ਨਵੀਂ ਦਿੱਲੀ - ਪ੍ਰਮੁੱਖ ਐਜੂਟੈੱਕ ਕੰਪਨੀ ਬਾਈਜੂਜ਼ 'ਚ ਸਿਖਰਲੇ ਪੱਧਰ 'ਤੇ ਵੱਡਾ ਬਦਲਾਅ ਹੋਇਆ ਹੈ। ਬਾਈਜੂ ਦੇ ਮੁੱਖ ਵਿੱਤੀ ਅਧਿਕਾਰੀ (CFO) ਅਜੇ ਗੋਇਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਉਹ ਛੇ ਮਹੀਨੇ ਪਹਿਲਾਂ ਹੀ ਇਸ ਐਜੂਟੈੱਕ ਕੰਪਨੀ ਨਾਲ ਜੁੜਿਆ ਸੀ। ਕੰਪਨੀ ਨੇ ਅਗਲੇ CFO ਦੇ ਨਾਂ ਦਾ ਵੀ ਐਲਾਨ ਕੀਤਾ ਹੈ। ਅਜੇ ਗੋਇਲ ਤੋਂ ਬਾਅਦ ਨਿਤਿਨ ਗੋਲਾਨੀ ਨੂੰ CFO ਦੀ ਜ਼ਿੰਮੇਵਾਰੀ ਮਿਲੇਗੀ। ਨਿਤਿਨ ਇਸ ਸਮੇਂ ਇਸ ਐਜੂਟੇਕ ਕੰਪਨੀ ਦੇ ਵਿੱਤ ਫੰਕਸ਼ਨ ਦੇ ਪ੍ਰਧਾਨ ਹਨ। ਇਸ ਤੋਂ ਇਲਾਵਾ ਬਾਈਜੂਜ਼ ਨੇ ਫਾਇਨਾਂਸ ਵਿਚ ਇਕ ਹੋਰ ਨਿਯੁਕਤੀ ਦਾ ਐਲਾਨ ਕੀਤਾ ਹੈ ਅਤੇ ਪ੍ਰਦੀਪ ਕਨਾਕਿਆ ਨੂੰ ਸੀਨੀਅਰ ਐਡਵਾਈਜ਼ਰ ਬਣਾਇਆ ਹੈ।
ਇਹ ਵੀ ਪੜ੍ਹੋ : OLA ਦੀ ਖ਼ਾਸ '72 ਘੰਟੇ ਇਲੈਕਟ੍ਰਿਕ ਰਸ਼' ਪੇਸ਼ਕਸ਼, ਨਕਦ ਛੋਟ ਤੇ ਐਕਸਚੇਂਜ ਬੋਨਸ ਸਮੇਤ ਮਿਲਣਗੇ ਕਈ ਆਫ਼ਰਸ
ਵੇਦਾਂਤਾ 'ਚ ਵਾਪਸੀ ਕਰਨਗੇ ਅਜੇ ਗੋਇਲ
ਅਜੇ ਗੋਇਲ ਨੇ ਬਾਈਜੂਜ਼ 'ਚ ਛੇ ਮਹੀਨੇ ਵੀ ਨਹੀਂ ਬਿਤਾਏ ਹਨ ਅਤੇ ਹੁਣ ਉਹ ਆਪਣੀ ਪਿਛਲੀ ਕੰਪਨੀ ਵੇਦਾਂਤਾ 'ਚ ਵਾਪਸ ਜਾ ਰਹੇ ਹਨ। ਵੇਦਾਂਤਾ ਨੇ ਹਾਲ ਹੀ ਵਿੱਚ ਆਪਣੇ ਪੂਰੇ ਕਾਰੋਬਾਰ ਨੂੰ ਛੇ ਹਿੱਸਿਆਂ ਵਿੱਚ ਵੰਡਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਵਿੱਤੀ ਸਾਲ 2022 ਦੇ ਆਡਿਟ ਨਾਲ ਸਬੰਧਤ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੱਕ ਉਹ ਬਾਈਜੂਜ਼ ਵਿੱਚ ਰਹਿਣਗੇ। ਅਜੇ ਗੋਇਲ ਨੇ ਵਿੱਤੀ ਸਾਲ 2022 ਲਈ ਕੰਪਨੀ ਦੇ ਆਡਿਟ ਨੂੰ ਅਸੈਂਬਲ ਕਰਨ ਦਾ ਕੰਮ ਸਿਰਫ਼ ਤਿੰਨ ਮਹੀਨਿਆਂ ਵਿੱਚ ਪੂਰਾ ਕਰਨ ਲਈ ਸੰਸਥਾਪਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ : Post Office ਦੇ ਰਿਹੈ ਬੰਪਰ Saving ਦਾ ਮੌਕਾ...ਵਿਆਜ ਦੇ ਨਾਲ ਹਰ ਮਹੀਨੇ ਮਿਲਣਗੇ 9000 ਰੁਪਏ
ਆਪਣੇ ਬੁਰੇ ਸਮੇਂ ਵਿਚੋਂ ਲੰਘ ਰਹੀ ਬਾਈਜੂਜ਼
ਬਾਈਜੂਜ਼ ਪਿਛਲੇ ਕੁਝ ਸਮੇਂ ਤੋਂ ਲੀਕੁਇਡਿਟੀ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਕੰਪਨੀ ਲੰਬੇ ਸਮੇਂ ਤੋਂ ਫੰਡ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸਫਲ ਨਹੀਂ ਹੋ ਰਹੀ ਹੈ। ਕੰਪਨੀ ਲਾਗਤਾਂ ਨੂੰ ਘਟਾਉਣ ਲਈ ਆਪਣੇ ਕਾਰੋਬਾਰੀ ਢਾਂਚੇ ਵਿੱਚ ਬਦਲਾਅ ਕਰ ਰਹੀ ਹੈ। ਇਸ ਤੋਂ ਇਲਾਵਾ, ਇਸ ਨੇ ਬੇਂਗਲੁਰੂ ਅਤੇ ਦਿੱਲੀ ਐਨਸੀਆਰ ਵਰਗੇ ਸ਼ਹਿਰਾਂ ਵਿੱਚ ਆਪਣੇ ਦਫਤਰ ਖਾਲੀ ਕਰ ਦਿੱਤੇ ਹਨ ਅਤੇ ਇਸ ਸਾਲ ਲਗਭਗ 10,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਸ ਤੋਂ ਇਲਾਵਾ ਕੰਪਨੀ 120 ਮਿਲੀਅਨ ਡਾਲਰ ਟਰਮ ਲੋਨ ਬੀ ਦੀ ਅਦਾਇਗੀ ਕਰਨ ਲਈ ਆਪਣੀ ਜਾਇਦਾਦ ਵੇਚਣ ਦੀ ਯੋਜਨਾ ਬਣਾ ਰਹੀ ਸੀ, ਪਰ ਰਿਣਦਾਤਿਆਂ ਨੇ ਗਿਰਵੀ ਰੱਖੀ ਜਾਇਦਾਦ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਜੋਖਮ ਸਲਾਹਕਾਰ ਫਰਮ ਕਰੋਲ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ : ਇਜ਼ਰਾਈਲ-ਹਮਾਸ ਜੰਗ ਦਰਮਿਆਨ ਫਸਿਆ ਬਨਾਰਸ ਦਾ 100 ਕਰੋੜ ਦਾ ਕਾਰੋਬਾਰ, ਬਰਾਮਦਕਾਰ ਚਿੰਤਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਕ ਸਾਲ 'ਚ 19 ਫੀਸਦੀ ਰਿਟਰਨ ਦੇ ਸਕਦਾ ਹੈ ਸੋਨਾ, 10 ਦਿਨਾਂ 'ਚ ਹੋਇਆ 3,200 ਰੁਪਏ ਤੋਂ ਜ਼ਿਆਦਾ ਮਹਿੰਗਾ
NEXT STORY