ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਸਾੜ੍ਹੀ ਅਤੇ ਲੁੰਗੀ ਸਮੇਤ ਟੈਕਸਟਾਈਲ ਸੈਕਟਰ ਦੀਆਂ 18 ਵਸਤੂਆਂ ਦਾ ਵਪਾਰ ਵਧਾਉਣ ਦੇ ਉਦੇਸ਼ ਨਾਲ ਇਨ੍ਹਾਂ ਨੂੰ ਵੀ ਬਰਾਮਦ ਉਤਪਾਦਾਂ ’ਤੇ ਡਿਊਟੀ ਅਤੇ ਟੈਕਸਾਂ ਦੀ ਛੋਟ (ਆਰ. ਓ. ਡੀ. ਟੀ. ਈ. ਪੀ.) ਅਨੁਸਾਰ ਲਾਭ ਦੇਣ ਦਾ ਫੈਸਲਾ ਲਿਆ ਹੈ। ਡਾਇਰੈਕਟੋਰੇਟ ਜਨਰਲ ਆਫ ਫਾਰਨ ਟਰੇਡ (ਡੀ. ਜੀ. ਐੱਫ. ਟੀ.) ਦੀ ਇਕ ਸੂਚਨਾ ਵਿਚ ਕਿਹਾ ਗਿਆ ਹੈ ਕਿ ਡਿਊਟੀ ਵਾਪਸੀ ਯੋਜਨਾ-ਆਰ. ਓ. ਡੀ. ਟੀ. ਈ. ਪੀ. ਅਨੁਸਾਰ ਲਾਭ 23 ਮਾਰਚ ਤੋਂ ਹੋਣ ਵਾਲੀ ਬਰਾਮਦ ’ਤੇ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਅਪ੍ਰੈਲ ਮਹੀਨੇ 15 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਛੁੱਟੀ ਨਾਲ ਹੋਵੇਗੀ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ
ਆਰ. ਓ. ਡੀ. ਟੀ. ਈ. ਪੀ. ਅਨੁਸਾਰ ਉਤਪਾਦਨ ਵਿਚ ਕੰਮ ਆਉਣ ਵਾਲੇ ਉਤਪਾਦਾਂ ਸਮੇਤ ਹੋਰ ’ਤੇ ਲਾਏ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਵੱਖ-ਵੱਖ ਡਿਊਟੀਜ਼, ਟੈਕਸ ਅਤੇ ਉਪ-ਟੈਕਸ ਬਰਾਮਦਕਾਰਾਂ ਨੂੰ ਵਾਪਸ ਕਰ ਦਿੱਤੇ ਜਾਣਗੇ। ਇਸ ਅਨੁਸਾਰ ਆਰ. ਓ. ਡੀ. ਟੀ. ਈ. ਪੀ. ਅਨੁਸਾਰ 28 ਮਾਰਚ 2023 ਤੋਂ ਬਰਾਮਦ ਅਨੁਸਾਰ 18 ਉਤਪਾਦ ਜੋਡ਼ੇ ਜਾ ਰਹੇ ਹਨ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਹੋਣ ਜਾ ਰਹੇ ਕਈ ਅਹਿਮ ਬਦਲਾਅ, ਪਰੇਸ਼ਾਨੀ ਤੋਂ ਬਚਣ ਲਈ 31 ਮਾਰਚ ਤੋਂ ਪਹਿਲਾਂ ਜ਼ਰੂਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
3 ਮਹੀਨਿਆਂ ’ਚ ਸਿਰਫ਼ 15 ਫੀਸਦੀ ਦੀਵਾਲੀਆ ਕੇਸਾਂ ਦਾ ਹੋਇਆ ਹੱਲ, ਵਸੂਲੀ 27 ਫ਼ੀਸਦੀ
NEXT STORY