ਨਵੀਂ ਦਿੱਲੀ- ਪੈਟਰੋਲ-ਡੀਜ਼ਲ ਦੀ ਕੀਮਤ ਐਤਵਾਰ ਨੂੰ ਇਕ ਵਾਰ ਫਿਰ ਵੱਧ ਕੇ ਨਵੇਂ ਰਿਕਾਰਡ 'ਤੇ ਪਹੁੰਚ ਗਈ ਹੈ। ਪੈਟੋਰਲ ਦੀ ਕੀਮਤ ਅੱਜ 17 ਪੈਸੇ ਅਤੇ ਡੀਜ਼ਲ ਦੀ 29 ਪੈਸੇ ਤੱਕ ਵਧਾਈ ਗਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 93.21 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ 84.07 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ। ਪੰਜਾਬ ਵਿਚ ਪੈਟਰੋਲ 95 ਰੁਪਏ, ਡੀਜ਼ਲ 86 ਰੁਪਏ ਪ੍ਰਤੀ ਲਿਟਰ ਤੋਂ ਉਪਰ ਪਹੁੰਚ ਗਏ ਹਨ। ਇਸੇ ਤਰ੍ਹਾਂ ਵਾਧਾ ਜਾਰੀ ਰਿਹਾ ਤਾਂ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਡੀਜ਼ਲ 90 ਰੁਪਏ ਤੱਕ ਪਹੁੰਚ ਸਕਦਾ ਹੈ।
4 ਮਈ ਤੋਂ ਹੁਣ ਤੱਕ 12 ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋ ਚੁੱਕਾ ਹੈ, ਜਦੋਂ ਕਿ 8 ਦਿਨ ਕੀਮਤਾਂ ਵਿਚ ਤਬਦੀਲੀ ਨਹੀਂ ਕੀਤੀ ਗਈ ਸੀ। ਇਸ ਨਾਲ ਮਈ ਵਿਚ ਹੀ ਹੁਣ ਤੱਕ ਪੈਟਰੋਲ 2.81 ਰੁਪਏ ਅਤੇ ਡੀਜ਼ਲ 3.34 ਰੁਪਏ ਮਹਿੰਗਾ ਹੋ ਚੁੱਕਾ ਹੈ। ਰਾਸ਼ਟਰੀ ਰਾਜਧਾਨੀ ਵਿਚ ਡੀਜ਼ਲ ਪਹਿਲੀ ਵਾਰ 84 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋਇਆ ਹੈ। ਇਸੇ ਤਰ੍ਹਾਂ ਹੋਰ ਸ਼ਹਿਰਾਂ ਵਿਚ ਤੇਲ ਕੀਮਤਾਂ ਨਵੇਂ ਰਿਕਾਰਡ 'ਤੇ ਹਨ।
ਮੁੰਬਈ ਵਿਚ ਪੈਟਰੋਲ 99.49 ਰੁਪਏ, ਚੇਨੱਈ ਵਿਚ 94.86 ਰੁਪਏ ਅਤੇ ਕੋਲਕਾਤਾ ਵਿਚ 93.27 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ। ਡੀਜ਼ਲ ਦੀ ਕੀਮਤ ਮੁੰਬਈ ਵਿਚ 29 ਪੈਸੇ ਵੱਧ ਕੇ 91.30 ਰੁਪਏ, ਚੇਨੱਈ ਵਿਚ 25 ਪੈਸੇ ਦੇ ਵਾਧੇ ਨਾਲ 88.87 ਰੁਪਏ ਅਤੇ ਕੋਲਕਾਤਾ ਵਿਚ 27 ਪੈਸੇ ਵੱਧ ਕੇ 86.91 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ।
ਪੰਜਾਬ 'ਚ ਪੈਟਰੋਲ, ਡੀਜ਼ਲ ਮੁੱਲ-
ਇੰਡੀਅਨ ਆਇਲ ਅਨੁਸਾਰ, ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 94 ਰੁਪਏ 40 ਪੈਸੇ ਅਤੇ ਡੀਜ਼ਲ ਦੀ 86 ਰੁਪਏ 06 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 94 ਰੁਪਏ 87 ਪੈਸੇ, ਡੀਜ਼ਲ ਦੀ 86 ਰੁਪਏ 49 ਪੈਸੇ ਪ੍ਰਤੀ ਲਿਟਰ ਹੋ ਗਈ ਹੈ।
ਇਹ ਵੀ ਪੜ੍ਹੋ- ਕੈਨੇਡਾ ਜਾਣ ਦੀ ਉਡੀਕ ਕਰ ਰਹੇ ਲੋਕਾਂ ਲਈ ਝਟਕਾ, ਉਡਾਣਾਂ 'ਤੇ ਪਾਬੰਦੀ ਵਧੀ
ਲੁਧਿਆਣਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 95 ਰੁਪਏ 01 ਪੈਸੇ ਤੇ ਡੀਜ਼ਲ ਦੀ 86 ਰੁਪਏ 61 ਪੈਸੇ ਪ੍ਰਤੀ ਲਿਟਰ 'ਤੇ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 95 ਰੁਪਏ 07 ਪੈਸੇ ਅਤੇ ਡੀਜ਼ਲ ਦੀ 86 ਰੁਪਏ 68 ਪੈਸੇ ਹੋ ਗਈ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 95 ਰੁਪਏ 40 ਪੈਸੇ ਅਤੇ ਡੀਜ਼ਲ ਦੀ 86 ਰੁਪਏ 97 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 89 ਰੁਪਏ 66 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 83 ਰੁਪਏ 73 ਪੈਸੇ ਪ੍ਰਤੀ ਲਿਟਰ ਹੋ ਗਈ ਹੈ।
ਇਹ ਵੀ ਪੜ੍ਹੋ- ਬਾਜ਼ਾਰ 'ਚ ਤੇਜ਼ੀ ਦੇ ਬਾਵਜੂਦ ਸ਼ੂਗਰ ਸਟਾਕਸ ਦੇ ਨਿਵੇਸ਼ਕਾਂ ਦਾ ਡੁੱਬਾ ਪੈਸਾ
ਕੋਰੋਨਾ ਖ਼ੌਫ਼ ਦਾ ਅਸਰ, ਭਾਰਤ ਦੀ ਤੇਲ ਦਰਾਮਦ ਅਪ੍ਰੈਲ ’ਚ ਹੋਈ ਘੱਟ
NEXT STORY