ਲੰਡਨ (ਭਾਸ਼ਾ) - ਬ੍ਰਿਟੇਨ ਦੀ ਅਰਥਵਿਵਸਥਾ ਦੀ ਸਥਿਤੀ ’ਚ ਅਪ੍ਰੈਲ ਦੇ ਮਹੀਨੇ ਥੋੜਾ ਸੁਧਾਰ ਹੋਇਆ ਹੈ। ਨੈਸ਼ਨਲ ਸਟੈਟਿਕਸ ਆਫਿਸ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਕਾਰਾਂ ਦੀ ਖਰੀਦ ਵਧਣ, ਬਾਰ ਅਤੇ ਪੱਬ ’ਚ ਵਿਕਰੀ ਵਧਣ ਨਾਲ ਬ੍ਰਿਟੇਨ ਦੀ ਅਰਥਵਿਵਸਥਾ ਅਪ੍ਰੈਲ ’ਚ 0.2 ਫ਼ੀਸਦੀ ਦੀ ਦਰ ਨਾਲ ਵਧੀ ਹੈ। ਬ੍ਰਿਟਿਸ਼ ਅਰਥਵਿਵਸਥਾ ’ਚ ਇਹ ਵਿਕਾਸ ਉਮੀਦ ਮੁਤਾਬਕ ਹੈ।
ਹਾਲਾਂਕਿ ਇਸ ਨੂੰ ਮਾਰਚ ’ਚ ਅਰਥਵਿਵਸਥਾ ’ਚ ਆਈ 0.3 ਫ਼ੀਸਦੀ ਦੀ ਗਿਰਾਵਟ ਦੀ ਭਰਪਾਈ ਨਹੀਂ ਹੋ ਸਕੀ ਹੈ। ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ’ਚ ਅੰਕੜਿਆਂ ਦੀ ਗੱਲ ਕਰੀਏ ਤਾਂ ਬ੍ਰਿਟਿਸ਼ ਅਰਥਵਿਵਸਥਾ ਬਹੁਤ ਹੌਲੀ ਰਫ਼ਤਾਰ ਨਾਲ ਵਧ ਰਹੀ ਹੈ। ਉੱਚੀਆਂ ਵਿਆਜ ਦਰਾਂ, ਸਿਹਤ, ਸਿੱਖਿਆ ਅਤੇ ਟਰਾਂਸਪੋਰਟ ਵਰਗੇ ਖੇਤਰਾਂ ’ਚ ਹੜਤਾਲ ਵਰਗੀਆਂ ਗਤੀਵਿਧੀਆਂ ਨਾਲ ਅਰਥਵਿਵਸਥਾ ਪ੍ਰਭਾਵਿਤ ਹੋਈ ਹੈ।
ਸਰੋਤ 'ਤੇ ਟੈਕਸ ਵਸੂਲੀ ਦੇ ਨਿਯਮਾਂ 'ਚ ਸਰਕਾਰ ਕਰ ਸਕਦੀ ਹੈ ਕੁਝ ਬਦਲਾਅ
NEXT STORY