ਵਾਸ਼ਿੰਗਟਨ- ਕ੍ਰਿਪਟੋਕਰੰਸੀ ਦੇ ਨਿਵੇਸ਼ਕਾਂ ਨੂੰ ਝਟਕਾ ਲੱਗਣਾ ਜਾਰੀ ਹੈ। ਚੀਨ ਅਤੇ ਅਮਰੀਕਾ ਵਿਚ ਅਥਾਰਟੀਜ਼ ਵੱਲੋਂ ਕ੍ਰਿਪਟੋਕਰੰਸੀ ਲਈ ਸਖ਼ਤ ਨਿਯਮ ਬਣਾਏ ਜਾਣ ਦੀ ਦਿਸ਼ਾ ਵਿਚ ਕਦਮ ਚੁੱਕਣ ਅਤੇ ਟੈਕਸ ਲਾਉਣ ਦੀ ਤਿਆਰੀ ਨਾਲ ਬਿਟਕੁਆਇਨ ਧੜਾਧੜ ਡਿੱਗ ਰਿਹਾ ਹੈ। ਬੀਤੇ ਦਿਨ ਇਹ ਲਗਭਗ 16 ਫ਼ੀਸਦੀ ਡਿੱਗ ਕੇ 32 ਹਜ਼ਾਰ ਡਾਲਰ ਤੋਂ ਵੀ ਹੇਠਾਂ 31,772.43 ਡਾਲਰ 'ਤੇ ਆ ਗਿਆ। ਇਸ ਤੋਂ ਪਹਿਲਾਂ ਦੁਨੀਆ ਦੀ ਇਹ ਸਭ ਤੋਂ ਪ੍ਰਮੁੱਖ ਕ੍ਰਿਪਟੋਕਰੰਸੀ ਸ਼ੁੱਕਰਵਾਰ ਦੁਪਹਿਰ ਨੂੰ 35,891.20 ਡਾਲਰ 'ਤੇ ਕਾਰੋਬਾਰ ਕਰ ਰਹੀ ਸੀ।
ਇਸ ਮਹੀਨੇ ਕੁਝ ਪ੍ਰਮੁੱਖ ਪ੍ਰਭਾਵਸ਼ਾਲੀ ਵਿਅਕਤੀਆਂ ਅਤੇ ਰੈਗੂਲੇਟਰਾਂ ਵੱਲੋਂ ਲੜੀਵਾਰ ਨਕਾਰਾਤਮਕ ਸੁਰਖ਼ੀਆਂ ਕਾਰਨ ਬਿਟਕੁਆਇਨ ਦੀ ਕੀਮਤ ਨੂੰ ਤਕੜਾ ਝਟਕਾ ਲੱਗਾ ਹੈ।
ਦਿੱਗਜ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਸੀ. ਈ. ਓ. ਐਲਨ ਮਸਕ ਨੇ ਪਹਿਲਾਂ 150 ਕਰੋੜ ਡਾਲਰ ਦੇ ਬਿਟਕੁਆਇਨ ਖ਼ਰੀਦ ਕੇ ਇਸ ਨੂੰ ਹਵਾ ਦਿੱਤੀ ਅਤੇ ਨਾਲ ਹੀ ਇਸ ਮਹੀਨੇ ਦੇ ਸ਼ੁਰੂ ਵਿਚ ਇਹ ਕਹਿ ਕੇ ਜ਼ੋਰਦਾਰ ਝਟਕਾ ਦੇ ਦਿੱਤਾ ਕਿ ਕੰਪਨੀ ਵਾਤਾਵਰਣ ਦੀਆਂ ਚਿੰਤਾਵਾਂ ਨੂੰ ਲੈ ਕੇ ਕ੍ਰਿਪਟੋਕਰੰਸੀ ਨਾਲ ਕਾਰ ਖ਼ਰੀਦ ਦੇ ਬਦਲ ਨੂੰ ਮੁਲਤਵੀ ਕਰ ਰਹੀ ਹੈ ਅਤੇ ਬਿਟਕੁਆਇਨ ਹੋਲਡਿੰਗਸ ਖ਼ਤਮ ਕਰ ਸਕਦੀ ਹੈ। ਇਸ ਦੇ ਨਾਲ ਹੀ ਬਿਟਕੁਆਇਨ ਦੀ ਕੀਮਤ 17 ਫ਼ੀਸਦੀ ਡਿੱਗ ਕੇ 46 ਹਜ਼ਾਰ ਡਾਲਰ ਤੋਂ ਥੱਲ੍ਹੇ ਆ ਗਈ।
ਇਹ ਵੀ ਪੜ੍ਹੋ- ਕੋਰੋਨਾ : ਇਹ ਟੀਕਾ ਲਵਾਇਆ ਹੈ ਤਾਂ ਹਾਲੇ ਨਹੀਂ ਜਾ ਸਕੋਗੇ ਅਮਰੀਕਾ, ਯੂਰਪ
ਇਸ ਤੋਂ ਅਗਲੇ ਹੀ ਦਿਨ ਮਸਕ ਨੇ ਟਵੀਟ ਕਰਕੇ ਸਫਾਈ ਦਿੰਦੇ ਕਿਹਾ ਕਿ ਟੈਸਲਾ ਨੇ ਬਿਟਕੁਆਇਨ ਨਹੀਂ ਵੇਚੇ ਹਨ। ਮਸਕ ਦੇ ਟਵੀਟਾਂ ਨੇ ਬਿਟਕੁਆਇਨ ਹੋਲਡਰਾਂ ਨੂੰ ਉਲਝਣ ਵਿਚ ਪਾਈ ਰੱਖਿਆ। ਉੱਥੇ ਹੀ, ਚੀਨ ਵਿਚ ਬੈਂਕ ਅਤੇ ਆਨਲਾਈਨ ਪੇਮੈਂਟ ਮੰਚਾਂ 'ਤੇ ਕ੍ਰਿਪਟੋਕਰੰਸੀ ਨਾਲ ਜੁੜੀਆਂ ਸੇਵਾਵਾਂ ਨੂੰ ਬੈਨ ਕਰ ਦਿੱਤਾ ਗਿਆ ਹੈ ਅਤੇ ਨਿਵੇਸ਼ਕਾਂ ਨੂੰ ਕ੍ਰਿਪਟੋ ਟ੍ਰੇਡਿੰਗ ਖਿਲਾਫ਼ ਚਿਤਾਵਨੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਮਰੀਕੀ ਅਥਾਰਟੀਜ਼ ਵੀ ਕ੍ਰਿਪਟੋਕਰੰਸੀਜ਼ ਲਈ ਸਖ਼ਤ ਨਿਯਮ ਲਿਆਉਣ ਦੀ ਤਿਆਰੀ ਵਿਚ ਹਨ। Coinbase ਅਨੁਸਾਰ. ਇਸ ਸਾਲ ਦਬਾਅ ਦਾ ਸਾਹਮਣਾ ਕਰ ਰਿਹਾ ਬਿਟਕੁਆਇਨ ਪਿਛਲੇ ਇਕ ਸਾਲ ਵਿਚ 268 ਫ਼ੀਸਦੀ ਚੜ੍ਹਿਆ ਹੈ। ਜੇ. ਪੀ. ਮੋਰਗਨ ਦੀ ਰਿਪੋਰਟ ਮੁਤਾਬਕ, ਬਿਟਕੁਆਇਨ ਨੂੰ ਮਿਲੇ ਮੌਜੂਦਾ ਸਮਰਥਨ ਦਾ ਇਕ ਕਾਰਨ ਵੱਡੇ ਸੰਸਥਾਕ ਨਿਵੇਸ਼ਕਾਂ ਵੱਲੋਂ ਸੋਨੇ ਦੀ ਜਗ੍ਹਾ ਇਸ ਵਿਚ ਡੰਪਿੰਗ ਕਰਨਾ ਹੈ।
ਇਹ ਵੀ ਪੜ੍ਹੋ- ਪੰਜਾਬ : ਪੈਟਰੋਲ 95 ਰੁ: ਤੋਂ ਪਾਰ, ਝੋਨੇ ਦੇ ਸੀਜ਼ਨ ਤੱਕ ਇੰਨੇ ਰੁ: ਹੋਵੇਗਾ ਡੀਜ਼ਲ
► ਬਿਟਕੁਆਇਨ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਕੋਰੋਨਾ ਖ਼ੌਫ਼ ਦਰਮਿਆਨ ਰਾਹਤ ਦੀ ਖ਼ਬਰ, 5 ਸਟਾਰ ਹੋਟਲ ਦੇ ਰਹੇ 5 ਸਟਾਰ ਛੋਟ
NEXT STORY