ਨਵੀਂ ਦਿੱਲੀ - ਰੇਲ, ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਅੱਜ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਏਕੀਕ੍ਰਿਤ ਟ੍ਰੈਕ ਨਿਗਰਾਨੀ ਪ੍ਰਣਾਲੀ ਅਤੇ ਰੋਡ-ਕਮ-ਰੇਲ ਨਿਰੀਖਣ ਵਾਹਨ (ਆਰ.ਸੀ.ਆਰ.ਆਈ.) ਦਾ ਨਿਰੀਖਣ ਕੀਤਾ।
ਨਿਰੀਖਣ ਦੌਰਾਨ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀ. ਈ. ਓ. ਸਤੀਸ਼ ਕੁਮਾਰ, ਰੇਲਵੇ ਬੋਰਡ ਦੇ ਮੈਂਬਰ (ਬੁਨਿਆਦੀ ਢਾਂਚਾ) ਨਵੀਨ ਗੁਲਾਟੀ, ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਅਸ਼ੋਕ ਕੁਮਾਰ ਵਰਮਾ ਅਤੇ ਰੇਲਵੇ ਬੋਰਡ, ਉੱਤਰੀ ਰੇਲਵੇ ਅਤੇ ਆਰ.ਡੀ.ਐੱਸ.ਓ. ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਅਸ਼ਵਨੀ ਵੈਸ਼ਣਵ ਨੇ ਐਲਾਨ ਕੀਤਾ ਕਿ ਵਿਆਪਕ ਟ੍ਰੈਕ ਨਿਗਰਾਨੀ ਲਈ ਸਾਰੇ ਰੇਲਵੇ ਜ਼ੋਨਾਂ ਵਿਚ ਏਕੀਕ੍ਰਿਤ ਟ੍ਰੈਕ ਨਿਗਰਾਨੀ ਪ੍ਰਣਾਲੀ (ਆਈ. ਟੀ. ਐੱਮ. ਐੱਸ.) ਉਪਲੱਬਧ ਕਰਵਾਈ ਜਾਵੇਗੀ। ਇਸ ਪਹਿਲ ਦਾ ਉਦੇਸ਼ ਟ੍ਰੈਕ ਨਿਰੀਖਣ ਅਤੇ ਰੱਖ-ਰਖਾਅ ਨੂੰ ਬਿਹਤਰ ਬਣਾਉਣ ਲਈ ਆਧੁਨਿਕ ਤਕਨਾਲੋਜੀ ਦਾ ਲਾਭ ਉਠਾ ਕੇ ਰੇਲਵੇ ਨੈੱਟਵਰਕ ਦੀ ਸੁਰੱਖਿਆ ਅਤੇ ਕੁਸ਼ਲਤਾ ਨੂੰ ਵਧਾਉਣਾ ਹੈ।
ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਆਈ. ਟੀ. ਐੱਮ.ਐੱਸ. ਅਤੇ ਆਰ.ਸੀ.ਆਰ.ਆਈ.ਵੀ. ਦੀ ਵਰਤੋਂ ਨਾਲ ਹੁਣ ਟ੍ਰੈਕਮੈਨਾਂ ਕੋਲ ਰੀਅਲ ਟਾਈਮ ਡੇਟਾ ਤੱਕ ਪਹੁੰਚ ਹੋਵੇਗੀ, ਜਿਸ ਨਾਲ ਉਨ੍ਹਾਂ ਦਾ ਕੰਮ ਆਸਾਨ, ਸੁਰੱਖਿਅਤ ਅਤੇ ਵਧੇਰੇ ਕੁਸ਼ਲ ਹੋਵੇਗਾ।
ਇੰਟੀਗ੍ਰੇਟਿਡ ਟ੍ਰੈਕ ਮਾਨੀਟਰਿੰਗ ਸਿਸਟਮ
ਇੰਟੀਗ੍ਰੇਟਿਡ ਟ੍ਰੈਕ ਮਾਨੀਟਰਿੰਗ ਸਿਸਟਮ (ਆਈ.ਟੀ.ਐੱਮ.ਐੱਸ.) ਇਕ ਅਜਿਹਾ ਸਿਸਟਮ ਹੈ, ਜੋ ਟ੍ਰੈਕ ਰਿਕਾਰਡਿੰਗ ਕਾਰ (ਟੀ.ਆਰ.ਸੀ.) ’ਤੇ ਲਗਾਇਆ ਜਾਂਦਾ ਹੈ। ਇਹ 20-200 ਕਿ.ਮੀ/ਘੰਟੇ ਦੀ ਸਪੀਡ ਰੇਂਜ ਵਿਚ ਟ੍ਰੈਕ ਦੇ ਪੈਰਾਮੀਟਰਸ ਨੂੰ ਰਿਕਾਰਡ ਅਤੇ ਮਾਨੀਟਰ ਕਰਨ ਦੀ ਸਮਰੱਥਾ ਰੱਖਦਾ ਹੈ।
ਆਈ. ਟੀ. ਐੱਮ. ਐੱਸ. ਵੱਖ-ਵੱਖ ਤਕਨੀਕਾਂ ਨੂੰ ਜੋੜ ਕੇ ਰੇਲਵੇ ਟ੍ਰੈਕ ਦੇ ਪੈਰਾਮੀਟਰਾਂ ਦੀ ਮਾਨੀਟਰਿੰਗ ਕਰਦਾ ਹੈ ਅਤੇ ਮਾਪਦਾ ਹੈ, ਜਿਸ ਨਾਲ ਰੇਲ ਸੰਚਾਲਨ ਨੂੰ ਸੁਰੱਖਿਅਤ ਅਤੇ ਕੁਸ਼ਲ ਬਣਾਉਂਦਾ ਹੈ। ਸਿਸਟਮ ਇਨ੍ਹਾਂ ਡਿਵਾਈਸਾਂ ਤੋਂ ਡੇਟਾ ਨੂੰ ਇਕੱਤਰ ਕਰਨ, ਵਿਸ਼ਲੇਸ਼ਣ ਕਰਨ ਅਤੇ ਪ੍ਰਕਿਰਿਆ ਕਰਨ ਲਈ ਡੇਟਾ ਵਿਸ਼ਲੇਸ਼ਣ ਅਤੇ ਏਕੀਕ੍ਰਿਤ ਸਾਫਟਵੇਅਰ ਦੀ ਵਰਤੋਂ ਕਰਦਾ ਹੈ। ਇਸ ਪ੍ਰਣਾਲੀ ਵਿਚ ਗੈਰ-ਸੰਪਰਕ ਲੇਜ਼ਰ ਸੈਂਸਰ, ਹਾਈ-ਸਪੀਡ ਕੈਮਰੇ, ਐੱਨਕੋਡਰ, ਐਕਸੈਲਰੋਮੀਟਰ ਅਤੇ ਜੀ.ਪੀ.ਐੱਸ. ਆਦਿ ਸ਼ਾਮਲ ਹਨ।
ਰੇਲ-ਕਮ-ਰੋਡ ਨਿਰੀਖਣ ਵਾਹਨ
ਰੇਲ-ਕਮ-ਰੋਡ ਇੰਸਪੈਕਸ਼ਨ ਵ੍ਹੀਕਲ (ਆਰ.ਸੀ.ਆਰ.ਆਈ.ਵੀ.) ਨੂੰ ਟਾਟਾ ਯੋਧਾ ਮਾਡਲ ਤੋਂ ਸੋਧਿਆ ਗਿਆ ਹੈ, ਜਿਸ ਦੇ ਪਿਛਲੇ ਪਾਸੇ 2 ਲੋਹੇ ਦੇ ਪਹੀਏ (750 ਮਿਲੀਮੀਟਰ ਵਿਆਸ) ਅਤੇ ਅਗਲੇ ਪਾਸੇ 2 ਪਹੀਏ (250 ਮਿਲੀਮੀਟਰ ਵਿਆਸ) ਹਨ। ਇਸ ਤੋਂ ਇਲਾਵਾ ਇਸ ਵਿਚ 3 ਕੈਮਰੇ ਹਨ, ਜੋ ਲੱਗਭਗ 15 ਦਿਨਾਂ ਦੇ ਰਿਕਾਰਡਿੰਗ ਬੈਕਅਪ ਦੇ ਨਾਲ ਟ੍ਰੈਕ ਰਿਕਾਰਡ ਕਰਨਗੇ।
ਦੰਗਾਕਾਰੀਆਂ ਤੋਂ ਹੀ ਹੋਵੇਗੀ ਸੰਭਲ ਹਿੰਸਾ ਦੇ ਨੁਕਸਾਨ ਦੀ ਭਰਪਾਈ
NEXT STORY