ਨਵੀਂ ਦਿੱਲੀ - ਟਵਿੱਟਰ 'ਤੇ ਇਕ ਵਾਰ ਫਿਰ ਬਾਈਕਾਟ ਦੀ ਮੁਹਿੰਮ ਚੱਲ ਰਹੀ ਹੈ ਅਤੇ ਇਸ ਵਾਰ ਨਿਸ਼ਾਨਾ ਈ-ਕਾਮਰਸ ਕੰਪਨੀ ਐਮਾਜ਼ੋਨ ਹੈ। ਦਰਅਸਲ, ਐਮਾਜ਼ੋਨ 'ਤੇ ਦੋਸ਼ ਹੈ ਕਿ ਉਸ ਨੇ ਜਨਮ ਅਸ਼ਟਮੀ ਵਾਲੇ ਦਿਨ ਆਪਣੇ ਪਲੇਟਫਾਰਮ 'ਤੇ ਰਾਧਾ ਕ੍ਰਿਸ਼ਨ ਦੀਆਂ ਅਜਿਹੀਆਂ ਤਸਵੀਰਾਂ ਸੇਲ ਲਈ ਰੱਖੀਆਂ ਜੋ ਬਹੁਤ ਇਤਰਾਜ਼ਯੋਗ ਹਨ। ਇਸ ਮਾਮਲੇ ਵਿਚ ਹਿੰਦੂ ਜਨਜਾਗ੍ਰਿਤੀ ਕਮੇਟੀ ਨੇ ਬੈਂਗਲੁਰੂ ਦੇ ਸੁਬਰਾਮਨਿਅਮ ਨਗਰ ਪੁਲਸ ਸਟੇਸ਼ਨ ਵਿਚ ਇਕ ਮੰਗ ਪੱਤਰ ਸੌਂਪਿਆ ਗਿਆ ਹੈ। ਹਿੰਦੂ ਜਨਜਾਗ੍ਰਿਤੀ ਸਮਿਤੀ ਮੁਤਾਬਕ ਇਹ ਪੇਂਟਿੰਗਜ਼ ਐਮਾਜ਼ੋਨ ਦੇ ਨਾਲ-ਨਾਲ ਇਕ ਹੋਰ ਕੰਪਨੀ ਐਕਜ਼ਾਟਿਕ ਇੰਡੀਆ ਦੀ ਵੈੱਬਸਾਈਟ 'ਤੇ ਵੀ ਵੇਚੀਆਂ ਜਾ ਰਹੀਆਂ ਹਨ। ਐਮਾਜ਼ੋਨ ਦੇ ਨਾਲ-ਨਾਲ ਇਸ ਕੰਪਨੀ ਖ਼ਿਲਾਫ ਵੀ ਸ਼ਿਕਾਇਤ ਕੀਤੀ ਗਈ ਹੈ। ਕਮੇਟੀ ਮੁਤਾਬਕ ਐਮਾਜ਼ੋਨ ਨੇ ਵਧਦੇ ਵਿਰੋਧ ਕਾਰਨ ਇਸ ਪੇਂਟਿੰਗ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ।
ਇਹ ਵੀ ਪੜ੍ਹੋ : ਅੱਜ ਤੋਂ 9 ਦਿਨਾਂ ਬਾਅਦ ਢਾਹ ਦਿੱਤਾ ਜਾਵੇਗਾ Twin Tower, ਭਾਰੀ ਪੁਲਸ ਦੀ ਨਿਗਰਾਨੀ ਵਿਚ ਹੋਵੇਗਾ ਕੰਮ
ਟਵਿੱਟਰ 'ਤੇ ਵਧਿਆ ਐਮਾਜ਼ੋਨ ਦਾ ਵਿਰੋਧ ਪ੍ਰਦਰਸ਼ਨ
ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਨੂੰ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਐਮਾਜ਼ੋਨ ਦਾ ਬਾਈਕਾਟ ਟਰੈਂਡ 'ਚ ਹੈ। ਹਿੰਦੂ ਜਾਗ੍ਰਿਤੀ ਸੰਗਠਨ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਕਿ ਫਿਲਹਾਲ ਇਸ ਪੇਂਟਿੰਗ ਨੂੰ ਐਮਾਜ਼ੋਨ ਅਤੇ ਐਕਜ਼ਾਟਿਕ ਇੰਡੀਆ ਦੋਵਾਂ ਪਲੇਟਫਾਰਮਾਂ ਤੋਂ ਹਟਾ ਦਿੱਤਾ ਗਿਆ ਹੈ। ਇਹ ਪੇਂਟਿੰਗ ਜਨਮ ਅਸ਼ਟਮੀ ਸੇਲ ਦੇ ਨਾਂ ਹੇਠ ਵੈੱਬਸਾਈਟ 'ਤੇ ਉਪਲਬਧ ਸੀ। ਵਿਵਾਦ ਵਧਣ ਦੇ ਨਾਲ ਹੀ ਹੁਣ ਸੋਸ਼ਲ ਮੀਡੀਆ 'ਤੇ ਲੋਕ ਟਵਿਟਰ ਦੇ ਪੁਰਾਣੇ ਵਿਵਾਦਾਂ ਦਾ ਵੀ ਜ਼ਿਕਰ ਕਰ ਰਹੇ ਹਨ। ਐਮਾਜ਼ੋਨ ਆਪਣੇ ਪਲੇਟਫਾਰਮ 'ਤੇ ਮੌਜੂਦ ਉਤਪਾਦਾਂ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਵਿਵਾਦਾਂ 'ਚ ਘਿਰ ਚੁੱਕੀ ਹੈ। ਹਿੰਦੂ ਸੰਗਠਨਾਂ ਮੁਤਾਬਕ ਪਲੇਟਫਾਰਮ ਤੋਂ ਪੇਂਟਿੰਗ ਨੂੰ ਹਟਾਉਣਾ ਕਾਫੀ ਨਹੀਂ ਹੈ, ਦੋਵਾਂ ਕੰਪਨੀਆਂ ਨੂੰ ਇਸ ਮਾਮਲੇ 'ਚ ਅੱਗੇ ਆ ਕੇ ਮੁਆਫੀ ਮੰਗਣੀ ਹੋਵੇਗੀ।
ਇਹ ਵੀ ਪੜ੍ਹੋ : SBI ਦੇ ਲਾਕਰ 'ਚੋਂ 11 ਕਰੋੜ ਰੁਪਏ ਦੇ ਸਿੱਕੇ ਹੋਏ ਗ਼ਾਇਬ, ਭਾਲ 'ਚ CBI ਵੱਲੋਂ ਛਾਪੇਮਾਰੀ
ਪਹਿਲਾਂ ਹੀ ਭਾਵਨਾਵਾਂ ਭੜਕਾਉਣ ਦਾ ਲੱਗ ਚੁੱਕਾ ਹੈ ਦੋਸ਼
ਇਸ ਵਿਵਾਦ 'ਤੇ ਅਜੇ ਤੱਕ ਐਮਾਜ਼ੋਨ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਐਮਾਜ਼ੋਨ 'ਤੇ ਕਈ ਵਾਰ ਦੇਸ਼ ਦੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲੱਗ ਚੁੱਕੇ ਹਨ। ਇਸ ਦੇ ਖ਼ਿਲਾਫ 2019 ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਇਹ ਅਮਰੀਕੀ ਵੈੱਬਸਾਈਟ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਵਾਲੇ ਕਾਰਪੇਟ ਅਤੇ ਟਾਇਲਟ ਸੀਟ ਕਵਰ ਵੇਚ ਰਹੀ ਸੀ। ਇਸ ਦੇ ਨਾਲ ਹੀ, ਪਿਛਲੇ ਸਾਲ ਕਰਨਾਟਕ ਦੇ ਝੰਡੇ ਅਤੇ ਚਿੰਨ੍ਹ ਦੇ ਰੰਗਾਂ ਵਿੱਚ ਬਿਕਨੀ ਵੇਚਣ ਲਈ ਕੈਨੇਡੀਅਨ ਸਾਈਟ ਦੀ ਆਲੋਚਨਾ ਹੋਈ ਸੀ।
ਇਹ ਵੀ ਪੜ੍ਹੋ : ਸਰਕਾਰ ਨੇ ਕਸਟਮ ਉਲੰਘਣਾ ਨੂੰ ਲੈ ਕੇ ਜਾਰੀ ਕੀਤੇ ਦਿਸ਼ਾ-ਨਿਰਦੇਸ਼, ਜਾਣੋ ਕਦੋਂ ਹੋ ਸਕਦੀ ਹੈ ਗ੍ਰਿਫ਼ਤਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਘਟ ਕੇ ਹੋਇਆ 570.74 ਅਰਬ ਡਾਲਰ
NEXT STORY