ਨਵੀਂ ਦਿੱਲੀ , (ਬਿਜ਼ਨੈੱਸ ਨਿਊਜ਼)-ਬਾਇਰ ਨੇ ਭਾਰਤ ’ਚ ਕਣਕ ਦੇ ਕਿਸਾਨਾਂ ਲਈ ਮਟੇਨੋ ਮੋਰ ਨਾਮਕ ਨਵਾਂ ਨਦੀਨ ਨਾਸ਼ਕ ਲਾਂਚ ਕੀਤਾ ਹੈ। ਇਹ ਹਰਬੀਸਾਈਡ ਖਾਸ ਤੌਰ ’ਤੇ ਕਿਸਾਨਾਂ ਦੇ ਖੇਤਾਂ ’ਚ ਉੱਗਣ ਵਾਲੇ ਨਦੀਨਾਂ ’ਤੇ ਬਿਹਤਰ ਕੰਟਰੋਲ ਲਈ ਤਿਆਰ ਕੀਤਾ ਗਿਆ ਹੈ। ਮਟੇਨੋ ਮੋਰ ’ਚ 3 ਸ਼ਕਤੀਸ਼ਾਲੀ ਸਰਗਰਮ ਤੱਤ ਸ਼ਾਮਲ ਹਨ, ਜੋ ਵੱਖ-ਵੱਖ ਤਰੀਕਿਆਂ ਨਾਲ ਨਦੀਨਾਂ ’ਤੇ ਅਸਰ ਕਰਦੇ ਹਨ। ਇਹ ਭਾਰਤ ’ਚ ਆਪਣੀ ਤਰ੍ਹਾਂ ਦਾ ਪਹਿਲਾ ਤਿੰਨ ਦਵਾਈਆਂ ਦਾ ਮਿਸ਼ਰਣ ਹੈ ਅਤੇ ਫੈਲਾਰਿਸ ਮਾਇਨਰ, ਰੁਮੈਕਸ ਅਤੇ ਚੇਨੋਪੋਡੀਅਮ ਵਰਗੇ ਮੁਸ਼ਕਿਲ ਨਦੀਨਾਂ ’ਤੇ ਵੀ ਬਿਹਤਰੀਨ ਪ੍ਰਭਾਵ ਦਿਖਾਉਂਦਾ ਹੈ। ਭਾਰਤ ਦੁਨੀਆ ’ਚ ਕਣਕ ਉਤਪਾਦਨ ’ਚ ਦੂਜਾ ਸਭ ਤੋਂ ਵੱਡਾ ਦੇਸ਼ ਹੈ।
ਮਿਊਚੁਅਲ ਫੰਡ ਯੋਜਨਾਵਾਂ ਦੇ ਟਰੱਸਟੀ ਇਕ ਚਿਤਾਵਨੀ ਪ੍ਰਣਾਲੀ ਵਿਕਸਿਤ ਕਰਨ : ਸੇਬੀ ਮੁਖੀ
NEXT STORY