ਨਵੀਂ ਦਿੱਲੀ - ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸੂਚਕਾਂਕ BSE ਅਤੇ NSE ਅੱਜ 5 ਨਵੰਬਰ ਨੂੰ ਦੀਵਾਲੀ ਬਲਿਪ੍ਰਤਿਪਦਾ ਦੇ ਮੌਕੇ 'ਤੇ ਬੰਦ ਰਹਿਣਗੇ। ਦੱਸ ਦੇਈਏ ਕਿ ਕੱਲ੍ਹ ਮੁਹੂਰਤ ਕਾਰੋਬਾਰੀ ਦਿਨ ਸੈਂਸੈਕਸ 295.70 ਅੰਕ ਭਾਵ 0.49% ਵਧ ਕੇ 60067.62 'ਤੇ ਅਤੇ ਨਿਫਟੀ 91.80 ਅੰਕ ਜਾਂ 0.51% ਵਧ ਕੇ 17921 'ਤੇ ਬੰਦ ਹੋਇਆ ਸੀ। 2535 ਸ਼ੇਅਰਾਂ 'ਚ ਵਾਧਾ ਹੋਇਆ ਜਦਕਿ 514 ਸ਼ੇਅਰਾਂ 'ਚ ਗਿਰਾਵਟ ਅਤੇ 146 ਸ਼ੇਅਰਾਂ 'ਚ ਸਥਿਰਤਾ ਰਹੀ।
ਮੁਹੂਰਤਾ ਵਪਾਰ ਇੱਕ ਰਵਾਇਤੀ ਵਪਾਰਕ ਗਤੀਵਿਧੀ ਹੈ ਜੋ ਦੀਵਾਲੀ ਦੇ ਸ਼ੁਭ ਮਹੂਰਤ ਸਮੇਂ ਦੌਰਾਨ ਕੀਤੀ ਜਾਂਦੀ ਹੈ। ਦੀਵਾਲੀ ਨਵੇਂ ਸਾਲ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ, ਇਸ ਲਈ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਦਿਨ ਕੀਤੇ ਗਏ ਮੁਹੂਰਤ ਵਪਾਰ ਨਾਲ ਸਾਲ ਭਰ ਵਿੱਚ ਖੁਸ਼ਹਾਲੀ, ਦੌਲਤ ਦੀ ਪ੍ਰਾਪਤੀ ਹੁੰਦੀ ਹੈ।
ਆਇਸ਼ਰ ਮੋਟਰਜ਼ ਦੇ ਮੁਨਾਫੇ ਦੀ ਘੋਸ਼ਣਾ ਕਰਨ ਤੋਂ ਬਾਅਦ ਸਟਾਕ ਵਿੱਚ 2 ਪ੍ਰਤੀਸ਼ਤ ਦਾ ਵਾਧਾ ਹੋਇਆ ਅਤੇ ਇਹ ਹਰੇ ਰੰਗ ਵਿੱਚ ਬੰਦ ਹੋਇਆ । ਸਾਲ-ਦਰ-ਸਾਲ ਦੇ ਆਧਾਰ 'ਤੇ, Q2FY22 ਵਿੱਚ ਕੰਪਨੀ ਦਾ ਮੁਨਾਫਾ ਵਧ ਕੇ 373.2 ਕਰੋੜ ਰੁਪਏ ਹੋ ਗਿਆ ਜਦੋਂ ਕਿ Q2FY21 ਵਿੱਚ ਕੰਪਨੀ ਦਾ ਲਾਭ 343.3 ਕਰੋੜ ਰੁਪਏ ਸੀ। ਇਸ ਦੇ ਨਾਲ ਹੀ ਕੰਪਨੀ ਦੀ ਆਮਦਨ 2,133.6 ਕਰੋੜ ਰੁਪਏ ਤੋਂ ਵਧ ਕੇ 2,249.6 ਕਰੋੜ ਰੁਪਏ ਹੋ ਗਈ ਹੈ।
ਇਸ ਤੋਂ ਇਲਾਵਾ, ਸਤੰਬਰ 2021 ਨੂੰ ਖਤਮ ਹੋਈ ਤਿਮਾਹੀ ਲਈ ਯੂਫਲੇਕਸ ਦੁਆਰਾ 171.05 ਕਰੋੜ ਰੁਪਏ ਦੇ ਏਕੀਕ੍ਰਿਤ ਮੁਨਾਫੇ ਦੀ ਰਿਪੋਰਟ ਕਰਨ ਤੋਂ ਬਾਅਦ ਸਟਾਕ ਵਿੱਚ 5 ਪ੍ਰਤੀਸ਼ਤ ਦੀ ਗਿਰਾਵਟ ਆਈ ਕਿਉਂਕਿ ਇਸ ਵਾਰ ਕੰਪਨੀ ਦਾ ਮੁਨਾਫਾ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 222 ਕਰੋੜ ਰੁਪਏ ਸੀ, ਜੋ ਕਿ 23 ਪ੍ਰਤੀਸ਼ਤ ਘੱਟ ਹੈ।
19 ਨਵੰਬਰ ਨੂੰ ਗੁਰੂ ਨਾਨਕ ਜਯੰਤੀ ਮੌਕੇ ਵੀ ਬਾਜ਼ਾਰਾਂ ਵਿੱਚ ਕੋਈ ਕਾਰੋਬਾਰ ਨਹੀਂ ਹੋਵੇਗਾ। BSE ਵੈੱਬਸਾਈਟ 'ਤੇ ਉਪਲਬਧ ਸਟਾਕ ਮਾਰਕੀਟ ਹੋਲੀਡੇ ਕੈਲੰਡਰ ਦੇ ਅਨੁਸਾਰ, ਇਕੁਇਟੀ, ਡੈਰੀਵੇਟਿਵਜ਼ ਅਤੇ SLB ਖੰਡਾਂ ਵਿੱਚ ਕੋਈ ਵਪਾਰ ਨਹੀਂ ਹੋਵੇਗਾ।
ਇੰਡੀਅਨ ਆਇਲ ਦਾ ਅਗਲੇ ਤਿੰਨ ਸਾਲਾਂ ਚ 10,000 EV ਚਾਰਜਿੰਗ ਸਟੇਸ਼ਨ ਲਗਾਉਣ ਦਾ ਟੀਚਾ
NEXT STORY