ਆਟੋ ਡੈਸਕ : BMW ਨੇ ਭਾਰਤ 'ਚ ਸਭ ਤੋਂ ਸੁਰੱਖਿਅਤ ਕਾਰ ਪੇਸ਼ ਕਰ ਦਿੱਤੀ ਹੈ। ਇਸ ਗੱਡੀ ਦਾ ਨਾਂ BMW 7 ਸੀਰੀਜ਼ ਪ੍ਰੋਟੈਕਸ਼ਨ ਹੈ। ਇਹ ਕਾਰ ਕਾਫ਼ੀ ਭਾਰੀ ਹੈ। ਇਸ ਗੱਡੀ ਦੇ ਸਾਰੇ ਦਰਵਾਜ਼ਿਆਂ ਦਾ ਭਾਰ 400 ਕਿਲੋਗ੍ਰਾਮ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਕੰਪਨੀ ਨੇ ਹੁੱਡ ਦੇ ਹੇਠਾਂ 4.4-ਲੀਟਰ V8 ਪੈਟਰੋਲ ਇੰਜਣ ਦਿੱਤਾ ਹੈ।
ਇਹ ਵੀ ਪੜ੍ਹੋ - ਬਿਨਾਂ ਹੈਲਮੇਟ ਦੇ ਬਾਈਕ ਸਵਾਰ ਰੋਕਣਾ ਪਿਆ ਭਾਰੀ, ਗੁੱਸੇ ’ਚ ਆਏ ਨੇ ਦੰਦੀਆਂ ਵੱਢ ਖਾ ਲਿਆ ਮੁਲਾਜ਼ਮ (ਵੀਡੀਓ)
ਪਾਵਰਟ੍ਰੇਨ
ਇਹ ਗੱਡੀ 530 HP ਦੀ ਪਾਵਰ ਅਤੇ 750 Nm ਦਾ ਟਾਰਕ ਜਨਰੇਟ ਕਰਨ ਦੇ ਸਮਰੱਥ ਹੈ। ਇਹ ਗੱਡੀ ਸਿਰਫ਼ 6.6 ਸੈਕਿੰਡ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਸਕਦੀ ਹੈ। ਇਸ ਦੀ ਟਾਪ ਸਪੀਡ 210 ਕਿਲੋਮੀਟਰ ਪ੍ਰਤੀ ਘੰਟਾ ਹੈ। BMW 7 ਸੀਰੀਜ਼ ਪ੍ਰੋਟੈਕਸ਼ਨ ਪੂਰੀ ਤਰ੍ਹਾਂ ਨਾਲ ਬੁਲੇਟ ਪਰੂਫ ਕਾਰ ਹੈ ਅਤੇ ਗੋਲੀਆਂ ਇਸ ਕਾਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੀਆਂ।
ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ
ਜਾਣੋ ਕੀ ਹੈ ਇਸ ਗੱਡੀ ਦੀ ਖ਼ਾਸੀਅਤ
BMW 7 ਸੀਰੀਜ਼ ਪ੍ਰੋਟੈਕਸ਼ਨ ਨੂੰ ਬਖ਼ਤਰਬੰਦ ਬਾਡੀ ਦੇ ਨਾਲ ਡਰੋਨ ਤੋਂ ਹਮਲਿਆਂ ਨੂੰ ਰੋਕਣ ਲਈ ਛੱਤ ਨੂੰ ਰੀ-ਇਨਫੋਰਸਡ ਬੋਲਟਿੰਗ ਨਾਲ ਮਜ਼ਬੂਤੀ ਦਿੱਤੀ ਹੈ। ਇਸ ਦੀਆਂ ਖਿੜਕੀਆਂ 'ਤੇ ਲਗਾਇਆ ਗਿਆ ਸ਼ੀਸ਼ਾ ਵੀ ਪੂਰੀ ਤਰ੍ਹਾਂ ਨਾਲ ਬੁਲੇਟ ਪਰੂਫ ਹੈ। ਇਸ ਦੇ 20-ਇੰਚ ਦੇ ਟਾਇਰ ਵੀ ਪੂਰੀ ਤਰ੍ਹਾਂ ਹਵਾ ਨਿਕਲਣ 'ਤੇ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ 30 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੇ ਹਨ। ਇਸ ਤੋਂ ਇਲਾਵਾ ਕਾਰ 'ਚ ਸੈਲਫ-ਸੀਲਿੰਗ ਫਿਊਲ ਟੈਂਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - 15 ਜਨਵਰੀ ਤੋਂ 15 ਜੁਲਾਈ ਦੇ ਸ਼ੁੱਭ ਮਹੂਰਤ 'ਚ ਹੋਣਗੇ 42 ਲੱਖ ਵਿਆਹ, 5.5 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Paytm ਦੇ ਸ਼ੇਅਰਾਂ 'ਚ ਜ਼ਬਰਦਸਤ ਗਿਰਾਵਟ, ਪਹਿਲੀ ਵਾਰ 400 ਰੁਪਏ ਤੋਂ ਹੇਠਾਂ ਪਹੁੰਚੀ ਕੀਮਤ
NEXT STORY