ਨਵੀਂ ਦਿੱਲੀ (ਅਨਸ)–ਅਨਿਸ਼ਚਿਤਤਾਵਾਂ ਅਤੇ ਇਸ ਦੇ ਆਲੇ-ਦੁਆਲੇ ਉੱਚ ਅਸਥਿਰਤਾ ਦੇ ਬਾਵਜੂਦ ਬਿਟਕੁਆਈਨ ਨੇ ਪਹਿਲੀ ਵਾਰ ਪ੍ਰਤੀ ਸਿੱਕਾ 65,000 ਡਾਲਰ ਨੂੰ ਪਾਰ ਕਰ ਲਿਆ ਹੈ। ਉਦਯੋਗ ਦੇ ਮਾਹਰਾਂ ਮੁਤਾਬਕ ਸਭ ਤੋਂ ਵੱਧ ਮੰਗ ਵਾਲੀ ਕ੍ਰਿਪਟੋ ਕਰੰਸੀ ਇਸ ਸਾਲ ਦੇ ਅਖੀਰ ਤੱਕ 1,00,000 ਡਾਲਰ ਦੇ ਨਿਸ਼ਾਨ ਨੂੰ ਛੂੰਹ ਸਕਦੀ ਹੈ। ਕੌਮਾਂਤਰੀ ਪੱਧਰ ’ਤੇ ਵਿਸ਼ੇਸ਼ ਤੌਰ ’ਤੇ ਭਾਰਤ ’ਚ ਇਸ ਦੀ ਵਧਦੀ ਵਰਤੋਂ ਦਰਮਿਆਨ ਬਿਟਕੁਆਈਨ ਦਾ ਬਾਜ਼ਾਰ ਪੂੰਜੀਕਰਨ 2.5 ਟ੍ਰਿਲੀਅਨ ਡਾਲਰ ਨੂੰ ਛੂੰਹ ਗਿਆ ਹੈ।
ਇਹ ਵੀ ਪੜ੍ਹੋ : ਸਿਟੀ ਬੈਂਕ ਇੰਡੀਆ ਨੂੰ ਖਰੀਦਣ ਦੀ ਦੌੜ ’ਚੋਂ ਹਟ ਸਕਦੈ DBS
ਡੀਵੀਰੇ ਗਰੁੱਪ ਦੇ ਸੀ. ਈ. ਓ. ਅਤੇ ਸੰਸਥਾਪਕ ਨਿਗੇਲ ਗ੍ਰੀਨ ਮੁਤਾਬਕ ਜਿਸ ਦਾ ਪ੍ਰਬੰਧਨ ’ਚ 12 ਬਿਲੀਅਨ ਡਾਲਰ ਹੈ, ਬਿਟਕੁਆਈਨ ਬਿਨਾਂ ਸ਼ੱਕ ਇਕ ਮੁੱਖ ਧਾਰਾ ਦੀ ਜਾਇਦਾਦ ਸ਼੍ਰੇਣੀ ਹੈ। ਜ਼ਿਆਦਾਤਰ ਨਿਵੇਸ਼ਕਾਂ ਨੂੰ ਕ੍ਰਿਪਟੋ ਜਾਇਦਾਦਾਂ ਨੂੰ ਇਕ ਵਿਭਿੰਨ ਪੋਰਟਫੋਲੀਓ ਦੇ ਹਿੱਸੇ ਦੇ ਰੂਪ ’ਚ ਸ਼ਾਮਲ ਕਰਨ ’ਤੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਕ ਬਿਆਨ ’ਚ ਕਿਹਾ ਕਿ ਭਾਰਤ ’ਚ ਭਾਰਤੀ ਕ੍ਰਿਪਟੋਕਰੰਸੀ ਬਾਜ਼ਾਰ 2030 ਤੱਕ 241 ਮਿਲੀਅਨ ਡਾਲਰ ਅਤੇ ਦੁਨੀਆ ਭਰ ’ਚ 2026 ਤੱਕ 2.3 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਪਾਕਿ ਗ੍ਰੇਅ ਲਿਸਟ 'ਚ ਬਰਕਰਾਰ, ਤੁਰਕੀ ਸਮੇਤ ਇਹ ਤਿੰਨ ਦੇਸ਼ ਵੀ FATF ਦੀ ਸੂਚੀ 'ਚ ਹੋਏ ਸ਼ਾਮਲ
ਭਾਰਤ ’ਚ ਕ੍ਰਿਪਟੋਟੈੱਕ ਖੇਤਰ ’ਚ 1.5 ਕਰੋੜ ਪ੍ਰਚੂਨ ਨਿਵੇਸ਼ਕ : ਨੈੱਸਕਾਮ
ਆਈ. ਟੀ. ਉਦਯੋਗ ਦੀ ਚੋਟੀ ਦੀ ਸੰਸਥਾ ਨੈਸਕਾਮ ਦੀ ਇਕ ਰਿਪੋਰਟ ਮੁਤਾਬਕ ਭਾਰਤ ’ਚ ਕ੍ਰਿਪਟੋਟੈੱਕ ਖੇਤਰ ’ਚ 1.5 ਕਰੋੜ ਪ੍ਰਚੂਨ ਨਿਵੇਸ਼ਕ ਨਿਵੇਸ਼ ਕਰ ਰਹੇ ਹਨ। ਇਕ ਘਰੇਲੂ ਕ੍ਰਿਪਟੋ ਕਰੰਸੀ ਐਕਸਚੇਂਜ, ਬਾਇਯੂਕੁਆਈਨ ਦੇ ਸੀ. ਈ. ਓ. ਸ਼ਿਵਮ ਠਕਰਾਲ ਮੁਤਾਬਕ ਨਿਊਯਾਰਕ ਸਟਾਕ ਐਕਸਚੇਂਜ ’ਚ ਪਹਿਲੇ ਬਿਟਕੁਆਈਨ ਈ. ਟੀ. ਐੱਫ. ਦਾ ਲਾਂਚ ਕੌਮਾਂਤਰੀ ਕ੍ਰਿਪਟੋ ਅਰਥਵਿਵਸਥਾ ਅਤੇ ਦੁਨੀਆ ਦੀ ਸਭ ਤੋਂ ਪੁਰਾਣੀ ਕ੍ਰਿਪਟੋ ਕਰੰਸੀ ਲਈ ਗਣਨਾ ਦਾ ਪਲ ਹੈ।
ਉਨ੍ਹਾਂ ਨੇ ਕਿਹਾ ਕਿ ਈ. ਟੀ. ਐੱਫ. ਦੀ ਸ਼ੁਰੂਆਤ ਦੇ ਆਲੇ-ਦੁਆਲੇ ਉਤਸ਼ਾਹ ਕਾਰਨ ਬਿਟਕੁਆਈਨ ’ਚ ਵਾਧਾ ਦੇਖਿਆ ਜਾ ਰਿਹਾ ਹੈ ਅਤੇ ਇਸ ਸਾਲ ਦੇ ਅਖੀਰ ਤੱਕ 100,000 ਡਾਲਰ ਦੇ ਨਿਸ਼ਾਨ ਨੂੰ ਛੂੰਹਣ ਦੀ ਉਮੀਦ ਹੈ। ਦੁਨੀਆ ਭਰ ’ਚ ਨਿਵੇਸ਼ ਪੈਟਰਨ ’ਚ ਇਕ ਆਦਰਸ਼ ਬਦਲਾਅ ਆਇਆ ਹੈ ਜੋ ਸਮੇਂ-ਸਮੇਂ ’ਤੇ ਕ੍ਰਿਪਟੋ ਐਕਸਚੇਜਾਂ ਵਲੋਂ ਸਾਂਝਾ ਕੀਤੇ ਗਏ ਡਾਟਾ ਨਾਲ ਰੇਖਾਂਕਿਤ ਹੁੰਦਾ ਹੈ।
ਇਹ ਵੀ ਪੜ੍ਹੋ : ਚੀਨ ਨੂੰ ਘੱਟ ਨਾ ਸਮਝਿਆ ਜਾਵੇ : ਵਿਦੇਸ਼ ਮੰਤਰਾਲਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਿਟੀ ਬੈਂਕ ਇੰਡੀਆ ਨੂੰ ਖਰੀਦਣ ਦੀ ਦੌੜ ’ਚੋਂ ਹਟ ਸਕਦੈ DBS
NEXT STORY