ਨਵੀਂ ਦਿੱਲੀ—ਭਾਰਤੀ ਬਾਜ਼ਾਰਾਂ 'ਚ ਅੱਜ ਕਮਜ਼ੋਰੀ ਦੇਖਣ ਨੂੰ ਮਿਲੀ। ਅੱਜ ਸਵੇਰੇ ਸੈਂਸੈਕਸ 26 ਅੰਕ ਫਿਸਲ ਕੇ 31725 ਅੰਕ 'ਤੇ ਖੁੱਲ੍ਹਿਆ। ਉਧਰ ਨਿਫਟੀ 26 ਅੰਕ ਡਿੱਗ ਕੇ 9886 ਅੰਕ 'ਤੇ ਖੁੱਲ੍ਹਿਆ ਸੀ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 362.43 ਅੰਕ ਭਾਵ 1.14 ਫੀਸਦੀ ਡਿੱਗ ਕੇ 31,388.39 'ਤੇ ਅਤੇ ਨਿਫਟੀ 116.75 ਅੰਕ ਭਾਵ 1.18 ਫੀਸਦੀ ਡਿੱਗ ਕੇ 9,796.05 'ਤੇ ਬੰਦ ਹੋਇਆ ਹੈ।
ਮਿਡਕੈਪ ਸ਼ੇਅਰ ਵੀ ਰਹੇ ਕਮਜ਼ੋਰ
ਮਸ਼ਹੂਰ ਸ਼ੇਅਰਾਂ ਦੀ ਸੁਸਤੀ ਦੌਰਾਨ ਅੱਜ ਸਮਾਲਕੈਪ ਅਤੇ ਮਿਡਕੈਪ ਸ਼ੇਅਰ ਵੀ ਕਮਜ਼ੋਰ ਨਜ਼ਰ ਆਏ ਹਨ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 1 ਫੀਸਦੀ ਡਿੱਗ ਕੇ 15650 ਦੇ ਪੱਧਰ 'ਤੇ ਬੰਦ ਹੋਇਆ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.8 ਫੀਸਦੀ ਦੀ ਗਿਰਾਵਟ ਨਾਲ 15278 ਦੇ ਆਲੇ-ਦੁਆਲੇ ਬੰਦ ਹੋਇਆ ਹੈ ਉਧਰ ਬੀ. ਐੱਸ. ਈ. ਦਾ ਆਇਲ ਅਤੇ ਗੈਸ ਇੰਡੈਕਸ 1 ਫੀਸਦੀ ਤੋਂ ਜ਼ਿਆਦਾ ਟੁੱਟ ਕੇ ਬੰਦ ਹੋਇਆ ਹੈ।
ਆਟੋ ਸ਼ੇਅਰਾਂ 'ਚ ਜ਼ੋਰਦਾਰ ਬਿਕਵਾਲੀ
ਬੈਂਕਿੰਗ, ਫਾਰਮਾ, ਮੈਟਲ ਐੱਫ. ਐੱਮ. ਸੀ. ਜੀ., ਆਈ. ਟੀ. ਅਤੇ ਆਟੋ ਸ਼ੇਅਰਾਂ 'ਚ ਜ਼ੋਰਦਾਰ ਬਿਕਵਾਲੀ ਨਾਲ ਬਾਜ਼ਾਰ 'ਤੇ ਦਬਾਅ ਦੇਖਣ ਨੂੰ ਮਿਲਿਆ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 0.8 ਫੀਸਦੀ, ਫਾਰਮਾ ਇੰਡੈਕਸ 'ਚ 1.2 ਫੀਸਦੀ, ਮੈਟਲ ਇੰਡੈਕਸ 'ਚ 1.1 ਫੀਸਦੀ, ਐੱਫ. ਐੱਮ. ਸੀ. ਜੀ. ਇੰਡੈਕਸ 'ਚ 0.9 ਫੀਸਦੀ ਅਤੇ ਆਈ. ਟੀ. ਇੰਡੈਕਸ 'ਚ 0.8 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੈਂਕਿੰਗ ਸ਼ੇਅਰਾਂ 'ਚ ਵੀ ਅੱਜ ਭਾਰੀ ਦਬਾਅ ਦੇਖਣ ਨੂੰ ਮਿਲਿਆ ਜਿਸ ਦੇ ਚੱਲਦੇ ਬੈਂਕ ਨਿਫਟੀ 1 ਫੀਸਦੀ ਤੋਂ ਜ਼ਿਆਦਾ ਟੁੱਟ ਕੇ 24128 ਦੇ ਪੱਧਰ 'ਤੇ ਬੰਦ ਹੋਇਆ ਹੈ।
ਸੋਨੇ ਦੀ ਕੀਮਤ 'ਚ ਵੱਡਾ ਉਛਾਲ, ਚਾਂਦੀ ਵੀ ਹੋਈ ਮਹਿੰਗੀ
NEXT STORY