਰ ਦੀ ਰੁਕੀ ਹੋਈ ਸਹਾਇਤਾ ਬਹਾਲ ਕਰਨ ਲਈ ਪਾਕਿ ਨੇ IMF ਦੇ ਨਾਲ ਕਰਾਰ ਕੀਤਾ
NEXT STORY