ਨਵੀਂ ਦਿੱਲੀ (ਭਾਸ਼ਾ) : ਜੈਵ ਤਕਨਾਲੌਜੀ ਖੇਤਰ ਦੀ ਪ੍ਰਮੁੱਖ ਕੰਪਨੀ ਬਾਇਓਕਾਨ ਨੇ ਦੱਸਿਆ ਕਿ 30 ਸਤੰਬਰ 2020 ਨੂੰ ਸਮਾਪਤ ਤਿਮਾਹੀ ਦੌਰਾਨ ਉਸ ਦਾ ਸ਼ੁੱਧ ਲਾਭ 23 ਫ਼ੀਸਦੀ ਘੱਟ ਕੇ 195 ਕਰੋੜ ਰੁਪਏ ਰਹਿ ਗਿਆ। ਕੰਪਨੀ ਨੇ ਦੱਸਿਆ ਕਿ ਪਿਛਲੇ ਸਾਲ ਜੁਲਾਈ-ਸਤੰਬਰ ਤਿਮਾਹੀ ਦੌਰਾਨ ਉਸ ਨੂੰ 253.8 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਸਮੀਖਿਆ ਅਧੀਨ ਤਿਮਾਹੀ ਦੌਰਾਨ ਉਸ ਦੀ ਕੁਲ ਆਮਦਨ 1,760.3 ਕਰੋੜ ਰੁਪਏ ਰਹੀ ਜੋ ਇਕ ਸਾਲ ਪਹਿਲਾਂ ਦੀ ਸਮਾਨ ਮਿਆਦ 'ਚ 1,605.7 ਕਰੋੜ ਰੁਪਏ ਸੀ।
ਬਾਇਓਕਾਨ ਦੀ ਕਾਰਜਕਾਰੀ ਪ੍ਰਧਾਨ ਕਿਰਨ ਮਜੂਮਦਾਰ-ਸ਼ਾ ਨੇ ਕਿਹਾ, 'ਆਰ ਐਂਡ ਡੀ. ਖਰਚਿਆਂ 'ਚ ਵਾਧਾ, ਕਰਮਚਾਰੀਆਂ ਦੀ ਲਾਗਤ ਅਤੇ ਹੋਰ ਖਰਚਿਆਂ 'ਚ ਵਾਧਾ ਅਤੇ ਐਕਸਚੇਂਜ ਦਰ ਕਾਰਣ ਹੋਏ ਨੁਕਸਾਨ ਕਾਰਣ ਸਾਡਾ ਮੁਨਾਫਾ ਪ੍ਰਭਾਵਿਤ ਹੋਇਆ।
ਚਾਂਦੀ ਖਰੀਦਣ ਦਾ ਸਭ ਤੋਂ ਵਧੀਆ ਸਮਾਂ! ਨਿਵੇਸ਼ ਕਰਕੇ ਹੋ ਸਕਦੀ ਹੈ ਚੰਗੀ ਆਮਦਨ
NEXT STORY