ਨਵੀਂ ਦਿੱਲੀ - ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਐਲਾਨ ਕੀਤਾ ਕਿ ਰੈਪੋ ਰੇਟ ਬਿਨਾਂ ਕਿਸੇ ਤਬਦੀਲੀ ਦੇ 4% ਰਹੇਗੀ। ਉਨ੍ਹਾਂ ਕਿਹਾ ਕਿ ਐਮ.ਐਸ.ਐਫ. ਰੇਟ ਅਤੇ ਬੈਂਕ ਰੇਟ ਬਿਨਾਂ ਕਿਸੇ ਤਬਦੀਲੀ ਦੇ 4.25 ਪ੍ਰਤੀਸ਼ਤ ਰਹਿਣਗੇ। ਇਸ ਦੇ ਨਾਲ ਹੀ ਰਿਵਰਸ ਰੈਪੋ ਰੇਟ ਵੀ 3.35 ਫੀਸਦੀ 'ਤੇ ਬਿਨਾਂ ਕਿਸੇ ਬਦਲਾਅ ਦੇ ਸਥਿਰ ਰਹੇਗੀ।
ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੀ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੀ ਬੈਠਕ ਜੋ ਕਿ 2 ਜੂਨ ਤੋਂ ਸ਼ੁਰੂ ਹੋਈ ਸੀ ਅੱਜ ਸਮਾਪਤ ਹੋ ਗਈ ਹੈ। ਸ਼ਕਤੀਕਾਂਤ ਦਾਸ ਕਮੇਟੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਲਏ ਗਏ ਫੈਸਲਿਆਂ ਦੀ ਘੋਸ਼ਣਾ ਕਰ ਰਹੇ ਹਨ।
ਆਰਬੀਆਈ ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ ਹਰ ਦੋ ਮਹੀਨਿਆਂ ਬਾਅਦ ਹੁੰਦੀ ਹੈ। ਇਸ ਬੈਠਕ ਵਿਚ ਆਰਥਿਕਤਾ ਵਿਚ ਸੁਧਾਰ ਬਾਰੇ ਵਿਚਾਰ ਵਟਾਂਦਰੇ ਦੇ ਨਾਲ-ਨਾਲ ਵਿਆਜ ਦਰਾਂ ਬਾਰੇ ਵੀ ਫੈਸਲਾ ਲਿਆ ਜਾਂਦਾ ਹੈ। ਰਿਜ਼ਰਵ ਬੈਂਕ ਨੇ ਆਖ਼ਰੀ ਵਾਰ 22 ਮਈ 2020 ਨੂੰ ਨੀਤੀਗਤ ਦਰਾਂ ਵਿਚ ਸੋਧ ਕੀਤੀ ਸੀ।
ਇਹ ਵੀ ਪੜ੍ਹੋ : ਹੈਕਰਸ ਦੀ ਦਾਦਾਗਿਰੀ: ਆਪਣਾ ਹੀ ਡਾਟਾ ਵਾਪਸ ਲੈਣ ਲਈ ਭਾਰਤੀ ਕੰਪਨੀਆਂ ਚੁਕਾ ਰਹੀਆਂ ਕਰੋੜਾਂ ਰੁਪਏ
ਮੌਜੂਦਾ ਦਰਾਂ
ਰੈਪੋ ਰੇਟ 4.00%
ਰਿਵਰਸ ਰੈਪੋ ਰੇਟ 35.3535%
ਮਾਰਜਨਲ ਸਟੈਂਡਿੰਗ ਫੈਸਿਲਿਟੀ ਰੇਟ 4.25%
ਬੈਂਕ ਰੇਟ 4.25%
ਚਾਲੂ ਵਿੱਤੀ ਸਾਲ ਵਿਚ ਗ੍ਰੋਥ ਦਾ ਅਨੁਮਾਨ ਘਟਾ ਕੇ 9.5% ਕੀਤਾ
ਸ਼ਕਤੀਕਾਂਤ ਦਾਨ ਨੇ ਕਿਹਾ ਕਿ ਮਹਿੰਗਾਈ ਦੀ ਤਾਜ਼ਾ ਕਮੀ ਨਾਲ ਕੁਝ ਆਸ ਬੱਝੀ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੀ ਗਤੀ ਨੂੰ ਪ੍ਰਾਪਤ ਕਰਨ ਲਈ ਨੀਤੀਗਤ ਪੱਧਰ 'ਤੇ ਸਾਰੇ ਹਿੱਸੇਦਾਰਾਂ ਦਾ ਸਮਰਥਨ ਜ਼ਰੂਰੀ ਹੈ। ਗਵਰਨਰ ਨੇ ਕਿਹਾ ਕਿ ਇੱਕ ਆਮ ਮਾਨਸੂਨ ਆਰਥਿਕਤਾ ਦੇ ਸੁਧਾਰ ਵਿੱਚ ਸਹਾਇਤਾ ਕਰੇਗਾ। ਸ਼ਕਤੀਕਾਂਤ ਦਾਸ ਨੇ ਕਿਹਾ ਕਿ ਆਰ.ਬੀ.ਆਈ. ਨੇ ਮੌਜੂਦਾ ਵਿੱਤੀ ਵਰ੍ਹੇ ਵਿਚ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਘਟਾ ਕੇ 9.5% ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਆਰਬੀਆਈ ਨੇ 10.5% ਦੇ ਵਾਧੇ ਦਾ ਅਨੁਮਾਨ ਲਗਾਇਆ ਸੀ। ਆਰਬੀਆਈ ਨੇ ਵਿੱਤੀ ਸਾਲ 2021-22 ਵਿਚ ਪ੍ਰਚੂਨ ਮਹਿੰਗਾਈ ਦਰ 5.1 ਨਿਰਧਾਰਤ ਕੀਤੀ ਹੈ।
ਇਹ ਵੀ ਪੜ੍ਹੋ : ਹੈਕਰਸ ਦੀ ਦਾਦਾਗਿਰੀ: ਆਪਣਾ ਹੀ ਡਾਟਾ ਵਾਪਸ ਲੈਣ ਲਈ ਭਾਰਤੀ ਕੰਪਨੀਆਂ ਚੁਕਾ ਰਹੀਆਂ ਕਰੋੜਾਂ ਰੁਪਏ
ਅਪ੍ਰੈਲ ਵਿਚ ਵੀ ਦਰਾਂ ਵਿਚ ਨਹੀਂ ਕੀਤੀ ਸੀ ਕੋਈ ਤਬਦੀਲੀ
ਅਪ੍ਰੈਲ 2021 ਵਿਚ ਹੋਈ ਆਪਣੀ ਆਖਰੀ ਬੈਠਕ ਵਿਚ ਐਮ ਪੀ ਸੀ ਪੈਨਲ ਨੇ ਵੀ ਰੇਟਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ। ਇਸ ਵਾਰ ਵੀ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਹ ਲਗਾਤਾਰ ਛੇਵੀਂ ਵਾਰ ਹੈ ਕਿ ਮੌਜੂਦਾ ਪੱਧਰ 'ਤੇ ਰਿਜ਼ਰਵ ਬੈਂਕ ਦੇ ਪ੍ਰਮੁੱਖ ਦਰਾਂ ਨੂੰ ਬਰਕਰਾਰ ਰੱਖਿਆ ਗਿਆ ਹੈ। 2020 ਵਿਚ ਆਰਬੀਆਈ ਨੇ 115 ਅਧਾਰ ਅੰਕ ਘਟਾਏ ਸਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮਾਮੂਲੀ ਵਾਧਾ ਲੈ ਕੇ ਖੁਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 52200 ਦੇ ਪਾਰ ਕਰ ਗਿਆ
NEXT STORY